International

ਟਰੱਕ ਚਾਲਕਾਂ ਦਾ ਵਿਰੋਧ ਪ੍ਰਦਰਸ਼ਨ ਕੈਨੇਡਾ ਦੀ ਰਾਜਨੀਤੀ ‘ਤੇ ਇਤਿਹਾਸਕ ਅਸਰ ਛੱਡੇਗਾ !

ਓਟਾਵਾ – ਕੈਨੇਡਾ ਵਿਚ ਸੰਸਦ ਦੇ ਆਲੇ-ਦੁਆਲੇ ਦੇ ਜ਼ਿਆਦਾਤਰ ਇਲਾਕਿਆਂ ਵਿਚ ਹੁਣ ਸਥਿਤੀ ਕੰਟਰੋਲ ਵਿਚ ਹੈ। ਓਟਾਵਾ ਵਿਚ ਜੁਟੇ ਜ਼ਿਆਦਾਤਰ ਪ੍ਰਦਰਸ਼ਨਕਾਰੀਆਂ ਨੂੰ ਪੁਲਸ ਕਰਮੀਆਂ ਨੇ ਖਦੇੜ ਦਿੱਤਾ ਹੈ ਅਤੇ ਟਰੱਕਾਂ ਦੇ ਲਗਾਤਾਰ ਵਜ ਰਹੇ ਹੋਰਨ ਹੁਣ ਸ਼ਾਂਤ ਹੋ ਚੁੱਕੇ ਹਨ। ਇਸ ਵਿਰੋਧ ਪ੍ਰਦਰਸ਼ਨਾਂ ਕਾਰਨ ਅਮਰੀਕਾ-ਕੈਨੇਡਾ ਸਰਹੱਦ ਦੀਆਂ ਕੁੱਝ ਚੌਕੀਆਂ ਸਮੇਤ ਰਾਜਧਾਨੀ ਦੇ ਮੁੱਖ ਹਿੱਸਿਆਂ ਨੂੰ ਵੀ ਹਫ਼ਤਿਆਂ ਤੱਕ ਬੰਦ ਕਰਨਾ ਪਿਆ ਸੀ। ਪਹਿਲਾਂ ਇਹ ਵਿਰੋਧ ਪ੍ਰਦਰਸ਼ਨ ਸਰਹੱਦ ਪਾਰ ਦੇ ਟਰੱਕ ਚਾਲਕਾਂ ਲਈ ਜ਼ਰੂਰੀ ਟੀਕਾਕਰਨ ਦੇ ਹੁਕਮ ਦੇ ਖ਼ਿਲਾਫ਼ ਸੀ ਪਰ ਬਾਅਦ ਵਿਚ ਇਹ ਕੋਵਿਡ ਪਾਬੰਦੀਆਂ ਅਤੇ ਪ੍ਰਧਾਨ ਮੰਤਰੀ ਜਸਟਿਨ ਦੇ ਵਿਰੋਧ ‘ਤੇ ਕੇਂਦਰਿਤ ਹੋ ਗਿਆ।

ਸੰਸਦ ਦੇ ਆਲੇ-ਦੁਆਲੇ ਦੀਆਂ ਸੜਕਾਂ ‘ਤੇ ਪੁਲਸ ਦੇ ਕੰਟਰੋਲ ਦੇ ਬਾਅਦ ਹੈਮਿਲਟਨ ਵਿਚ ਓਨਟਾਰੀਓ ਦੇ 33 ਸਾਲਾ ਇਕ ਪ੍ਰਦਰਸ਼ਨਕਾਰੀ ਮਾਰਕ ਸੂਟਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਅਸੀਂ ਇੱਥੇ ਕੁੱਝ ਸ਼ੁਰੂ ਕੀਤਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਵਿਰੋਧ ਪ੍ਰਦਰਸ਼ਨ ਦੇਸ਼ ਨੂੰ ਵੰਡੇਗਾ। ਉਨ੍ਹਾਂ ਕਿਹਾ, ‘ਇਹ ਸਾਡੇ ਦੇਸ਼ ਵਿਚ ਇਕ ਬਹੁਤ ਵੱਡੀ ਵੰਡ ਦਾ ਕਾਰਨ ਬਣਨ ਜਾ ਰਿਹਾ ਹੈ, ਮੈਨੂੰ ਨਹੀਂ ਲੱਗਦਾ ਹੈ ਕਿ ਇਹ ਅੰਤ ਹੈ।’ ਇਸ ਦੌਰਾਨ ਜ਼ਿਆਦਾਤਰ ਵਿਸ਼ਲੇਸ਼ਕਾਂ ਨੂੰ ਸ਼ੱਕ ਹੈ ਕਿ ਇਹ ਵਿਰੋਧ ਪ੍ਰਦਰਸ਼ਨ ਕੈਨੇਡਾ ਦੀ ਰਾਜਨੀਤੀ ‘ਤੇ ਕੋਈ ਇਤਿਹਾਸਕ ਅਸਰ ਛੱਡੇਗਾ ਪਰ ਇਸ ਨੇ ਕੈਨੇਡਾ ਦੀਆਂ ਦੋ ਵੱਡੀਆਂ ਪਾਰਟੀਆਂ ਨੂੰ ਝਟਕਾ ਦਿੱਤਾ ਹੈ। ਪ੍ਰਦਰਸ਼ਨਕਾਰੀਆਂ ਦੇ ਅੰਤਿਮ ਵੱਡੇ ਕੇਂਦਰ ਓਟਾਵਾ ਵਿਚ ਸ਼ਨੀਵਾਰ ਸ਼ਾਮ ਤੱਕ ਵਿਰੋਧ ਖ਼ਤਮ ਹੁੰਦਾ ਦਿਖਿਆ ਪਰ ਕੁੱਝ ਪ੍ਰਦਰਸ਼ਨਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਉਹ ਫਿਰ ਤੋਂ ਸਮੂਹ ਬਣਾਉਣ ਨਾਲ ਜੁਟੇ ਹਨ।

Related posts

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin