India

ਟਵਿਟਰ ਕਾਨੂੰਨ ਦਾ ਸਨਮਾਨ ਕਰੇ, ਨਹੀਂ ਤਾਂ ਬੰਦ ਕਰੇ ਆਪਣੀ ਦੁਕਾਨ – ਹਾਈ ਕੋਰਟ

ਅਮਰਾਵਤੀ – ਆਂਧਰਾ ਪ੍ਰਦੇਸ਼ ਹਾਈ ਕੋਰਟ ਨੇ ਇਤਰਾਜ਼ਯੋਗ ਸਮੱਗਰੀ ਹਟਾਉਣ ਦੇ ਆਪਣੇ ਹੁਕਮ ਦਾ ਸਨਮਾਨ ਨਾ ਕਰਨ ਲਈ ਇੰਟਰਨੈੱਟ ਮੀਡੀਆ ਪਲੇਟਫਾਰਮ ਟਵਿਟਰ ’ਤੇ ਜ਼ਬਰਦਸਤ ਹਮਲਾ ਕੀਤਾ। ਅਦਾਲਤ ਨੇ ਟਵਿਟਰ ਨੂੰ ਇਹ ਦੱਸਣ ਲਈ ਕਿਹਾ ਹੈ ਕਿ ਇਸ ਮੁੱਦੇ ’ਤੇ ਕਿਉਂ ਨਾ ਇਸ ਨੂੰ ਬੰਦ ਕਰ ਦਿੱਤਾ ਜਾਵੇ। ਕੋਰਟ ਨੇ ਕਿਹਾ ਕਿ ਤੁਹਾਨੂੰ ਜ਼ਰੂਰੀ ਤੌਰ ’ਤੇ ਦੇਸ਼ ਤੇ ਕਾਨੂੰਨ ਦਾ ਪਾਲਣ ਕਰਨਾ ਪਵੇਗਾ, ਨਹੀਂ ਤਾਂ ਆਪ ਆਪਣੀ ਦੁਕਾਨ ਬੰਦ ਕਰ ਦਿਓ।

ਚੀਫ ਜਸਟਿਸ ਪ੍ਰਸ਼ਾਂਤ ਕੁਮਾਰ ਮਿਸ਼ਰਾ ਤੇ ਜਸਟਿਸ ਐੱਮ. ਸੱਤਿਆ ਨਾਰਾਇਣ ਮੂਰਤੀ ਦੇ ਬੈਂਚ ਨੇ ਕਿਹਾ ਕਿ ਟਵਿਟਰ ਦੀ ਸਰਗਰਮੀ ਅਦਾਲਤ ਦੀ ਹੁਕਮ ਅਦੂਲੀ ਵਾਂਗ ਹੈ। ਬੈਂਚ ਨੇ ਪੁੱਛਿਆ ਕਿ ਉਸ ਖ਼ਿਲਾਫ਼ ਅਪਰਾਧਿਕ ਪ੍ਰਕਿਰਿਆ ਕਿਉਂ ਨਾ ਸ਼ੁਰੂ ਕੀਤੀ ਜਾਵੇ। ਕੋਰਟ ਨੇ ਟਵਿਟਰ ਨੂੰ ਅਗਲੀ ਸੁਣਵਾਈ ਦੇ ਦਿਨ ਇਸ ਸਬੰਧੀ ਇਕ ਹੋਰ ਹਲਫ਼ਨਾਮਾ ਦਾਖ਼ਲ ਕਰਵਾਉਣ ਦਾ ਨਿਰਦੇਸ਼ ਦਿੱਤਾ ਤੇ ਅਗਲੀ ਸੁਣਵਾਈ ਸੱਤ ਫਰਵਰੀ ਨੂੰ ਤੈਅ ਕਰ ਦਿੱਤੀ। ਸਖ਼ਤ ਰੁਖ਼ ਅਪਣਾਉਂਦੇ ਹੋਏ ਹਾਈ ਕੋਰਟ ਨੇ ਟਵਿਟਰ ਨੂੰ ਕਿਹਾ ਕਿ ਬਚਣ ਲਈ ਉਹ ਤਕਨੀਕ ਦਾ ਸਹਾਰਾ ਨਹੀਂ ਲੈ ਸਕਦੀ।

ਹਾਈ ਕੋਰਟ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪਿਛਲੀ ਸੁਣਵਾਈ ਦੌਰਾਨ ਅਸੀਂ ਸਪਸ਼ਟ ਹੁਕਮ ਦਿੱਤਾ ਸੀ ਕਿ ਇਤਰਾਜ਼ਯੋਗ ਸਮੱਗਰੀ ਨੂੰ ਫ਼ੌਰੀ ਤੌਰ ’ਤੇ ਹਟਾਇਆ ਜਾਵੇ। ਅਜਿਹਾ ਕਰਨ ’ਚ ਨਾਕਾਮ ਰਹਿਣ ’ਤੇ ਅਦਾਲਤ ਦੀ ਹੁਕਮ ਅਦੂਲੀ ਮੰਨੀ ਜਾਵੇਗੀ। ਜੇਕਰ ਤੁਸੀਂ ਆਪਣੀ ਸੇਵਾ ਜਾਰੀ ਰੱਖਣੀ ਹੈ ਤਾਂ ਤੁਹਾਨੀਂ ਜ਼ਰੂਰੀ ਤੌਰ ’ਤੇ ਦੇਸ਼ ਦੇ ਕਾਨੂੰਨ ਦਾ ਪਾਲਣ ਕਰਨਾ ਪਵੇਗਾ, ਨਹੀਂ ਤਾਂ ਤੁਸੀਂ ਆਪਣੀ ਦੁਕਾਨ ਬੰਦ ਕਰ ਦਿਓ।

ਵੱਖ-ਵੱਖ ਇੰਟਰਨੈੱਟ ਮੀਡੀਆ ਪਲੇਟਫਾਰਮ ’ਤੇ ਸੱਤਾਧਾਰੀ ਵਾਈਐੱਸਆਰ ਕਾਂਗਰਸ ਦੇ ਮੈਂਬਰਾਂ ਤੇ ਸਮਰਥਕਾਂ ਵੱਲੋਂ ਨਿਆਪਾਲਿਕਾ ਖ਼ਿਲਾਫ਼ ਇਤਰਾਜ਼ਯੋਗ ਤੇ ਨਿਰਾਦਰ ਭਰੀ ਪੋਸਟ ਨਾਲ ਸਬੰਧਤ ਨੋਟਿਸ ਦੇ ਮਾਮਲੇ ਦੀ ਸੁਣਵਾਈ ਚੱਲ ਰਹੀ ਹੈ। ਇਸੇ ਮਾਮਲੇ ਦੀ ਸੁਣਵਾਈ ’ਚ ਸੋਮਵਾਰ ਨੂੰ ਟਵਿਟਰ ਨੂੰ ਆਂਧ੍ਰ ਪ੍ਰਦੇਸ਼ ਹਾਈ ਕੋਰਟ ਦੀ ਨਾਰਾਜ਼ਗੀ ਦਾ ਸਾਹਮਣਾ ਕਰਨ ਪਿਆ। ਹਾਈ ਕੋਰਟ ਦੇ ਹੁਕਮ ’ਤੇ ਸੀਬੀਆਈ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਸਿਲਸਿਲੇ ’ਚ ਅਜੇ ਤੱਕ ਕਈ ਲੋਕਾਂ ਨੂੰ ਗਿ੍ਰਫ਼ਤਾਰ ਕੀਤਾ ਜਾ ਚੁੱਕਿਆ ਹੈ।

Related posts

ਭਾਰਤ-ਚੀਨ ਸਰਹੱਦ ਉਪਰ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਛੇ ਨੁਕਤਿਆਂ ‘ਤੇ ਸਹਿਮਤੀ !

admin

ਕਿਸਾਨ ਔਰਤਾਂ ਨੇ ਰੋਕੀਆਂ ਰੇਲ-ਗੱਡੀਆਂ: 30 ਦਸੰਬਰ ਨੂੰ ਪੰਜਾਬ ਬੰਦ ਦਾ ਐਲਾਨ !

admin

ਸਾਂਝੀ ਸੰਸਦੀ ਕਮੇਟੀ: ਪ੍ਰਿਯੰਕਾ ਗਾਂਧੀ ਤੇ ਮਨੀਸ਼ ਤਿਵਾੜੀ ਨੂੰ ਮਿਲ ਸਕਦੀ ਜਿੰਮੇਵਾਰੀ !

admin