Sport

ਟਵਿੱਟਰ ’ਤੇ ਆਪਸ ’ਚ ਭਿੜੇ ਹਰਭਜਨ ਸਿੰਘ ਤੇ ਮੁਹੰਮਦ ਆਮਿਰ

ਦੁਬਈ – ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਮੈਚ ਚਾਹੇ ਐਤਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖ਼ਤਮ ਹੋ ਗਿਆ ਪਰ ਉਸ ਨੂੰ ਲੈ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਦੋਵਾਂ ਦੇਸ਼ਾਂ ਦੀ ਜਨਤਾ ਹੀ ਨਹੀਂ, ਦੋਵਾਂ ਦੇਸ਼ਾਂ ਦੇ ਸਾਬਕਾ ਤੇ ਮੌਜੂਦਾ ਕ੍ਰਿਕਟਰ ਵੀ ਇਸ ਨੂੰ ਲੈ ਕੇ ਹਮਲਾਵਰ ਹਨ ਤੇ ਜਿਸ ਨੂੰ ਜਿੱਥੇ ਮੌਕਾ ਮਿਲ ਰਿਹਾ ਹੈ ਉਥੇ ਭਡ਼ਾਸ ਕੱਢ ਰਿਹਾ ਹੈ। ਭਾਰਤੀ ਪ੍ਰਸ਼ੰਸਕ ਇਸ ਗੱਲ ਦੀ ਉਮੀਦ ਕਰ ਰਹੇ ਹਨ ਕਿ ਦੋਵੇਂ ਟੀਮਾਂ ਇਸੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿਚ ਪੁੱਜਣ ਤੇ ਉਥੇ ਕੋਹਲੀ ਦੀ ਟੀਮ ਪਾਕਿਸਤਾਨ ਨੂੰ ਹਰਾ ਕੇ ਬਦਲਾ ਲਵੇ। ਹਾਲਾਂਕਿ ਇਹ ਵੀ ਕਿਸੇ ਨੂੰ ਨਹੀਂ ਭੁੱਲਣਾ ਚਾਹੀਦਾ ਹੈ ਕਿ ਭਾਰਤ ਨੇ ਵਨ ਡੇ ਤੇ ਟੀ-20 ਵਿਸ਼ਵ ਕੱਪ ਵਿਚ ਕੁੱਲ 13 ਮੁਕਾਬਲਿਆਂ ਵਿਚੋਂ 12 ਵਾਰ ਪਾਕਿਸਤਾਨ ਨੂੰ ਹਰਾਇਆ ਹੈ। ਇਸ ਸਭ ਦੇ ਵਿਚਾਲੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ਫਿਕਸਿੰਗ ਵਿਚ ਫਸ ਚੁੱਕੇ ਪਾਕਿਸਤਾਨੀ ਕ੍ਰਿਕਟਰ ਮੁਹੰਮਦ ਆਮਿਰ ਵੀ ਇਕ-ਦੂਜੇ ਨਾਲ ਭਿਡ਼ ਗਏ। ਗੱਲ ਇੰਨੀ ਵਧੀ ਕਿ ਹਰਭਜਨ ਨੇ ਆਮਿਰ ਨੂੰ ਫਿਕਸਰ ਕਹਿ ਦਿੱਤਾ। ਇਸ ਦੀ ਸ਼ੁਰੂਆਤ ਆਮਿਰ ਵੱਲੋਂ ਟਵਿੱਟਰ ’ਤੇ ਸ਼ੇਅਰ ਕੀਤੇ ਗਏ ਇਕ ਵੀਡੀਓ ਨਾਲ ਹੋਈ। ਉਨ੍ਹਾਂ ਨੇ ਟਵਿੱਟਰ ’ਤੇ 2006 ਦੇ ਫ਼ੈਸਲਾਬਾਦ ਟੈਸਟ ਮੈਚ ਦਾ ਇਕ ਵੀਡੀਓ ਪੋਸਟ ਕੀਤਾ ਜਿਸ ਵਿਚ ਸ਼ਾਹਿਦ ਅਫ਼ਰੀਦੀ ਨੇ ਹਰਭਜਨ ਸਿੰਘ ਦੀਆਂ ਚਾਰ ਗੇਂਦਾਂ ’ਤੇ ਲਗਾਤਾਰ ਚਾਰ ਛੱਕੇ ਲਾਏ ਸਨ। ਆਮਿਰ ਨੇ ਹਰਭਜਨ ਨੂੰ ਟੈਗ ਕਰਦੇ ਹੋਏ ਲਿਖਿਆ ਕਿ ਮੈਂ ਤੁਹਾਡੀ ਗੇਂਦਬਾਜ਼ੀ ਦੇਖ ਰਿਹਾ ਸੀ, ਜਦ ਲਾਲਾ (ਸ਼ਾਹਿਦ ਅਫ਼ਰੀਦੀ) ਨੇ ਤੁਹਾਡੀਆਂ ਚਾਰ ਗੇਂਦਾਂ ’ਤੇ ਚਾਰ ਛੱਕੇ ਮਾਰੇ ਸਨ। ਕ੍ਰਿਕਟ ਹੈ ਲੱਗ ਸਕਦੇ ਹਨ ਪਰ ਟੈਸਟ ਕ੍ਰਿਕਟ ਵਿਚ ਥੋਡ਼੍ਹਾ ਵੱਧ ਹੋ ਗਿਆ। ਹਰਭਜਨ ਨੇ ਜਵਾਬ ਦਿੱਤਾ ਤੇ ਉਨ੍ਹਾਂ ਨੂੰ 2010 ਦੇ ਲਾਰਡਜ਼ ਟੈਸਟ ਦੀ ਯਾਦ ਦਿਵਾਈ। ਇਸ ਟੈਸਟ ਮੈਚ ਵਿਚ ਆਮਿਰ ਤੇ ਉਨ੍ਹਾਂ ਦੇ ਸਾਥੀ ਗੇਂਦਬਾਜ਼ ਮੁਹੰਮਦ ਆਸਿਫ ’ਤੇ ਸਪਾਟ ਫਿਕਸਿੰਗ ਦਾ ਦੋਸ਼ ਲੱਗਾ ਸੀ। ਬਾਅਦ ਵਿਚ ਜਾਂਚ ਵਿਚ ਉਹ ਦੋਸ਼ੀ ਪਾਏ ਗਏ ਸਨ ਤੇ ਉਨ੍ਹਾਂ ’ਤੇ ਪਾਬੰਦੀ ਲੱਗ ਗਈ ਸੀ। ਹਰਭਜਨ ਨੇ ਲਿਖਿਆ ਕਿ ਲਾਰਡਜ਼ ’ਚ ਨੋ-ਬਾਲ ਕਿਵੇਂ ਹੋ ਗਈ ਸੀ। ਕਿੰਨਾ ਪੈਸਾ ਲਿਆ, ਕਿਸ ਨੇ ਦਿੱਤਾ। ਟੈਸਟ ਕ੍ਰਿਕਟ ਹੈ, ਨੋ-ਬਾਲ ਕਿਵੇਂ ਹੋ ਸਕਦੀ ਹੈ। ਇਸ ਖ਼ੂਬਸੂਰਤ ਖੇਡ ਨੂੰ ਬਦਨਾਮ ਕਰਨ ਲਈ ਤੁਹਾਡੇ ’ਤੇ ਅਤੇ ਤੁਹਾਡੇ ਹੋਰ ਸਮਰਥਕਾਂ ’ਤੇ ਸ਼ਰਮ ਆਉਂਦੀ ਹੈ। ਹਰਭਜਨ ਇੱਥੇ ਨਹੀਂ ਰੁਕੇ। ਉਨ੍ਹਾਂ ਨੇ ਆਮਿਰ ਨੂੰ 2010 ਏਸ਼ੀਆ ਕੱਪ ਦੇ ਉਸ ਮੈਚ ਦੀ ਯਾਦ ਵੀ ਦਿਵਾਈ, ਜਿਸ ਵਿਚ ਉਨ੍ਹਾਂ ਨੇ ਆਮਿਰ ਦੀ ਗੇਂਦ ’ਤੇ ਛੱਕਾ ਲਾਇਆ ਸੀ। ਹਰਭਜਨ ਸਿੰਘ ਨੇ ਲਿਖਿਆ ਕਿ ਹੁਣ ਤੁਸੀਂ ਵੀ ਬੋਲੋਗੇ। ਇਸ ਛੱਕੇ ਦੀ ਲੈਂਡਿੰਗ ਤੁਹਾਡੇ ਘਰ ਦੇ ਟੀਵੀ ’ਤੇ ਤਾਂ ਨਹੀਂ ਹੋਈ ਸੀ। ਕੋਈ ਨਾ, ਹੁੰਦਾ ਹੈ। ਤੁਸੀਂ ਸਹੀ ਕਿਹਾ ਕਿ ਇਹ ਕ੍ਰਿਕਟ ਦੀ ਖੇਡ ਹੈ। ਉਨ੍ਹਾਂ ਨੇ ਲਿਖਿਆ ਕਿ ਫਿਕਸਰ ਨੂੰ ਸਿਕਸਰ, ਚੱਲ ਦਫ਼ਾ ਹੋ। ਆਮਿਰ ਨੇ ਜਵਾਬ ਦਿੱਤਾ ਕਿ ਸਾਰਿਆਂ ਨੂੰ ਹੈਲੋ। ਪੁੱਛਣਾ ਸੀ ਕਿ ਹਰਭਜਨ ਸਿੰਘ ਨੇ ਆਪਣਾ ਟੀਵੀ ਤਾਂ ਨਹੀਂ ਤੋਡ਼ਿਆ। ਕੋਈ ਗੱਲ ਨਹੀਂ, ਹੁੰਦਾ ਹੈ, ਦਿਨ ਦੇ ਅੰਤ ਵਿਚ ਇਹ ਕ੍ਰਿਕਟ ਦੀ ਖੇਡ ਹੈ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin