ਨਵੀਂ ਦਿੱਲੀ – ਇਕ ਗੱਲ ਤਾਂ ਪੱਕੀ ਹੈ ਕਿ ਜੇ ਭਾਰਤੀ ਟੀਮ ਆਈਸੀਸੀ ਟੀ-20 ਵਿਸ਼ਵ ਕੱਪ ਨਹੀਂ ਜਿੱਤਦੀ ਤਾਂ ਇਹ ਤਿਆਰੀ ਦੀ ਕਮੀ ਕਾਰਨ ਨਹੀਂ ਹੋਵੇਗਾ। ਭਾਰਤੀ ਟੀਮ ਟੂਰਨਾਮੈਂਟ ’ਚ ਆਪਣੇ ਪਹਿਲੇ ਮੈਚ ਤੋਂ ਤਿੰਨ ਹਫਤੇ ਪਹਿਲਾਂ ਆਸਟ੍ਰੇਲੀਆ ਪਹੁੰਚੀ ਅਤੇ ਚੰਗੀਆਂ ਟੀਮਾਂ ਖ਼ਿਲਾਫ਼ ਅਭਿਆਸ ਮੈਚ ਵੀ ਖੇਡੇ। ਇਕ ਪੁਰਾਣੀ ਕਹਾਵਤ ਹੈ ਕਿ ਜੇ ਤੁਸੀਂ ਤਿਆਰੀ ਕਰਨ ਵਿਚ ਅਸਫਲ ਰਹਿੰਦੇ ਹੋ, ਤਾਂ ਅਸਫਲ ਹੋਣ ਲਈ ਤਿਆਰ ਰਹੋ। ਹਾਲਾਂਕਿ ਇਹ ਕਹਾਵਤ ਭਾਰਤੀ ਟੀਮ ’ਤੇ ਲਾਗੂ ਨਹੀਂ ਹੋਵੇਗੀ ਕਿਉਂਕਿ ਟੀਮ ਨੇ ਆਸਟ੍ਰੇਲੀਆ ਵਿਚ ਅਭਿਆਸ ਮੈਚ ਖੇਡੇ ਅਤੇ ਘਰ ਵਿਚ ਛੇ ਟੀ-20 ਮੈਚ ਵੀ ਖੇਡੇ। ਉਸ ਨੇ ਇਨ੍ਹਾਂ ਵਿੱਚੋਂ ਚਾਰ ਮੈਚ ਜਿੱਤੇ।
ਦੁਵੱਲੀ ਸੀਰੀਜ਼ ’ਚ ਭਾਰਤ ਦਾ ਸੀਮਤ ਓਵਰਾਂ ’ਚ ਪ੍ਰਦਰਸ਼ਨ ਹਮੇਸਾ ਹੀ ਚੰਗਾ ਰਿਹਾ ਹੈ, ਚਾਹੇ ਘਰ ’ਚ ਹੋਵੇ ਜਾਂ ਬਾਹਰ ਪਰ ਬਹੁ-ਰਾਸ਼ਟਰੀ ਟੂਰਨਾਮੈਂਟਾਂ ’ਚ ਟੀਮ ਨੂੰ ਸੰਘਰਸ਼ ਕਰਨਾ ਪਿਆ ਹੈ। ਪਹਿਲਾਂ ਵੀ ਅਜਿਹਾ ਹੋਇਆ ਕਿਉਂਕਿ ਟੀਮ ਇਸ ਈਵੈਂਟ ’ਚ ਬਿਹਤਰ ਤਿਆਰੀ ਨਾਲ ਨਹੀਂ ਆਈ ਸੀ ਪਰ ਇਸ ਵਾਰ ਅਜਿਹਾ ਨਹੀਂ ਹੈ। ਇਸ ਲਈ ਭਾਰਤੀ ਕਿ੍ਰਕਟ ਦੇ ਨੌਜਵਾਨ ਅਤੇ ਤਜਰਬੇਕਾਰ ਪ੍ਰਸ਼ੰਸਕ ਚਾਹੁੰਦੇ ਹਨ ਕਿ ਇਸ ਵਾਰ ਵਿਸ਼ਵ ਕੱਪ ਸਾਡੇ ਘਰ ਹੀ ਆਵੇ। ਹਾਂ, ਹੋਰ ਟੀਮਾਂ ਨੇ ਵੀ ਅਭਿਆਸ ਮੈਚ ਖੇਡੇ, ਜਿਸ ਨਾਲ ਇਨ੍ਹਾਂ ਟੀਮਾਂ ਨੂੰ ਵੀ ਟੀਚਾ ਹਾਸਿਲ ਕਰਨ ਦਾ ਮੌਕਾ ਮਿਲਿਆ ਪਰ ਜਸਪ੍ਰੀਤ ਬੁਮਰਾਹ ਅਤੇ ਰਵਿੰਦਰ ਜਡੇਜਾ ਦੀ ਗ਼ੈਰ-ਮੌਜੂਦਗੀ ਦੇ ਬਾਵਜੂਦ ਸਭ ਦੀਆਂ ਨਜ਼ਰਾਂ ਭਾਰਤੀ ਟੀਮ ’ਤੇ ਟਿਕੀਆਂ ਹੋਈਆਂ ਹਨ।
ਟੀ-20 ਮੈਚ ’ਚ ਕੋਈ ਵੀ ਗੇਂਦ ਪਾਸਾ ਪਲਟ ਸਕਦੀ ਹੈ, ਇਸ ਲਈ ਸਰਵੋਤਮ ਟੀਮ ਅੱਗੇ ਵਧੇਗੀ ਅਤੇ ਇਸ ਲਈ ਕਿਸੇ ਵੀ ਟੀਮ ਨੂੰ ਦਾਅਵੇਦਾਰ ਕਹਿਣਾ ਮੁਸ਼ਕਲ ਹੈ। ਜੇ ਮੇਜ਼ਬਾਨ ਦੇਸ਼ ਪਿਛਲੀ ਵਾਰ ਦਾ ਚੈਂਪੀਅਨ ਹੈ ਤਾਂ ਜ਼ਾਹਿਰ ਹੈ ਕਿ ਉਸ ਨੂੰ ਫ਼ਾਇਦਾ ਹੋਵੇਗਾ, ਕਿਉਂਕਿ ਉਹ ਆਪਣੇ ਘਰੇਲੂ ਮਾਹੌਲ ਅਤੇ ਪਿੱਚ ’ਤੇ ਖੇਡਣਗੇ। ਇਸ ਤੋਂ ਇਲਾਵਾ ਘਰੇਲੂ ਦਰਸ਼ਕਾਂ ਦਾ ਸਮਰਥਨ ਹਮੇਸ਼ਾ ਕਿਸੇ ਵੀ ਟੀਮ ਲਈ ਵਾਧੂ ਫ਼ਾਇਦੇਮੰਦ ਹੁੰਦਾ ਹੈ। ਭਾਰਤੀ ਟੀਮ ਖੁਸ਼ਕਿਸਮਤ ਹੈ ਕਿ ਹਰ ਜਗ੍ਹਾ ਸਮਰਥਨ ਮਿਲਦਾ ਹੈ ਅਤੇ ਵਿਦੇਸ਼ਾਂ ਤੋਂ ਉਨ੍ਹਾਂ ਦੇ ਪ੍ਰਸ਼ੰਸਕ ਵੀ ਟੀਮ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ਵਿਚ ਆਉਂਦੇ ਹਨ। ਇਸ ਨਾਲ ਦਬਾਅ ਵੀ ਵਧਦਾ ਹੈ ਪਰ ਅੰਤਰਰਾਸ਼ਟਰੀ ਖੇਡ ਕੀ ਹੈ, ਇਹੀ ਕਿ ਜਿੱਥੇ ਇਕ ਵਧੀਆ ਟੀਮ ਦੇ ਨਾਲ ਦੂਜੀ ਬਿਹਤਰ ਟੀਮ ਹੁੰਦੀ ਹੈ।
previous post
