ਕੋਲਕਾਤਾ – ਭਾਰਤੀ ਗੇਂਦਬਾਜ਼ਾਂ ਮਗਰੋਂ ਬੱਲੇਬਾਜ਼ ਅਭਿਸ਼ੇਕ ਸ਼ਰਮਾ (34 ਗੇਂਦਾਂ ਵਿੱਚ 79 ਦੌੜਾਂ) ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਇੱਥੇ ਪੰਜ ਮੈਚਾਂ ਦੀ ਟੀ-20 ਲੜੀ ਦੇ ਪਹਿਲੇ ਮੈਚ ਵਿੱਚ ਇੰਗਲੈਂਡ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਗੇਂਦਬਾਜ਼ੀ ਕਰਦਿਆਂ ਇੰਗਲੈਂਡ ਦੀ ਪਾਰੀ 132 ਦੌੜਾਂ ’ਤੇ ਸਮੇਟਣ ਮਗਰੋਂ ਭਾਰਤ ਨੇ 12.5 ਓਵਰਾਂ ਵਿੱਚ ਤਿੰਨ ਵਿਕਟਾਂ ’ਤੇ 133 ਦੌੜਾਂ ਬਣਾ ਕੇ ਟੀਚਾ ਪੂਰਾ ਕਰ ਲਿਆ। ਭਾਰਤ ਲਈ ਵਰੁਣ ਚੱਕਰਵਰਤੀ ਨੇ ਤਿੰਨ, ਜਦਕਿ ਅਰਸ਼ਦੀਪ ਸਿੰਘ, ਹਾਰਦਿਕ ਪੰਡਿਆ ਅਤੇ ਅਕਸਰ ਪਟੇਲ ਨੇ ਦੋ-ਦੋ ਵਿਕਟਾਂ ਲਈਆਂ। ਇੰਗਲੈਂਡ ਲਈ ਸਭ ਤੋਂ ਵੱਧ 68 ਦੌੜਾਂ ਕਪਤਾਨ ਜੋਸ ਬਟਲਰ ਨੇ ਬਣਾਈਆਂ। ਇਸ ਮਗਰੋਂ ਅਭਿਸ਼ੇਕ ਸ਼ਰਮਾ ਨੇ 34 ਗੇਂਦਾਂ ਵੱਚ 79 ਦੌੜਾਂ ਬਣਾ ਕੇ ਮੈਚ ਇੱਕ ਪਾਸੜ ਕਰ ਦਿੱਤਾ। ਸਲਾਮੀ ਬੱਲੇਬਾਜ਼ ਦੀ ਪਾਰੀ ਵਿੱਚ ਪੰਜ ਚੌਕੇ ਅਤੇ ਅੱਠ ਛੱਕੇ ਸ਼ਾਮਲ ਹਨ। ਇਸ ਤੋਂ ਇਲਾਵਾ ਭਾਰਤ ਲਈ ਸੰਜੂ ਸੈਮਸਨ ਨੇ 26, ਤਿਲਕ ਵਰਮਾ ਨੇ ਨਾਬਾਦ 19 ਅਤੇ ਹਾਰਦਿਕ ਪੰਡਿਆ ਨੇ ਨਾਬਾਦ 3 ਦੌੜਾਂ ਦਾ ਯੋਗਦਾਨ ਪਾਇਆ।
previous post