ਆਮ ਆਦਮੀ ਪਾਰਟੀ ਵੱਲੋਂ ਸ੍ਰੀ ਮੁਕਤਸਰ ਸਾਹਿਬ ਵਿਖੇ ‘ਟੁੱਟੀ ਗੰਢੀ’ ਦਿਹਾੜੇ ਮੌਕੇ ਕੀਤੀ ਜਾ ਰਹੀ ਵਿਸ਼ਾਲ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ 25 ਬੱਸਾਂ ਦੇ ਵੱਡੇ ਕਾਫ਼ਲੇ ਨੂੰ ਰਵਾਨਾਂ ਕੀਤਾ। ਇਸ ਮੌਕੇ ਹਲਕਾ ਕੋਆਰਡੀਨੇਟਰ ਅਤੇ ਬਲਾਕ ਸੰਮਤੀ ਮੈਂਬਰ ਇੰਜ:ਕਮਲਜੀਤ ਸਿੰਘ ਕਮਾਲਪੁਰਾ ਨੇ ਦੱਸਿਆ ਕਿ ਪਾਰਟੀ ਵੱਲੋਂ ਹਲਕਾ ਜਗਰਾਉਂ ਨੂੰ 22 ਬੱਸਾਂ ਰੈਲੀ ਵਿੱਚ ਲਿਜਾਣ ਲਈ ਭੇਜੀਆਂ ਗਈਆਂ ਸਨ, ਪਰੰਤੂ ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਕੀਤੇ ਜਾ ਰਹੇ ਕਾਰਜਾਂ ਅਤੇ ਲੋਕਾਂ ਨਾਲ ਮੇਲ-ਮਿਲਾਪ ਦੀ ਭਾਵਨਾਂ ਕਾਰਨ ਪਾਰਟੀ ਵਰਕਰਾਂ ਅਤੇ ਵਲੰਟੀਅਰਾਂ ਦੀ ਗਿਣਤੀ ਵੱਧ ਗਈ ਅਤੇ ਬਾਅਦ ਵਿੱਚ ਤਿੰਨ ਬੱਸਾਂ ਹੋਰ ਮੰਗਵਾਈਆਂ ਗਈਆਂ ਅਤੇ ਕੁੱਲ 25 ਬੱਸਾਂ ਦਾ ਕਾਫ਼ਲਾ ਜਗਰਾਉਂ ਤੋਂ ਭੇਜਿਆ ਗਿਆ ਹੈ।
ਇਸ ਮੌਕੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਸ਼ਾਨਦਾਰ ਕੰਮ ਕਰ ਰਹੀ ਹੈ ਅਤੇ ਲੋਕਾਂ ਨੂੰ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕਰਨ ਤੋਂ ਇਲਾਵਾ ਜਿੱਥੇ ਹਜ਼ਾਰਾਂ ਬੇਰੁਜਗਾਰ ਨੌਜੁਆਨ ਮੁੰਡੇ-ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ, ਉਥੇ ਹੀ ਪੰਜਾਬ ਭਰ ਵਿੱਚ ਵਿਕਾਸ ਕਾਰਜਾਂ ਦੀ ਹਨੇਰੀ ਝੁੱਲ ਰਹੀ ਹੈ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਲੋਕਾਂ ਦੇ ਧੀਆਂ-ਪੁੱਤਰਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਬਾਹਰ ਕੱਢਣ ਲਈ ‘ਯੁੱਧ ਨਸ਼ਿਆਂ ਵਿਰੁੱਧ’ ਦੇ ਦੂਜੇ ਗੇੜ ਦੀ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਤਹਿਤ ਨਸ਼ੇ ਦੇ ਸਮੱਗਲਰਾਂ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ। ਪਿੰਡਾਂ ਵਿੱਚ ਸੜਕਾਂ ਦੇ ਨਵੀਨੀਕਰਨ ਲਈ ਅਰਬਾਂ ਰੁਪਏ ਦੇ ਫੰਡ ਜਾਰੀ ਕੀਤੇ ਜਾ ਰਹੇ ਹਨ ਅਤੇ ਕੱਚੇ ਰਸਤਿਆਂ ਨੂੰ ਵੀ ਸੜਕਾਂ ਬਣਾਕੇ ਪੱਕਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਦਾ ਹਰ ਵਰਗ ਪੂਰੀ ਤਰਾਂ ਨਾਲ ਸੰਤੁਸ਼ਟ ਹੈ ਅਤੇ ਜਿੰਨਾਂ ਵਰਗਾਂ ਦੀਆਂ ਮੰਗਾਂ ਪੈਡਿੰਗ ਹਨ, ਉਹਨਾਂ ਦਾ ਹੱਲ ਕਰਨ ਲਈ ਵੀ ਪੰਜਾਬ ਸਰਕਾਰ ਯਤਨਸ਼ੀਲ ਹੈ। ਵਿਧਾਇਕਾ ਮਾਣੂੰਕੇ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਹੋਏ ਆਖਿਆ ਕਿ ‘ਟੁੱਟੀ ਗੰਢੀ’ ਦੇ ਪਵਿੱਤਰ ਦਿਹਾੜੇ ਮੌਕੇ ਵੈਰ-ਭਾਵਨਾਂ ਦਾ ਤਿਆਗ ਕਰਕੇ ਆਓ ਸਾਰੇ ਆਮ ਆਦਮੀ ਪਾਰਟੀ ਦੇ ਝੰਡੇ ਥੱਲੇ ਇਕੱਠੇ ਹੋਈਏ ਅਤੇ ‘ਰੰਗਲੇ ਪੰਜਾਬ’ ਦੀ ਸਿਰਜਣਾ ਕਰੀਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਕਰਮਜੀਤ ਸਿੰਘ ਡੱਲਾ, ਪਰਗਟ ਸਿੰਘ ਕਮਾਲਪੁਰਾ, ਡਾ.ਜਸਵਿੰਦਰ ਸਿੰਘ ਨਾਨਕ ਨਗਰੀ, ਸਰਪੰਚ ਸੋਹਣ ਸਿੰਘ ਚਕਰ, ਤਰਸੇਮ ਸਿੰਘ ਹਠੂਰ, ਕੁਲਦੀਪ ਸਿੰਘ ਸ਼ੇਖਦੌਲਤ, ਪ੍ਰਦੀਪ ਸਿੰਘ ਕੋਠੇ ਸ਼ੇਰਜੰਗ, ਸਰਪੰਚ ਸਿਮਰਨਜੀਤ ਸਿੰਘ ਬਾਰਦੇਕੇ, ਸਰਪੰਚ ਜੋਤ ਸਿੰਘ ਕੋਠੇ ਰਾਹਲਾਂ, ਦਲਜੀਤ ਸਿੰਘ ਰਸੂਲਪੁਰ, ਸਰਪੰਚ ਜਗਤਾਰ ਸਿੰਘ ਰਸੂਲਪੁਰ ਜੰਡੀ, ਛਿੰਦਰਪਾਲ ਸਿੰਘ ਮੀਨੀਆਂ, ਰਾਜਵੰਤ ਸਿੰਘ ਕੰਨੀਆਂ, ਕਲਵੰਤ ਸਿੰਘ ਜਗਰਾਉਂ, ਸੁਖਦੇਵ ਸਿੰਘ ਕਾਉਂਕੇ ਬਲਾਕ ਸੰਮਤੀ ਮੈਂਬਰ, ਗੁਰਇਕਬਾਲ ਸਿੰਘ ਗਗੜਾ, ਸਰਪੰਚ ਹਰਦੀਪ ਸਿੰਘ ਬਰਸਾਲ, ਪਰਮਜੀਤ ਸਿੰਘ ਪੰਮਾਂ ਬਹਾਦਰਕੇ, ਪ੍ਰਦੀਪ ਸਿੰਘ ਸੇਖੋਂ ਬੋਦਲਵਾਲਾ, ਸਰਪੰਚ ਦੇਸਾ ਸਿੰਘ ਬਾਘੀਆਂ, ਸਰਪੰਚ ਸੁਖਦੇਵ ਸਿੰਘ ਗਿੱਦੜਵਿੰਡੀ, ਜਰਨੈਲ ਸਿੰਘ ਬਰਾੜ ਲੱਖਾ, ਸੁਖਵੀਰ ਸਿੰਘ ਪੱਤੀ ਮੁਲਤਾਨੀ, ਡਾ.ਰਾਮ ਸਿੰਘ ਜਗਰਾਉਂ, ਸਰਪੰਚ ਮਨਦੀਪ ਸਿੰਘ ਮੀਰਪੁਰ ਹਾਂਸ, ਗੁਰਪ੍ਰੀਤ ਕੌਰ ਕਾਉਂਕੇ ਕਲਾਂ ਆਦਿ ਵੀ ਹਾਜ਼ਰ ਸਨ।
