ਲੁਧਿਆਣਾ – ਬੁੱਧਵਾਰ ਸਵੇਰੇ ਚੰਡੀਗੜ੍ਹ ਰੋਡ ਤੇ ਪੈਂਦੀ ਇਕ ਟੈਕਸਟਾਈਲ ਫੈਕਟਰੀ ਨੂੰ ਭਿਆਨਕ ਅੱਗ ਲੱਗ ਗਈ । ਅੱਗ ਏਨੀ ਭਿਆਨਕ ਸੀ ਕਿ ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੂੰ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ । ਇਸ ਹਾਦਸੇ ਦੇ ਦੌਰਾਨ ਅੱਗ ਨੇ ਫੈਕਟਰੀ ਦੀ ਚੌਥੀ ਮੰਜ਼ਿਲ ਨੂੰ ਆਪਣੀ ਲਪੇਟ ‘ਚ ਲੈ ਲਿਆ । ਫਾਇਰ ਬਿ੍ਗੇਡ ਮੁਲਾਜ਼ਮ ਕਰੇਨ ਦੀ ਮੱਦਦ ਨਾਲ ਚੌਥੀ ਮੰਜ਼ਿਲ ‘ਤੇ ਪਹੁੰਚੇ ਅਤੇ ਸ਼ੀਸ਼ੇ ਤੋੜ ਕੇ ਪਾਣੀ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਇਸ ਹਾਦਸੇ ਦੇ ਦੌਰਾਨ ਫੈਕਟਰੀ ਦੀ ਚੌਥੀ ਮੰਜ਼ਿਲ ਦਾ ਇੱਕ ਸ਼ੈੱਡ ਵੀ ਢਹਿ ਗਿਆ । ਹਵਾ ਤੇਜ਼ ਹੋਣ ਕਾਰਨ ਅੱਗ ਹੋਰ ਭੜਕ ਗਈ। ਇਸ ਹਾਦਸੇ ਦੇ ਦੌਰਾਨ ਸੈਕਟਰੀ ਦਾ ਸਟਾਫ ਵੀ ਫਾਇਰ ਬਿ੍ਗੇਡ ਮੁਲਾਜ਼ਮਾਂ ਦੀ ਅੱਗ ਬੁਝਾਉਣ ਵਿੱਚ ਮਦਦ ਕਰ ਰਿਹਾ ਸੀ । ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਫਾਇਰ ਟੈਂਡਰਾਂ ਦੀ ਮਦਦ ਨਾਲ ਫੈਕਟਰੀ ਨੂੰ ਚਾਰੋਂ ਪਾਸੇ ਘੇਰ ਕੇ ਅੱਗ ਬੁਝਾਉਣ ਦੀ ਕੋਸ਼ਸ਼ਿ ਕੀਤੀ ਗਈ ਤਾਂ ਕਿ ਉਪਰਲੀ ਮੰਜ਼ਲਿ ਤੋਂ ਅੱਗ ਹੇਠਾਂ ਵਾਲੀਆਂ ਮੰਜ਼ਿਲਾਂ ‘ਤੇ ਨਾ ਪਹੁੰਚ ਸਕੇ । ਇਸ ਮੌਕੇ 10 ਫਾਇਰ ਟੈਂਡਰ ਮੌਕੇ ‘ਤੇ ਮੌਜੂਦ ਸਨ, ਜਿਨਾਂ੍ਹ ਨੇ 60 ਤੋਂ ਵੱਧ ਗੇੜੇ ਲਗਾਏ ।
ਜਾਣਕਾਰੀ ਦਿੰਦਿਆਂ ਫਾਇਰ ਸਟੇਸ਼ਨ ਅਫਸਰ ਮਨਿੰਦਰ ਸਿੰਘ ਨੇ ਦੱਸਿਆ ਕਿ ਉਨਾਂ੍ਹ ਨੂੰ ਦੁਪਹਿਰ ਤਿੰਨ ਵਜੇ ਦੇ ਕਰੀਬ ਅੱਗ ਲੱਗਣ ਦੇ ਹਾਦਸੇ ਸਬੰਧੀ ਜਾਣਕਾਰੀ ਮਿਲੀ । ਤੁਰੰਤ ਕਾਰਵਾਈ ਕਰਦਿਆਂ ਫਾਇਰ ਬਿ੍ਗੇਡ ਦੀਆਂ ਦੱਸ ਗੱਡੀਆਂ ਮੌਕੇ ‘ਤੇ ਭੇਜ ਦਿੱਤੀਆਂ ਗਈਆਂ। ਧੂੰਆਂ ਬੇਹੱਦ ਸੰਘਣਾ ਹੋਣ ਕਾਰਨ ਅੱਗ ‘ਤੇ ਕਾਬੂ ਪਾਉਣ ਲਈ ਫਾਇਰ ਬਿ੍ਗੇਡ ਦੇ ਮੁਲਾਜ਼ਮਾਂ ਨੂੰ ਖਾਸੀ ਮੁਸ਼ੱਕਤ ਦਾ ਸਾਹਮਣਾ ਕਰਨਾ ਪਿਆ। ਉਨਾਂ੍ਹ ਦੱਸਿਆ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ। ਹਾਦਸੇ ਦੇ ਸਮੇਂ ਮਜ਼ਦੂਰ ਫੈਕਟਰੀ ‘ਚ ਮੌਜੂਦ ਸਨ ,ਜਿਨਾਂ੍ਹ ਨੇ ਇੱਕ ਪਾਸਿਓਂ ਧੂੰਆਂ ਨਿਕਲਦਾ ਦੇਖ ਰੌਲਾ ਪਾਇਆ। ਚੰਗੀ ਗੱਲ ਇਹ ਹੈ ਕਿ ਇਸ ਹਾਦਸੇ ਦੌਰਾਨ ਜਾਨੀ ਨੁਕਸਾਨ ਤੋਂ ਬਚਾਅ ਹੀ ਰਿਹਾ। ਖ਼ਬਰ ਲਿਖੇ ਜਾਣ ਤੱਕ ਅੱਗ ‘ਤੇ ਪੂਰੀ ਤਰਾਂ੍ਹ ਕਾਬੂ ਨਹੀਂ ਸੀ ਪਾਇਆ ਗਿਆ । ਉਧਰ ਇਸ ਮਾਮਲੇ ‘ਚ ਸਬ ਫਾਇਰ ਅਫ਼ਸਰ ਆਤਿਸ਼ ਰਾਏ ਨੇ ਦੱਸਿਆ ਕਿ ਫੈਕਟਰੀ ਵੱਡੇ ਖੇਤਰ ਵਿੱਚ ਫੈਲੀ ਹੋਈ ਹੈ ਅਤੇ ਫੈਕਟਰੀ ਦੇ ਹਰ ਕੋਨੇ ‘ਤੇ ਪਹੁੰਚਣਾ ਮੁਸ਼ਕਿਲ ਹੋ ਰਿਹਾ ਹੈ । ਉਨਾਂ੍ਹ ਦੱਸਿਆ ਕਿ ਸਭ ਤੋਂ ਪਹਿਲੀ ਕੋਸ਼ਿਸ਼ ਇਹ ਹੈ ਕਿ ਅੱਗ ਨੂੰ ਫੈਲਣ ਤੋਂ ਰੋਕਿਆ ਜਾਵੇ। ਸ਼ਹਿਰ ਦੇ ਕੋਨੇ-ਕੋਨੇ ਤੋਂ ਕਾਲਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਸੀ । ਸੰਘਣੇ ਕਾਲੇ ਧੂੰਏਂ ਨੇ ਯੂਨਿਟ ਦੇ ਨੇੜੇ ਪੂਰੇ ਆਸਮਾਨ ਨੂੰ ਢੱਕ ਲਿਆ ਸੀ ਅਤੇ ਇਹ ਸਮਰਾਲਾ ਚੌਂਕ ਤੱਕ ਦਿਖਾਈ ਦੇ ਰਿਹਾ ਸੀ। ਫਾਇਰ ਬਿ੍ਗੇਡ ਨੂੰ ਹੈ ਹਾਈ ਡਰੋਲਿਕ ਪੌੜੀ ਦੀ ਉਡੀਕ ਅਧਿਕਾਰੀਆਂ ਨੇ ਫਾਇਰ ਬਿ੍ਗੇਡ ਲਈ ਹਾਈਡਰੋਲਿਕ ਪੌੜੀ ਖ਼ਰੀਦਣ ਲਈ ਪਹਿਲਾਂ ਹੀ ਮਨਜ਼ੂਰੀ ਦੇ ਦਿੱਤੀ ਹੈ ਤੇ ਸਮਾਰਟ ਸਿਟੀ ਮਿਸ਼ਨ ਤਹਿਤ ਇਸ ਦੀ ਉਡੀਕ ਕੀਤੀ ਜਾ ਰਹੀ ਹੈ । ਕੁਝ ਹੀ ਸਮੇਂ ਵਿੱਚ ਟੈਂਡਰ ਵੀ ਜਾਰੀ ਹੋ ਜਾਵੇਗਾ ।ਪੂਰੇ ਸੂਬੇ ਵਿੱਚ ਸਿਰਫ਼ ਮੁਹਾਲੀ ਹੀ ਹਾਈਡਰੋਲਿਕ ਪੌੜੀ ਵਾਲਾ ਪਲੇਟਫਾਰਮ ਹੈ । ਉੱਚੀਆਂ ਇਮਾਰਤਾਂ ਤੱਕ ਪਹੁੰਚਣ ਲਈ ਇਹ ਪੌੜੀ ਫਾਇਰਮੈਨਾਂ ਲਈ ਖਾਸੀ ਮਦਦਗਾਰ ਸਿੱਧ ਹੁੰਦੀ ਹੈ। ਇਸ ਹਾਦਸੇ ਦੇ ਦੌਰਾਨ ਵੀ ਜੇਕਰ ਮੁਲਾਜ਼ਮਾਂ ਕੋਲ ਹਾਈਡਰੋਲਿਕ ਪੌੜੀ ਹੁੰਦੀ ਤਾਂ ਅੱਗ ‘ੇ ਜਲਦੀ ਕਾਬੂ ਪਾਇਆ ਜਾ ਸਕਦਾ ਸੀ।