Sport

ਟੈਨਿਸ ਖਿਡਾਰੀ ਕਾਰਲੋਸ ਅਲਕਾਰਾਜ਼ ਡੇਵਿਸ ਕੱਪ ਵਿੱਚ ਆਗਰ ਅਲੀਆਸਿਮ ਤੋਂ ਹਾਰੇ

ਬਾਰਸੀਲੋਨਾ – ਯੂ. ਐਸ. ਓਪਨ ਚੈਂਪੀਅਨ ਅਤੇ ਵਿਸ਼ਵ ਦੇ ਨੰਬਰ ਇੱਕ ਖਿਡਾਰੀ ਕਾਰਲੋਸ ਅਲਕਾਰਾਜ਼ ਡੇਵਿਸ ਕੱਪ ਟੈਨਿਸ ਟੂਰਨਾਮੈਂਟ ਵਿੱਚ ਫੇਲਿਕਸ ਆਗਰ ਅਲੀ ਆਸਿਮ ਤੋਂ ਹਾਰ ਗਏ ਜਿਸ ਨਾਲ ਕੈਨੇਡਾ ਨੇ ਸਪੇਨ ਨੂੰ 2-1 ਨਾਲ ਹਰਾ ਕੇ ਉਲਟਫੇਰ ਕੀਤਾ। 19 ਸਾਲਾ ਅਲਕਾਰਜ਼ ਤੋਂ ਪਹਿਲਾ ਸੈੱਟ ਗੁਆਉਣ ਤੋਂ ਬਾਅਦ ਆਗਰ ਅਲੀ ਆਸਿਮ ਨੇ ਸ਼ਾਨਦਾਰ ਵਾਪਸੀ ਕਰਦਿਆਂ 6-7 (3), 6-4, 6-2 ਨਾਲ ਜਿੱਤ ਦਰਜ ਕੀਤੀ। ਵਿਸ਼ਵ ਦੇ 13ਵੇਂ ਨੰਬਰ ਦੇ ਖਿਡਾਰੀ ਆਗਰ ਅਲੀ ਆਸਿਮ ਨੇ ਬਾਅਦ ਵਿਚ ਕਿਹਾ ਕਿ ਉਹ ਦੁਨੀਆਂ ਦਾ ਨੰਬਰ ਇਕ ਖਿਡਾਰੀ ਹੈ ਅਤੇ ਇਸ ਦਾ ਸਿਹਰਾ ਉਸ ਨੂੰ ਜਾਂਦਾ ਹੈ ਪਰ ਅੱਜ ਮੈਨੂੰ ਲੱਗਦਾ ਹੈ ਕਿ ਮੈਂ ਤੀਜੇ ਸੈੱਟ ਵਿਚ ਉਸ ਤੋਂ ਥੋੜ੍ਹਾ ਬਿਹਤਰ ਖੇਡਿਆ। ਰੌਬਰਟੋ ਬਾਤਿਸਤਾ ਨੇ ਦੂਜੇ ਸਿੰਗਲਜ਼ ਵਿੱਚ ਵਾਸੇਕ ਪੋਸਪਿਸਿਲ ਨੂੰ 3-6, 6-3, 6-3 ਨਾਲ ਹਰਾ ਕੇ ਸਪੇਨ ਨੂੰ ਪਹਿਲਾ ਅੰਕ ਦਿਵਾਇਆ। ਹੁਣ ਸਾਰਾ ਦਾਰੋਮਦਾਰ ਡਬਲਜ਼ ਮੈਚ ‘’ਤੇ ਸੀ ਜਿਸ ’ਚ ਆਗਰ ਅਲੀਆਸਿਮ ਅਤੇ ਪੋਸਪਿਸਿਲ ਨੇ ਮਾਰਸੇਲ ਗ੍ਰੈਨੋਲਰਸ ਅਤੇ ਪੇਡਰੋ ਮਾਰਟੀਨੇਜ਼ ਨੂੰ 4-6, 6-4, 7-5 ਨਾਲ ਹਰਾ ਕੇ ਕੈਨੇਡਾ ਦੀ ਜਿੱਤ ਯਕੀਨੀ ਬਣਾਈ।

Related posts

ਮਾਰਕ ਟੇਲਰ ਓਵਲ ‘ਚ ਨਵਾਂ ਪੈਵਿਲਿਅਨ ਅਤੇ ਨਵੇਂ ਗ੍ਰੈਂਡਸਟੈਂਡ ਦੀ ਓਪਨਿੰਗ

admin

ਟੀਮ ਇੰਡੀਆ ਨੇ ਨਿਊਜ਼ੀਲੈਂਡ ਨੂੰ ਟੀ-20 ਵਿਸ਼ਵ ਕੱਪ 2026 ‘ਚ ਹਰਾ ਕੇ ਕਾਇਮ ਕੀਤੇ ਕਈ ਨਵੇਂ ਰਿਕਾਰਡ

admin

ਦੂਜੇ ਸੈਮੀਫਾਈਨਲ ‘ਚ ਭਾਰਤ ਦੀ ਇੰਗਲੈਂਡ ‘ਤੇ ਜਿੱਤ, 8 ਮਾਰਚ ਨੂੰ ਫਾਈਨਲ ਨਿਊਜ਼ੀਲੈਂਡ ਨਾਲ

admin