ਬੀਜਿੰਗ – ਵਕੀਲਾਂ ਤੇ ਅਭਿਆਨਕਰਤਾਵਾਂ ਦੇ ਇਕ ਗ਼ੈਰ ਰਸਮੀ ਟ੍ਰਿਬਿਊਨਲ ਨੇ ਸ਼ਿਨਜਿਆਂਗ ਸੂਬੇ ’ਚ ਕਤਲੇਆਮ, ਉਈਗਰ ਮੁਸਲਮਾਨਾਂ ਦੇ ਸ਼ੋਸ਼ਣ ਤੇ ਮਨੁੱਖਤਾ ਦੇ ਪ੍ਰਤੀ ਅਪਰਾਧ ਲਈ ਮੁੱਢਲੇ ਤੌਰ ’ਤੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਹਾਲਾਂਕਿ ਚੀਨ ਨੇ ਲੰਡਨ ਸਥਿਤ ਇਸ ਟ੍ਰਿਬਿਊਨਲ ਦੇ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਇਹ ਸਰਾਸਰ ਗਲਤ ਹੈ। ਚੀਨੀ ਪ੍ਰਸ਼ਾਸਨ ਨੇ ਕਿਹਾ ਕਿ ਇਹ ਸਾਰੇ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ ਤੇ ਕੁਝ ਲੋਕਾਂ ਦੀ ਸਾਜ਼ਿਸ਼ ਦਾ ਨਤੀਜਾ ਹਨ। ਚੀਨੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਚੀਨ ’ਚ ਉਈਗਰ ਮੁਸਲਮਾਨਾਂ ਦੇ ਕਤਲੇਆਮ ਦੀ ਗੱਲ ਇਕਦਮ ਬੇਬੁਨਿਆਦ ਹੈ।ਬਰਤਾਨੀਆ ਦੇ ਉਈਗਰ ਮਾਮਲਿਆਂ ਸਬੰਧੀ ਟ੍ਰਿਬਿਊਨਲ ਨੇ ਆਪਣੀ ਆਖਰੀ ਰਿਪੋਰਟ ’ਚ ਕਿਹਾ ਕਿ ਚੀਨੀ ਗਣਰਾਜ ਨੇ ਕਤਲੇਆਮ ਕੀਤੇ ਹਨ ਤੇ ਘੱਟਗਿਣਤੀ ਉਈਗਰ ਮੁਸਲਮਾਨਾਂ ਨੂੰ ਕਰੂਰਤਾ ਨਾਲ ਪਰੇਸ਼ਾਨ ਕੀਤਾ ਹੈ। ਚੀਨ ਦੇ ਉੱਤਰ ਪੱਛਮੀ ਸੂਬੇ ਸ਼ਿਨਜਿਆਂਗ ’ਚ ਸਰਕਾਰ ਨੇ ਘੱਟਗਿਣਤੀ ਤੇ ਮੂਲ ਨਾਗਰਿਕ ’ਤੇ ਅਣਮਨੁੱਖਤਾ ਦੀਆਂ ਹੱਦਾਂ ਪਾਰ ਕਰ ਕੇ ਅੱਤਿਆਚਾਰ ਕੀਤਾ ਹੈ। ਬਰਤਾਨੀਆ ਦੇ ਵਕੀਲ ਜੈਫਰੀ ਨਾਈਸ ਦੀ ਅਗਵਾਈ ’ਚ ਬਣੇਟ੍ਰਿਬਿਊਨਲ ਦੇ ਮੁਤਾਬਕ ਉਨ੍ਹਾਂ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਤੇ ਸਰਕਾਰ ਤੇ ਚੀਨੀ ਕਮਿਊਨਿਸਟ ਪਾਰਟੀ ਦੇ ਹੋਰ ਮੈਂਬਰ ਸ਼ਿਨਜਿਆਂਗ ’ਚ ਹੋ ਰਹੀਆਂ ਘਟਨਾਵਾਂ ਦੀ ਮੁੱਢਲੀ ਜ਼ਿੰਮੇਵਾਰੀ ਲੈਂਦੇ ਹਨ।ਸ਼ਿਨਜਿਆਂਗ ’ਚ ਰਹਿਣ ਵਾਲੇ ਜ਼ਿਆਦਾਤਰ ਉਈਗਰ ਮੁਸਲਮਾਨਾਂ ਦੀ ਨੁਮਾਇੰਦਗੀ ਕਰਨ ਵਾਲੇ ਦੁੁਨੀਆ ਦੇ ਉਈਗਰ ਮੁਸਲਮਾਨਾਂ ਦੇ ਸਮੂਹ ਵਰਲਡ ਉਈਗਰ ਕਾਂਗਰਸ (ਡਬਲਯੂਯੂਸੀ) ਨੇ ਸਾਲ 2020 ’ਚ ਜੈਫਰੀ ਨਾਈਸ ਨੂੰ ਸ਼ਿਨਜਿਆਂਗ ’ਚ ਰੋਹਿੰਗਿਆਵਾਂ ਦੇ ਕਤਲੇਆਮ ’ਤੇ ਟ੍ਰਿਬਿਊਨਲ ਬਣਾਉਣ ਦੀ ਅਪੀਲ ਕੀਤੀ ਸੀ। ਬਾਇਡਨ ਤੇ ਟਰੰਪ ਸ਼ਾਸਨ ’ਚ ਕਈ ਅਮਰੀਕੀ ਸੰਸਦ ਮੈਂਬਰਾਂ ਨੇ ਵੀ ਇਸ ਟ੍ਰਿਬਿਊਨਲ ਦਾ ਸਮਰਥਨ ਕੀਤਾ ਸੀ।