Sport

ਡਬਲਊ. ਪੀ. ਐੱਲ. 2024 ਦਾ ਪੂਰਾ ਸ਼ਡਿਊਲ ਆਇਆ ਸਾਹਮਣੇ, 23 ਫਰਵਰੀ ਤੋਂ ਸ਼ੁਰੂ ਹੋਵੇਗਾ

ਮੁੰਬਈ – ਮਹਿਲਾ ਪ੍ਰੀਮੀਅਰ ਲੀਗ 2024 ਦਾ ਪੂਰਾ ਸ਼ਡਿਊਲ ਸਾਹਮਣੇ ਆ ਗਿਆ ਹੈ ਜਿਸ ‘’ਚ ਪਿਛਲੇ ਸਾਲ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਦਾ ਸਾਹਮਣਾ ਬੰਗਲੁਰੂ ਦੇ ਐੱਮ ਚਿੰਨਾਸਵਾਮੀ ਸਟੇਡੀਅਮ ‘’ਚ ਸ਼ੁਰੂਆਤੀ ਮੈਚ ‘’ਚ ਦਿੱਲੀ ਕੈਪੀਟਲਸ ਨਾਲ ਹੋਵੇਗਾ। ਡਬਲਊ ਪੀ ਐੱਲ ਦਾ 2024 ਸੀਜ਼ਨ 23 ਫਰਵਰੀ ਤੋਂ ਸ਼ੁਰੂ ਹੋਣ ਜਾ ਰਿਹਾ ਹੈ ਅਤੇ ਫਾਈਨਲ 17 ਮਾਰਚ ਨੂੰ ਨਵੀਂ ਦਿੱਲੀ ਵਿੱਚ ਖੇਡਿਆ ਜਾਵੇਗਾ।ਇਸ ਸਾਲ ਮਹਿਲਾ ਪ੍ਰੀਮੀਅਰ ਲੀਗ ‘’ਚ ਕੁੱਲ 22 ਮੈਚ ਹੋਣਗੇ। ਫਾਈਨਲ ਮੈਚ 17 ਮਾਰਚ ਨੂੰ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਸਾਰੇ ਮੈਚ ਸ਼ਾਮ 7:30 ਵਜੇ ਸ਼ੁਰੂ ਹੋਣਗੇ। ਐਲੀਮੀਨੇਟਰ 15 ਮਾਰਚ ਨੂੰ ਖੇਡਿਆ ਜਾਵੇਗਾ। ਪਿਛਲੇ ਸੀਜ਼ਨ ਦੀ ਤਰ੍ਹਾਂ, ਡਬਲਊ.ਪੀ.ਐਲ. ਵਿੱਚ ਕੋਈ ਹੋਮ-ਅਵੇ ਫਾਰਮੈਟ ਨਹੀਂ ਹੋਵੇਗਾ। ਹਾਲਾਂਕਿ ਆਉਣ ਵਾਲੇ ਸੀਜ਼ਨ ਵਿੱਚ ਟੂਰਨਾਮੈਂਟ ਦੋ ਸ਼ਹਿਰਾਂ, ਦਿੱਲੀ ਅਤੇ ਬੈਂਗਲੁਰੂ ਵਿੱਚ ਖੇਡਿਆ ਜਾਵੇਗਾ।ਡਬਲਊਪੀਐੱਲ ਦਾ 2024 ਸੀਜ਼ਨ ਪਿਛਲੇ ਸਾਲ ਵਾਂਗ ਹੀ ਲੀਗ ਪੜਾਅ ਦੀਆਂ ਚੋਟੀ ਦੀਆਂ ਤਿੰਨ ਟੀਮਾਂ ਪਲੇਆਫ ਲਈ ਕੁਆਲੀਫਾਈ ਕਰਨ ਦੇ ਨਾਲ ਉਸੇ ਫਾਰਮੈਟ ਦਾ ਅਨੁਸਰਣ ਕਰੇਗਾ। ਲੀਗ ਟੇਬਲ ‘ਚ ਸਿਖਰ ‘’ਤੇ ਰਹਿਣ ਵਾਲੀ ਟੀਮ ਸਿੱਧੇ ਫਾਈਨਲ ਲਈ ਕੁਆਲੀਫਾਈ ਕਰ ਲਵੇਗੀ ਜਦਕਿ ਦੂਜੇ ਅਤੇ ਤੀਜੇ ਸਥਾਨ ‘ਤੇ ਰਹਿਣ ਵਾਲੀਆਂ ਟੀਮਾਂ 15 ਮਾਰਚ ਨੂੰ ਐਲੀਮੀਨੇਟਰ ਖੇਡੇਗੀ।
ਡਬਲਊ. ਪੀ. ਐੱਲ. 2024 ਦਾ ਪੂਰਾ ਸ਼ਡਿਊਲ
23 ਫਰਵਰੀ- ਮੁੰਬਈ ਇੰਡੀਅਨਜ਼ ਬਨਾਮ ਦਿੱਲੀ ਕੈਪੀਟਲਜ਼, ਬੈਗਲੁਰੂ
24 ਫਰਵਰੀ- ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਯੂਪੀ ਵਾਰੀਅਰਜ਼, ਬੈਗਲੁਰੂ
25 ਫਰਵਰੀ- ਗੁਜਰਾਤ ਜਾਇੰਟਸ ਬਨਾਮ ਮੁੰਬਈ ਇੰਡੀਅਨਜ਼, ਬੰਗਲੁਰੂ
26 ਫਰਵਰੀ – ਯੂਪੀ ਵਾਰੀਅਰਜ਼ ਬਨਾਮ ਦਿੱਲੀ ਕੈਪੀਟਲਜ਼, ਬੰਗਲੁਰੂ
27 ਫਰਵਰੀ – ਰਾਇਲ ਚੈਲੰਜਰਜ਼ ਬੰਗਲੌਰ ਬਨਾਮ ਗੁਜਰਾਤ ਜਾਇੰਟਸ, ਬੰਗਲੁਰੂ
28 ਫਰਵਰੀ- ਮੁੰਬਈ ਇੰਡੀਅਨਜ਼ ਬਨਾਮ ਯੂਪੀ ਵਾਰੀਅਰਜ਼, ਬੰਗਲੁਰੂ
29 ਫਰਵਰੀ- ਰਾਇਲ ਚੈਲੇਂਜਰਜ਼ ਬੰਗਲੌਰ ਬਨਾਮ ਦਿੱਲੀ ਕੈਪੀਟਲਜ਼, ਬੰਗਲੁਰੂ
1 ਮਾਰਚ- ਯੂਪੀ ਵਾਰੀਅਰਜ਼ ਬਨਾਮ ਗੁਜਰਾਤ ਜਾਇੰਟਸ, ਬੰਗਲੁਰੂ
2 ਮਾਰਚ- ਰਾਇਲ ਚੈਲੰਜਰਜ਼ ਬੰਗਲੁਰੂ ਬਨਾਮ ਮੁੰਬਈ ਇੰਡੀਅਨਜ਼, ਬੰਗਲੁਰੂ
3 ਮਾਰਚ- ਗੁਜਰਾਤ ਜਾਇੰਟਸ ਬਨਾਮ ਦਿੱਲੀ ਕੈਪੀਟਲਜ਼, ਬੰਗਲੁਰੂ
4 ਮਾਰਚ – ਯੂਪੀ ਵਾਰੀਅਰਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ, ਬੰਗਲੁਰੂ
5 ਮਾਰਚ – ਦਿੱਲੀ ਕੈਪੀਟਲਜ਼ ਬਨਾਮ ਮੁੰਬਈ ਇੰਡੀਅਨਜ਼, ਦਿੱਲੀ
6 ਮਾਰਚ- ਗੁਜਰਾਤ ਜਾਇੰਟਸ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ, ਦਿੱਲੀ
7 ਮਾਰਚ- ਯੂਪੀ ਵਾਰੀਅਰਜ਼ ਬਨਾਮ ਮੁੰਬਈ ਇੰਡੀਅਨਜ਼, ਦਿੱਲੀ
8 ਮਾਰਚ- ਦਿੱਲੀ ਕੈਪੀਟਲਜ਼ ਬਨਾਮ ਯੂਪੀ ਵਾਰੀਅਰਜ਼, ਦਿੱਲੀ
9 ਮਾਰਚ- ਮੁੰਬਈ ਇੰਡੀਅਨਜ਼ ਬਨਾਮ ਗੁਜਰਾਤ ਜਾਇੰਟਸ, ਦਿੱਲੀ
10 ਮਾਰਚ- ਦਿੱਲੀ ਕੈਪੀਟਲਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ, ਦਿੱਲੀ
11 ਮਾਰਚ- ਗੁਜਰਾਤ ਜਾਇੰਟਸ ਬਨਾਮ ਯੂਪੀ ਵਾਰੀਅਰਜ਼, ਦਿੱਲੀ
12 ਮਾਰਚ- ਮੁੰਬਈ ਇੰਡੀਅਨਜ਼ ਬਨਾਮ ਰਾਇਲ ਚੈਲੇਂਜਰਜ਼ ਬੰਗਲੁਰੂ, ਦਿੱਲੀ
13 ਮਾਰਚ- ਦਿੱਲੀ ਕੈਪੀਟਲਜ਼ ਬਨਾਮ ਗੁਜਰਾਤ ਜਾਇੰਟਸ, ਦਿੱਲੀ
15 ਮਾਰਚ- ਦਿੱਲੀ ਵਿੱਚ ਐਲੀਮੀਨੇਟਰ
17 ਮਾਰਚ- ਦਿੱਲੀ ਵਿੱਚ ਫਾਈਨਲ

Related posts

ਆਸਮੀਨ ਕੌਰ ਨੇ ਮੁੱਕੇਬਾਜ਼ੀ ਵਿੱਚ ਚਾਂਦੀ ਦਾ ਮੈਡਲ ਜਿੱਤਿਆ

admin

ਟੀ-20 ਵਿਸ਼ਵ ਕੱਪ : ਆਸਟ੍ਰੇਲੀਆ ਨੇ ਓਮਾਨ ਨੂੰ ਹਰਾ ਕੇ ਆਖਰੀ ਮੈਚ ਜਿੱਤਿਆ

admin

ਟੀ-20 ਵਿਸ਼ਵ ਕੱਪ 2026 : ਨਿਊਜ਼ੀਲੈਂਡ ਨੇ ਕੈਨੇਡਾ ਨੂੰ ਹਰਾ ਕੇ ਸੁਪਰ 8 ‘ਚ ਜਗ੍ਹਾ ਬਣਾਈ

admin