India

ਡਬਲਯੂਐੱਚਓ ਮੁਖੀ ਨੇ ਕਿਹਾ, ਡੈਲਟਾ ਤੋਂ ਘੱਟ ਮਾਰੂ ਹੋ ਸਕਦੀ ਹੈ ਓਮੀਕ੍ਰੋਨ

ਨਵੀਂ ਦਿੱਲੀ – ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਨੋਮ ਘੇਬੇਰਸਸ ਨੇ ਕਿਹਾ ਹੈ ਕਿ ਡੈਲਟਾ ਦੇ ਮੁਕਾਬਲੇ ਕੋਵਿਡ ਓਮੀਕ੍ਰੋਨ ਵੇਰੀਐੈਂਟ ਘੱਟ ਮਾਰੂ ਹੋ ਸਕਦਾ ਹੈ। ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਨਿੱਜੀ ਸਿਹਤ ਸੇਵਾ ਨੈੱਟਵਰਕ ਨੈੱਟਕੇਅਰ ਲਿਮਟਡ ਤੇ ਅਮਰੀਕਾ ਦੇ ਸੀਡੀਸੀ ਨੇ ਵੀ ਓਮੀਕਰੋਨ ਵੇਰੀਐੈਂਟ ਨਾਲ ਇਨਫੈਕਟਿਡ ’ਚ ਹਲਕੇ ਲੱਛਣ ਦੇਖੇ ਜਾਣ ਦੀ ਗੱਲ ਕਹੀ ਹੈ। ਡਬਲਯੂਐੱਚਓ ਮੁਖੀ ਨੇ ਕਿਹਾ ਕਿ ਫਿਲਹਾਲ ਕਿਸੇ ਨਤੀਜੇ ’ਤੇ ਪਹੁੰਚਣਾ ਕਾਹਲੀ ਹੋਵੇਗੀ। ਦੱਖਣੀ ਅਫਰੀਕਾ ਤੋਂ ਪ੍ਰਾਪਤ ਅੰਕੜੇ ਦੱਸਦੇ ਹਨ ਕਿ ਓਮੀਕਰੋਨ ਵੇਰੀਐੈਂਟ ਨਾਲ ਦੋਬਾਰਾ ਇਨਫੈਕਟਿਡ ਹੋਣ ਦਾ ਖ਼ਤਰਾ ਵਧੇਰੇ ਹੈ, ਪਰ ਠੋਸ ਨਤੀਜੇ ਤੱਕ ਪਹੁੰਚਣ ਲਈ ਵਧੇਰੇ ਅੰਕੜਿਆਂ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ 57ਲ ਦੇਸ਼ਾਂ ’ਚ ਪਸਾਰ ਦੱਸਦਾ ਹੈ ਕਿ ਨਵਾਂ ਵੇਰੀਐੈਂਟ ਪਹਿਲਾਂ ਦੇ ਮੁਕਾਬਲੇ ਵਧੇਰੇ ਇਨਫੈਕਸ਼ਨ ਵਾਲਾ ਹੋ ਸਕਦਾ ਹੈ। ਘੇਬੇਰਸਸ ਨੇ ਸਾਰੇ ਦੇਸ਼ਾਂ ਨੂੰ ਜਿੰਨਾ ਜਲਦੀ ਹੋਵੇ ਲੋਕਾਂ ਦਾ ਟੀਕਾਕਰਨ ਤੇ ਇਨਪੈਕਸ਼ਨ ਰੋਕਣ ਵਾਲੇ ਉਪਾਵਾਂ ਨੂੰ ਅਸਰਦਾਰ ਬਣਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਓਮੀਕ੍ਰੋਨ ਨੂੰ ਆਲਮੀ ਆਫਤ ਬਣਨ ਤੋਂ ਰੋਕ ਸਕਦੇ ਹਾਂ। ਵਾਇਰਸ ’ਚ ਬਦਲਾਅ ਹੋਇਆ ਹੈ, ਪਰ ਸਾਡਾ ਸੰਕਲਪ ਨਹੀਂ ਬਦਲਿਆ।

Related posts

ਭਾਰਤ ਵਲੋਂ 32,000 ਫੁੱਟ ਦੀ ਉਚਾਈ ‘ਤੇ ਸਵਦੇਸ਼ੀ ਫੌਜੀ ਲੜਾਈ ਪੈਰਾਸ਼ੂਟ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ

admin

ਭਾਰਤੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਦੋ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ

admin

Emirates Illuminates Skies with Diwali Celebrations Onboard and in Lounges

admin