International

ਡਬਲਯੂ.ਐੱਚ.ਓ. ਨੇ ਐਮਰਜੈਂਸੀ ਵਰਤੋਂ ਲਈ ਪਹਿਲੇ ਐਮਪਾਕਸ ਡਾਇਗਨੌਸਟਿਕ ਟੈਸਟ ਨੂੰ ਦਿੱਤੀ ਮਨਜ਼ੂਰੀ

ਜੇਨੇਵਾ – ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਆਪਣੀ ਐਮਰਜੈਂਸੀ ਯੂਜ਼ ਲਿਸਟਿੰਗ (ਈ.ਯੂ.ਐੱਲ.) ਪ੍ਰਕਿਰਿਆ ਦੇ ਤਹਿਤ ਪਹਿਲੇ ਮੰਕੀਪਾਕਸ (ਐੱਮਪਾਕਸ) ਇਨ ਵਿਟਰੋ ਡਾਇਗਨੌਸਟਿਕ (ਆਈ.ਵੀ.ਡੀ.) ਨੂੰ ਸੂਚੀਬੱਧ ਕੀਤਾ ਹੈ, ਜੋ ਕਿ ਵਿਸ਼ਵ ਪੱਧਰ ’ਤੇ ਐੱਮਪਾਕਸ ਟੈਸਟਿੰਗ ਨੂੰ ਬਿਹਤਰ ਬਣਾਉਣ ਦੀ ਦਿਸ਼ਾ ਵਿਚ ਇੱਕ ਮਹੱਤਵਪੂਰਨ ਕਦਮ ਹੈ। ਇਹ ਧਿਆਨ ਦੇਣ ਯੋਗ ਹੈ ਕਿ 2024 ਵਿੱਚ, ਪੂਰੇ ਅਫਰੀਕਾ ਵਿੱਚ ਐੱਮਪਾਕਸ ਦੇ 30,000 ਤੋਂ ਵੱਧ ਸ਼ੱਕੀ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਗਿਣਤੀ ਡੈਮੋਕਰੇਟਿਕ ਰੀਪਬਲਿਕ ਆਫ ਕਾਂਗੋ, ਬੁਰੂੰਡੀ ਅਤੇ ਨਾਈਜੀਰੀਆ ਵਿੱਚ ਹੈ। ਡਬਲਯੂ.ਐੱਚ.ਓ. ਨੇ ਮੰਕੀਪਾਕਸ ਵਾਇਰਸ (ਐੱਮ. ਪੀ. ਐਕਸ.ਵੀ.) ਲਈ ਡਾਇਗਨੌਸਟਿਕ ਟੈਸਟਿੰਗ ਬਾਰੇ ਆਪਣੇ ਅੰਤਰਿਮ ਮਾਰਗਦਰਸ਼ਨ ਵਿੱਚ ਕਿਹਾ ਹੈ ਕਿ ਮੰਕੀਪਾਕਸ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਨਿਊਕਲਿਕ ਐਸਿਡ ਐਂਪਲੀਫਿਕੇਸ਼ਨ ਟੈਸਟਿੰਗ (ਐੱਨ.ਏ.ਏ.ਟੀ.) ਵੱਲੋਂ ਕੀਤੀ ਜਾਂਦੀ ਹੈ। W8O ਨੇ ਕਿਹਾ ਕਿ ਐਮਰਜੈਂਸੀ ਵਰਤੋਂ ਸੂਚੀਕਰਨ ਪ੍ਰਕਿਰਿਆ ਦੇ ਤਹਿਤ ਸੂਚੀਬੱਧ ਕੀਤਾ ਗਿਆ ਇਹ ਪਹਿਲਾ ਐੱਮਪਾਕਸ ਡਾਇਗਨੌਸਟਿਕ ਟੈਸਟ ਪ੍ਰਭਾਵਿਤ ਦੇਸ਼ਾਂ ਵਿੱਚ ਟੈਸਟਿੰਗ ਦੀ ਉਪਲਬਧਤਾ ਨੂੰ ਵਧਾਉਣ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੈ।

Related posts

ਚੀਨ ‘ਚ ਦੁਨੀਆਂ ਦੇ ਸਭ ਤੋਂ ਵੱਡੇ ਡੈਮ ਨੇ ਭਾਰਤ ਤੇ ਬੰਗਲਾਦੇਸ਼ ਨੂੰ ਫ਼ਿਕਰ ’ਚ ਪਾਇਆ !

admin

ਬੰਗਲਾਦੇਸ਼ ਨੇ ਭਾਰਤ ਤੋਂ ਮੰਗੀ ਸ਼ੇਖ ਹਸੀਨਾ ਦੀ ਹਵਾਲਗੀ !

admin

ਭਾਰਤ-ਚੀਨ ਸਰਹੱਦ ਉਪਰ ਸ਼ਾਂਤੀ ਤੇ ਸਥਿਰਤਾ ਬਣਾਈ ਰੱਖਣ ਲਈ ਛੇ ਨੁਕਤਿਆਂ ‘ਤੇ ਸਹਿਮਤੀ !

admin