International

ਡਬਲਯੂ ਐੱਚ ਓ ਵਲੋਂ ਕੋਰੋਨਾ ਦੀ ਪੈਦਾਇਸ਼ ਦਾ ਪਤਾ ਲਗਾਉਣ ਲਈ ਨਵੇਂ ਸਿਰੇ ਤੋਂ ਜਾਂਚ ਦੀ ਤਿਆਰੀ

ਵਾਸ਼ਿੰਗਟਨਦੁਨੀਆ ਭਰ ‘ਚ ਕਹਿਰ ਢਾਹ ਰਹੇ ਕੋਰੋਨਾ ਵਾਇਰਸ ਦੀ ਪੈਦਾਇਸ਼ ਦਾ ਪਤਾ ਲਗਾਉਣ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁੜ ਜਾਂਚ ਸ਼ੁਰੂ ਕਰਨ ਦੀ ਤਿਆਰੀ ‘ਚ ਹੈ। ਇਸ ਲਈ 20 ਵਿਗਿਆਨੀਆਂ ਦੀ ਇਕ ਟੀਮ ਬਣਾਈ ਜਾਵੇਗੀ। ਇਹ ਟੀਮ ਜਾਂਚ ਲਈ ਚੀਨ ਤੇ ਹੋਰ ਥਾਵਾਂ ‘ਤੇ ਜਾਵੇਗੀ।

ਡਬਲਯੂ ਐੱਚ ਓ ਕੋਰੋਨਾ ਦੀ ਪੈਦਾਇਸ਼ ਦਾ ਪਤਾ ਲਗਾਉਣ ਲਈ ਨਵੇਂ ਸਿਰੇ ਤੋਂ ਜਾਂਚ ਸ਼ੁਰੂ ਕਰਨ ਦੀ ਤਿਆਰੀ ‘ਚ ਹੈ। ਇਸ ਲਈ ਨਵੀਂ ਜਾਂਚ ਟੀਮ ‘ਚ ਲੈਬੋਰਟਰੀ ਸੁਰੱਖਿਆ, ਜੈਵ ਸੁਰੱਖਿਆ, ਅਨੁਵਾਂਸ਼ਿਕੀ ਤੇ ਪਸ਼ੂ ਰੋਗ ਮਾਹਰਾਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਹ ਮਾਹਰ ਵਿਗਿਆਨੀ ਨਵੇਂ ਸਬੂਤਾਂ ਦੀ ਭਾਲ ‘ਚ ਚੀਨ ਤੇ ਹੋਰ ਸਥਾਨਾਂ ‘ਤੇ ਜਾਣਗੇ। ਏਧਰ ਚੀਨ ਨੇ ਸਪਸ਼ਟ ਜਵਾਬ ਨਹੀਂ ਦਿੱਤਾ ਕਿ ਉਹ ਨਵੀਂ ਜਾਂਚ ਟੀਮ ਨੂੰ ਦੇਸ਼ ‘ਚ ਆਉਣ ਦੀ ਇਜਾਜ਼ਤ ਦੇਵੇਗਾ ਜਾਂ ਨਹੀਂ। ਚੀਨੀ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ‘ਚ ਕਿਹਾ ਕਿ ਉਨ੍ਹਾਂ ਦੇ ਦੇਸ਼ ਨੇ ਪਿਛਲੀ ਜਾਂਚ ‘ਚ ਪੂਰਾ ਸਹਿਯੋਗ ਦਿੱਤਾ ਸੀ ਤੇ ਅੱਗੇ ਵੀ ਦੇਵੇਗਾ।

ਬੀਤੀ ਜੁਲਾਈ ‘ਚ ਡਬਲਯੂਐੱਚਓ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਘੇਬਰੇਸਸ ਨੇ ਪਿਛਲੀ ਜਾਂਚ ਰਿਪੋਰਟ ਨੂੰ ਮਹੱਤਵ ਨਾ ਦਿੰਦੇ ਹੋਏ ਵੁਹਾਨ ‘ਚ ਦੂਜੇ ਗੇੜ ਦੇ ਅਧਿਐਨ ਦੀ ਤਜਵੀਜ਼ ਰੱਖੀ ਸੀ। ਇਸ ‘ਤੇ ਚੀਨ ਨੇ ਨਾਰਾਜ਼ਗੀ ਪ੍ਰਗਟ ਕੀਤੀ ਸੀ। ਜਦਕਿ ਚੀਨੀ ਵਿਗਿਆਨੀਆਂ ਨੇ ਕਿਹਾ ਸੀ ਕਿ ਡਬਲਯੂਐੱਚਓ ਨੂੰ ਅਮਰੀਕਾ ਸਮੇਤ ਦੂਜੇ ਦੇਸ਼ਾਂ ‘ਚ ਵੀ ਜਾਂਚ ਕਰਨੀ ਚਾਹੀਦੀ ਹੈ।

ਜ਼ਿਕਰਯੋਗ ਹੈ ਕਿ ਸਾਲ 2019 ਦੇ ਅਖੀਰ ‘ਚ ਚੀਨ ਦੇ ਵੁਹਾਨ ਸ਼ਹਿਰ ‘ਚ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਹ ਸ਼ੱਕ ਪ੍ਰਗਟਾਇਆ ਜਾਂਦਾ ਹੈ ਕਿ ਚੀਨੀ ਲੈਬ ਵੁਹਾਨ ਇੰਸਟੀਚਿਊਟ ਆਫ ਵਾਇਰੋਲਾਜੀ ਤੋਂ ਕਿਸੇ ਅਣਗਹਿਲੀ ਕਾਰਨ ਕੋਰੋਨਾ ਲੀਕ ਹੋਇਆ ਤੇ ਪੂਰੀ ਦੁਨੀਆ ‘ਚ ਫੈਲ ਗਿਆ। ਹਾਲਾਂਕਿ ਬੀਤੇ ਮਾਰਚ ਮਹੀਨੇ ਡਬਲਯੂਐੱਚਓ ਤੇ ਚੀਨ ਦੀ ਸਾਂਝੀ ਜਾਂਚ ‘ਚ ਇਸ ਤਰ੍ਹਾਂ ਦਾ ਖ਼ਦਸ਼ਾ ਖਾਰਜ ਕਰ ਦਿੱਤਾ ਗਿਆ ਸੀ।

ਇਕ ਵਾਰ ਹੋ ਚੁੱਕੀ ਹੈ ਜਾਂਚ

ਬੀਤੇ ਸਾਲ ਤੱਤਕਾਲੀ ਟਰੰਪ ਪ੍ਰਸ਼ਾਸਨ ਨੇ ਦਾਅਵਾ ਕੀਤਾ ਸੀ ਕਿ ਚੀਨੀ ਲੈਬ ਤੋਂ ਕੋਰੋਨਾ ਲੀਕ ਹੋਇਆ ਸੀ। ਇਸ ਦੇ ਠੋਸ ਪ੍ਰਮਾਣ ਹਨ। ਤੱਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਨੂੰ ਚੀਨੀ ਵਾਇਰਸ ਤਕ ਕਰਾਰ ਦਿੱਤਾ ਸੀ। ਅਮਰੀਕਾ ਸਮੇਤ ਕੀ ਦੇਸ਼ਾਂ ਦੀ ਮੰਗ ‘ਤੇ ਡਬਲਯੂਐੱਚਓ ਦੀ ਟੀਮ ਕੋਰੋਨਾ ਦਾ ਸਰੋਤ ਜਾਣਨ ਲਈ ਬੀਤੀ ਜਨਵਰੀ ‘ਚ ਚੀਨ ਗਈ ਸੀ। ਟੀਮ ਨੇ ਵੁਹਾਨ ਲੈਬ ਦਾ ਵੀ ਦੌਰਾ ਕੀਤਾ ਸੀ। ਇਸ ਤੋਂ ਬਾਅਦ ਬੀਤੇ ਮਾਰਚ ‘ਚ ਡਬਲਯੂਐੱਚਓ ਨੇ ਇਕ ਰਿਪੋਰਟ ‘ਚ ਲੈਬ ਤੋਂ ਕੋਰੋਨਾ ਦੇ ਫੈਲਣ ਦੀ ਗੱਲ ਨਕਾਰ ਦਿੱਤੀ ਸੀ। ਇਸ ਦੇ ਨਾਲ ਹੀ ਚੀਨ ਨੂੰ ਕਲੀਨ ਚਿੱਟ ਦੇ ਦਿੱਤੀ ਸੀ।

ਪੈਦਾਇਸ਼ ਬਾਰੇ ਬੇਯਕੀਨੀ ਕਾਇਮ

ਮੱਧ ਚੀਨ ਦੇ ਵੁਹਾਨ ਸ਼ਹਿਰ ‘ਚ ਦਸੰਬਰ, 2019 ਦੇ ਅਖ਼ੀਰ ‘ਚ ਕੋਰੋਨਾ ਦੇ ਪਹਿਲੇ ਮਾਮਲੇ ਮਿਲੇ ਸਨ। ਇਸੇ ਸ਼ਹਿਰ ‘ਚ ਕੋਰੋਨਾ ਵਾਇਰਸ ਰਿਸਰਚ ‘ਤੇ ਮੁਹਾਰਤ ਰੱਖਣ ਵਾਲੀ ਇਹ ਲੈਬ ਸਥਿਤ ਹੈ। ਵਿਸ਼ਵ ‘ਚ ਕੋਰੋਨਾ ਨੂੰ ਫੈਲਿਆਂ 21 ਮਹੀਨੇ ਹੋ ਗਏ ਹਨ, ਪਰ ਇਸ ਦੀ ਪੈਦਾਇਸ਼ ਬਾਰੇ ਅਜੇ ਤਕ ਬੇਯਕੀਨੀ ਹੈ। ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਵਾਇਰਸ ਕਿਸੇ ਜਾਨਵਰ ਤੋਂ ਇਨਸਾਨ ‘ਚ ਪਹੁੰਚਿਆ ਹੈ।

Related posts

ਨੇਪਾਲ ਦੇ ਰਾਸ਼ਟਰਪਤੀ ਨੇ ਭਾਰਤੀ ਫੌਜ ਮੁਖੀ ਜਨਰਲ ਦਿਵੇਦੀ ਨੂੰ ਆਨਰੇਰੀ ਡਿਗਰੀ ਕੀਤੀ ਪ੍ਰਦਾਨ

editor

ਗਾਜ਼ਾ ‘ਚ ਇਜ਼ਰਾਈਲ-ਹਮਾਸ ਯੁੱਧ ‘ਚ ਮ੍ਰਿਤਕਾਂ ਦੀ ਗਿਣਤੀ 44,000 ਤੋਂ ਪਾਰ: ਫਲਸਤੀਨੀ ਅਧਿਕਾਰੀ

editor

10 ਸਾਲ ਲਗਾਤਾਰ, ਲੰਡਨ ਨੂੰ ਚੁਣਿਆ ਗਿਆ ਦੁਨੀਆ ਦਾ ਸਰਵੋਤਮ ਸ਼ਹਿਰ

editor