Punjab

ਡਾ. ਪਰਮਿੰਦਰ ਸਿੰਘ ਪੰਜਾਬੀ ਵਿਭਾਗ ਦੇ 12ਵੇਂ ਮੁਖੀ ਨਿਯੁਕਤ !

ਖਾਲਸਾ ਕਾਲਜ ਦੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਪੰਜਾਬੀ ਵਿਭਾਗ ਦੇ 12ਵੇਂ ਮੁਖੀ ਵਜੋਂ ਡਾ. ਪਰਮਿੰਦਰ ਸਿੰਘ ਨੂੰ ਅਹੁੱਦੇ ’ਤੇ ਬਿਰਾਜਮਾਨ ਕਰਵਾਉਣ ਸਮੇਂ ਖੜ੍ਹੇ ਵਿਖਾਈ ਦੇ ਰਹੇ ਹਨ।

ਅੰਮ੍ਰਿਤਸਰ – ਖ਼ਾਲਸਾ ਕਾਲਜ ਵਿਖੇ ਪੰਜਾਬੀ ਵਿਭਾਗ ਦੇ 12ਵੇਂ ਮੁਖੀ ਵਜੋਂ ਡਾ. ਪਰਮਿੰਦਰ ਸਿੰਘ ਨੇ ਅਹੁੱਦਾ ਸੰਭਾਲਿਆ ਹੈ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨੇ ਡੀਨ ਅਕਾਦਮਿਕ ਮਾਮਲੇ ਡਾ. ਤਮਿੰਦਰ ਸਿੰਘ ਭਾਟੀਆ ਅਤੇ ਰਜਿਸਟ੍ਰਾਰ ਡਾ. ਦਵਿੰਦਰ ਸਿੰਘ ਦੀ ਮੌਜ਼ੂਦਗੀ ’ਚ ਡਾ. ਪਰਮਿੰਦਰ ਸਿੰਘ ਨੂੰ ਵਿਭਾਗ ਦੇ ਮੁਖੀ ਵਜੋਂ ਅਹੁੱਦੇ ’ਤੇ ਬਿਰਾਜਮਾਨ ਕਰਵਾਇਆ। ਜ਼ਿਕਰਯੋਗ ਹੈ ਕਿ 2019 ’ਚ ਵਿਭਾਗ ਦੇ 11ਵੇਂ ਮੁਖੀ ਬਣੇ ਡਾ. ਰੰਧਾਵਾ ਬੀਤੇ ਦਿਨੀ ਖ਼ਾਲਸਾ ਕਾਲਜ ਦੇ ਪ੍ਰਿੰਸੀਪਲ ਬਣ ਗਏ ਸਨ, ਜਿਸ ਕਰਕੇ ਵਿਭਾਗ ਦੇ ਮੁਖੀ ਦੀ ਪਦਵੀ ਖਾਲੀ ਹੋ ਗਈ ਸੀ।

ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਮਾਣਮੱਤੀ ਕੁਰਸੀ ਦੇ ਵੱਕਾਰ ਨੂੰ ਬਣਾਈ ਰੱਖਣ ਲਈ ਹਰ ਯਤਨ ਕਰਨਗੇ। ਉਨ੍ਹਾਂ ਕਿਹਾ ਕਿ ਸਾਥੀ ਅਧਿਆਪਕਾਂ ਦੀ ਮਦਦ ਨਾਲ ਵਿਦਿਆਰਥੀਆਂ ਦੇ ਭਲੇ ਲਈ ਚੱਲ ਰਹੇ ਹਰ ਕਾਰਜ ਨੂੰ ਜਾਰੀ ਰੱਖਣਗੇ।

ਇਸ ਮੌਕੇ ਡਾ. ਰਮਿੰਦਰ ਕੌਰ ਪ੍ਰੋਫੈਸਰ ਅਤੇ ਸਾਬਕਾ ਮੁਖੀ ਪੰਜਾਬੀ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਿਟੀ ਅਤੇ ਡਾ. ਹਰਭਜਨ ਸਿੰਘ ਢਿੱਲੋਂ ਸਾਬਕਾ ਪ੍ਰੋਫੈਸਰ, ਬੇਅਰਿੰਗ ਯੂਨੀਅਨ ਕਜ੍ਰਸ਼ਚੀਅਨ ਕਾਲਜ ਬਟਾਲਾ, ਪ੍ਰੋ: ਸੁਖਮੀਨ ਬੇਦੀ ਕੰਟਰੌਲਰ ਪ੍ਰੀਖਿਆਵਾਂ ਨੇ ਵੀ ਡਾ: ਪਰਮਿੰਦਰ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਡਾ: ਪਰਮਿੰਦਰ ਸਿੰਘ ਦੇ ਅਹੁੱਦਾ ਸੰਭਾਲਣ ਮੌਕੇ ਵਿਭਾਗ ਦੇ ਪ੍ਰੋ: ਡਾ. ਹੀਰਾ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਡਾ. ਦਯਾ ਸਿੰਘ, ਡਾ. ਅਮਾਨਤ ਮਸੀਹ, ਪ੍ਰੋ: ਮਨਪ੍ਰੀਤ ਸਿੰਘ, ਪ੍ਰੋ: ਅੰਮ੍ਰਿਤਪਾਲ ਕੌਰ, ਪ੍ਰੋ: ਹਰਵਿੰਦਰ ਕੌਰ, ਡਾ: ਗੁਰਪ੍ਰੀਤ ਸਿੰਘ, ਡਾ: ਸੰਦੀਪ ਕੌਰ ਆਦਿ ਤੋਂ ਇਲਾਵਾ ਵੱਖ—ਵੱਖ ਵਿਭਾਗਾਂ ਦੇ ਮੁਖੀ ਅਤੇ ਸੀਨੀਅਰ ਪ੍ਰੋਫੈਸਰਾਂ ਆਦਿ ਨੇ ਨਵੀਂ ਜਿੰਮੇਵਾਰੀ ਦੀ ਵਧਾਈ ਦਿੰਦਿਆਂ ਖੁਸ਼ੀ ਦਾ ਇਜਹਾਰ ਕੀਤਾ।

Related posts

ਪੰਜਾਬ ਸਰਕਾਰ ਨੇ ਨੌਜਵਾਨਾਂ ਨੂੰ 55,000 ਤੋਂ ਵੱਧ ਸਰਕਾਰੀ ਨੌਕਰੀਆਂ ਦੇ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ !

admin

ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ੈੱਡ ਪਲੱਸ ਸੁਰੱਖਿਆ ਵਾਪਸ ਲਈ !

admin

‘ਬਰਿੰਦਰ ਪਾਸਟਰ ਨੂੰ ਉਮਰ ਕੈਦ ਨਾਲ ਧਰਮ ਪਰਿਵਰਤਨ ਕਰਨ ਵਾਲਿਆ ਦੀਆਂ ਅੱਖਾਂ ਤੋਂ ਪਰਦਾ ਹਟੇਗਾ’

admin