ਅੰਮ੍ਰਿਤਸਰ – ਖੇਤਰ ਵਿੱਚ ਸ਼ਾਂਤੀ, ਏਕਤਾ ਅਤੇ ਭਾਈਚਾਰੇ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ, ਅੰਮ੍ਰਿਤਸਰ ਦਾ ਡਾਇਓਸਿਸ (ਡੀਓਏ), ਚਰਚ ਆਫ਼ ਨੌਰਥ ਇੰਡੀਆ (ਸੀਐਨਆਈ) ਆਉਣ ਵਾਲੇ ਡਾਇਓ ਸਿਸਨ ਫਾਊਂਡੇਸ਼ਨ ਦਿਵਸ ਦੇ ਜਸ਼ਨ ਦੌਰਾਨ ਇੱਕ ਮੋਟਰਸਾਈਕਲ ਰੈਲੀ ਅਤੇ ਧੰਨਵਾਦ ਦੀ ਪ੍ਰਾਰਥਨਾ ਸਭਾ ਦਾ ਆਯੋਜਨ ਕਰਨ ਜਾ ਰਹੀ ਹੈ।
ਇਸ ਦੋ-ਰੋਜ਼ਾ ਸਮਾਗਮ (13 ਅਤੇ 14 ਫਰਵਰੀ, 2025) ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਤੋਂ ਡਾਇਓਸਿਸ ਦੇ 3000 ਤੋਂ ਵੱਧ ਮੈਂਬਰਾਂ ਦੇ ਭਾਗ ਲੈਣ ਦੀ ਉਮੀਦ ਹੈ। 13 ਫਰਵਰੀ, 2025 ਨੂੰ ਦ ਮੋਸਟ ਰੈਵਰੈਂਡ ਡਾ ਪੀ ਕੇ ਸਾਮੰਤਾਰਾਏ, ਬਿਸ਼ਪ, ਡਾਇਓਸਿਸ ਆਫ ਅੰਮ੍ਰਿਤਸਰ, ਚਰਚ ਆਫ਼ ਨੌਰਥ ਇੰਡੀਆ, ਦੀ ਅਗਵਾਈ ਹੇਠ ਆਯੋਜਿਤ ਕੀਤੀ ਜਾਣ ਵਾਲੀ ਰਾਈਡ ਫਾਰ ਪੀਸ ਮੋਟਰਸਾਈਕਲ ਰੈਲੀ ਵਿੱਚ ਡਾਇਓਸੀਸ ਦੇ 300 ਤੋਂ ਵੱਧ ਮੋਟਰਸਾਈਕਲ ਸਵਾਰਾਂ ਦੇ ਹਿੱਸਾ ਲੈਣ ਦੀ ਉਮੀਦ ਹੈ।
ਮੰਗਲਵਾਰ ਨੂੰ ਡਾਇਓਸਿਸ ਆਫ ਅੰਮ੍ਰਿਤਸਰ ਦੇ ਹੈੱਡਕੁਆਰਟਰ ਵਿਖੇ ਆਉਣ ਵਾਲੇ ਜਸ਼ਨਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਕੀਤੀ ਗਈ। “ਇਸ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ,” ਬਿਸ਼ਪ ਸਮਾਨਤਾਰਾਏ ਨੇ ਕਿਹਾ। ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਮੋਟਰਸਾਈਕਲ ਰੈਲੀ ਸੇਂਟ ਪੌਲ ਚਰਚ, ਕੋਰਟ ਰੋਡ, ਤੋਂ ਸ਼ੁਰੂ ਹੋਵੇਗੀ ਅਤੇ ਸ਼ਹਿਰ ਦੀਆਂ ਮੁੱਖ ਸੜਕਾਂ ਵਿੱਚੋਂ ਲੰਘਦੀ ਅਤੇ ਸ਼ਾਂਤੀ ਦਾ ਸੰਦੇਸ਼ ਫੈਲਾਉਂਦੀ ਹੋਈ ਅਲੈਗਜ਼ੈਂਡਰਾ ਸਕੂਲ, ਕਵੀਨਜ਼ ਰੋਡ, ਅੰਮ੍ਰਿਤਸਰ, ਵਿਖੇ ਸਮਾਪਤ ਹੋਵੇਗੀ।
“14 ਫਰਵਰੀ, 2025 ਨੂੰ, ਇੱਕ ਧੰਨਵਾਦ ਪ੍ਰਾਰਥਨਾ ਸਭਾ ਆਯੋਜਤ ਕੀਤੀ ਜਾਵੇਗੀ, ਜਿਸ ਤੋਂ ਬਾਅਦ ਭਾਰਤੀ ਸੱਭਿਆਚਾਰ ਦਾ ਜਸ਼ਨ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਡਾਇਓਸਿਸ ਦੇ ਆਊਟਰੀਚ ਪ੍ਰੋਗਰਾਮਾਂ ਦੀ ਪੇਸ਼ਕਾਰੀ ਵੀ ਦਿਖਾਈ ਜਾਵੇਗੀ,” ਬਿਸ਼ਪ ਸਾਮੰਤਾਰਾਏ ਨੇ ਕਿਹਾ।