Punjab

ਡੀਟੀਐੱਫ ਦੇ ਸਾਬਕਾ ਆਗੂ ਮਾ: ਬਲਦੇਵ ਸਿੰਘ ਸ਼ਹਿਣਾ ਦਾ ਬੇਵਕਤੀ ਚਲੇ ਜਾਣਾ ਪਰਿਵਾਰ ਅਤੇ ਸਮਾਜ ਲਈ ਵੱਡਾ ਘਾਟਾ: ਮਨਜੀਤ ਧਨੇਰ 

ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਵਿਖੇ ਹਜ਼ਾਰਾਂ ਨਮ ਅੱਖਾਂ ਨੇ ਗਮਗੀਨ ਮਹੌਲ ਵਿੱਚ ਸਾਥੀ ਬਲਦੇਵ ਸਿੰਘ ਸ਼ਹਿਣਾ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਬਰਨਾਲਾ, (ਦਲਜੀਤ ਕੌਰ) – ਮਾ ਬਲਦੇਵ ਸਿੰਘ ਸ਼ਹਿਣਾ ਲੰਬਾ ਸਮਾਂ ਬਿਮਾਰੀ ਨਾਲ ਜੂਝਦੇ ਹੋਏ ਡੀਐਮਸੀ ਹਸਪਤਾਲ ਲੁਧਿਆਣਾ ਵਿਖੇ ਇਲਾਜ ਦੌਰਾਨ ਬੇਵਕਤੀ ਵਿਛੋੜਾ ਦੇ ਗਏ ਸਨ। ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਵਿਖੇ ਹਜ਼ਾਰਾਂ ਨਮ ਅੱਖਾਂ ਨੇ ਗਮਗੀਨ ਮਹੌਲ ਵਿੱਚ ਸਾਥੀ ਬਲਦੇਵ ਸਿੰਘ ਸ਼ਹਿਣਾ ਨੂੰ ਸ਼ਰਧਾਂਜਲੀ ਭੇਂਟ ਕੀਤੀ। ਸ਼ਰਧਾਂਜਲੀ ਭੇਂਟ ਕਰਦੇ ਹੋਏ ਭਾਕਿਯੂ ਏਕਤਾ-ਡਕੌਂਦਾ ਦੇ ਪ੍ਰਧਾਨ ਮਨਜੀਤ ਧਨੇਰ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦੱਤ, ਡੀਟੀਐਫ ਦੇ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਕਿ ਮਾ ਬਲਦੇਵ ਸਿੰਘ ਸ਼ਹਿਣਾ ਨੇ ਅਧਿਆਪਨ ਕਿੱਤੇ ਦੌਰਾਨ ਅਧਿਆਪਕ ਵਰਗ ਦੀ ਸੰਘਰਸ਼ਸ਼ੀਲ ਜਥੇਬੰਦੀ ਡੈਮੋਕ੍ਰੇਟਿਕ ਟੀਚਰਜ਼ ਫਰੰਟ ਵਿੱਚ ਅਗਵਾਨੂੰ ਭੂਮਿਕਾ ਨਿਭਾਈ।
ਆਗੂਆਂ ਯਾਦਾਂ ਸਾਂਝੀਆਂ ਕਰਦੇ ਹੋਏ ਕਿਹਾ ਕਿ  ਬਲਦੇਵ ਸਿੰਘ ਸ਼ਹਿਣਾ ਸਿਰਫ਼ ਅਧਿਆਪਕ ਜਥੇਬੰਦੀ ਦੇ ਆਗੂ ਵਜੋਂ ਹੀ ਨਹੀਂ ਵਿਚਰੇ ਸਗੋਂ ਜ਼ਬਰ ਵਿਰੁੱਧ ਟਾਕਰੇ ਦੀ ਲਹਿਰ ਮਹਿਲਕਲਾਂ ਲੋਕ ਘੋਲ ਵਿੱਚ ਸਰਗਰਮ ਭੂਮਿਕਾ ਨਿਭਾਈ। ਸਾਥੀ ਬਲਦੇਵ ਸ਼ਹਿਣਾ ਚੰਗੇ ਲੋਕ ਪੱਖੀ ਕਵੀਸ਼ਰ ਵੀ ਸਨ। ਯਾਦ ਰਹੇ ਮਾ ਬਲਦੇਵ ਸਿੰਘ ਸ਼ਹਿਣਾ, ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ ਦੇ ਕਨਵੀਨਰ ਮਰਹੂਮ ਸਾਥੀ ਭਗਵੰਤ ਸਿੰਘ ਮਹਿਲਕਲਾਂ ਦੇ ਭਣੋਈਆ ਸਨ। ਮਾ  ਬਲਦੇਵ ਸਿੰਘ ਸ਼ਹਿਣਾ ਕਈ ਸਾਲ ਤੋਂ ਗੁਰਦਿਆਂ ਦੀ ਸੱਮਸਿਆ ਨਾਲ ਜੂਝ ਰਹੇ ਹਨ। ਫੋਰਟਿਸ ਹਸਪਤਾਲ ਵਿੱਚ ਸਾਥੀ ਬਲਦੇਵ ਸਿੰਘ ਸ਼ਹਿਣਾ ਦਾ ਗੁਰਦਾ ਟਰਾਂਸਪਲਾਂਟ ਵੀ ਹੋਇਆ। ਭੈਣ ਪਰਮਜੀਤ ਕੌਰ ਸ਼ਹਿਣਾ ਨੇ ਆਪਣੇ ਜੀਵਨ ਸਾਥੀ ਲਈ ਆਪਣੀ ਇੱਕ ਗੁਰਦਾ ਵੀ ਦਿੱਤਾ।ਪਰ ਇਸ ਸਭ ਕੁੱਝ ਦੇ ਬਾਵਜੂਦ ਵੀ ਸਾਥੀ ਬਲਦੇਵ ਸਿੰਘ ਸ਼ਹਿਣਾ ਨੂੰ ਬਚਾਇਆ ਨਹੀਂ ਜਾ ਸਕਿਆ। ਆਗੂਆਂ ਕਿਹਾ ਕਿ ਸਾਥੀ ਬਲਦੇਵ ਸਿੰਘ ਸ਼ਹਿਣਾ ਦੇ ਬੇਵਕਤੀ ਚਲੇ ਜਾਣ ਨਾਲ ਪ੍ਰੀਵਾਰ ਸਮੇਤ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਨੂੰ ਵੱਡਾ ਘਾਟਾ ਪਿਆ ਹੈ। ਆਗੂਆਂ ਕਿਹਾ ਕਿ ਮਾ ਬਲਦੇਵ ਸਿੰਘ ਸ਼ਹਿਣਾ ਦੀ ਬੇਵਕਤੀ ਮੌਤ ਪਰਬਤੋਂ ਭਾਰੀ ਮੌਤ ਹੈ।
ਇਸ ਸਮੇਂ ਮਾ ਕੁਲਵੰਤ ਸਿੰਘ ਗਹਿਲ ਵੱਲੋਂ ਤਿਆਰ ਕੀਤਾ ਚਿੱਤਰ ਮਾ. ਬਲਦੇਵ ਸਿੰਘ ਸ਼ਹਿਣਾ ਦੇ ਜੀਵਨ ਸਾਥਣ ਭੈਣ ਪਰਮਜੀਤ ਕੌਰ ਬੇਟੇ ਨਵਨੀਤ ਸਿੰਘ ਅਤੇ ਨੂੰਹ ਰਾਣੀ ਮਨਦੀਪ ਕੌਰ ਨੂੰ ਭੇਂਟ ਕੀਤਾ। ਸਟੇਜ ਦੇ ਫਰਜ਼ ਡੀ ਐੱਮ ਐੱਫ ਦੇ ਸਾਬਕਾ ਸੂਬਾ ਆਗੂ ਗੁਰਮੀਤ ਸਿੰਘ ਸੁਖਪੁਰਾ ਨੇ ਬਾਖੂਬੀ ਨਿਭਾਏ। ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਨੇ ਪ੍ਰੀਵਾਰ ਨਾਲ ਦੁੱਖ ਸਾਂਝਾ ਕਰਦਿਆਂ ਸ਼ੋਕ ਸੰਦੇਸ਼ ਭੇਜੇ।
ਇਨਕਲਾਬੀ ਕੇਂਦਰ ਪੰਜਾਬ, ਭਾਰਤੀ ਕਿਸਾਨ ਯੂਨੀਅਨ ਏਕਤਾ-ਡਕੌਂਦਾ, ਜਮਹੂਰੀ ਅਧਿਕਾਰ ਸਭਾ, ਤਰਕਸ਼ੀਲ ਸੁਸਾਇਟੀ ਪੰਜਾਬ, ਡੀਟੀਐਫ, ਡੀਐਮਐਫ, ਗੌਰਮਿੰਟ ਟੀਚਰਜ਼ ਯੂਨੀਅਨ, ਅਧਿਆਪਕ ਦਲ, ਸ਼ਹੀਦ ਕਿਰਨਜੀਤ ਕੌਰ ਯਾਦਗਾਰ ਕਮੇਟੀ ਮਹਿਲਕਲਾਂ, ਸ਼ਹਿਣਾ ਪਿੰਡ ਦੀ ਵੱਡੀ ਗਿਣਤੀ ਵਿੱਚ ਮੌਜਿਜ ਸ਼ਖ਼ਸੀਅਤਾਂ ਸਮੇਤ ਵੱਡੀ ਗਿਣਤੀ ਵਿੱਚ ਸਾਥੀਆਂ ਨੇ ਸ਼ਾਮਿਲ ਹੋਕੇ ਸਾਥੀ ਬਲਦੇਵ ਸਿੰਘ ਸ਼ਹਿਣਾ ਦੇ ਬੇਵਕਤੀ ਵਿਛੋੜੇ ਸਮੇਂ ਪ੍ਰੀਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਦੁੱਖ ਵਿੱਚ ਸ਼ਰੀਕ ਹੋਏ। ਹਾਜ਼ਰ ਸਖਸ਼ੀਅਤਾਂ ਵਿੱਚ ਗੁਰਮੇਲ ਠੁੱਲੀਵਾਲ, ਰਜਿੰਦਰ ਭਦੌੜ, ਹੇਮ ਰਾਜ ਸਟੈਨੋ, ਗੁਰਮੇਲ ਭੁਟਾਲ, ਰਜਿੰਦਰ ਪਾਲ, ਗੁਰਪ੍ਰੀਤ ਸਿੰਘ ਸ਼ਹਿਣਾ, ਪ੍ਰਿੰਸੀਪਲ ਮੇਜਰ ਸਿੰਘ, ਜਗਜੀਤ ਸਿੰਘ, ਪਿਸ਼ੌਰਾ ਸਿੰਘ, ਰਜਿੰਦਰ ਗੁਰੂ, ਹਰਚਰਨ ਚਹਿਲ, ਐਡਵੋਕੇਟ ਰੁਪਿੰਦਰ ਸੰਧੂ,  ਰਮੇਸ਼ਵਰ ਦਾਸ, ਗੁਲਵੰਤ ਸਿੰਘ, ਮਾ ਰਾਮ ਕੁਮਾਰ, ਸਾਹਿਬ ਸਿੰਘ ਬਡਬਰ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਅਮਰਜੀਤ ਕੌਰ, ਪ੍ਰੇਮ ਪਾਲ ਕੌਰ, ਸੋਹਣ ਸਿੰਘ, ਬਿੱਕਰ ਸਿੰਘ ਔਲਖ, ਨਰਿੰਦਰ ਸਿੰਗਲਾ, ਮਨਜਿੰਦਰ ਸਿੰਘ, ਸੱਤ ਪਾਲ ਬਾਂਸਲ, ਸੁਖਵਿੰਦਰ ਕੌਰ, ਹਰਬੰਸ ਕੌਰ ਧਨੇਰ, ਪਰਮਜੀਤ ਕੌਰ ਜੋਧਪੁਰ, ਸੁਖਵਿੰਦਰ ਠੀਕਰੀਵਾਲਾ, ਕੇਵਲ ਜੀਤ ਕੌਰ, ਸਤਵਿੰਦਰ ਕੌਰ, ਨੀਲਮ ਰਾਣੀ, ਜਰਨੈਲ ਕੌਰ ਆਦਿ ਨੇ ਮਾ ਬਲਦੇਵ ਸਿੰਘ ਸ਼ਹਿਣਾ ਦੇ ਬੇਵਕਤੀ ਚਲੇ ਜਾਣ ਸਮੇਂ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰੀਵਾਰ ਦੇ ਨਾਲ ਹਰ ਦੁੱਖ ਸੁੱਖ ਵਿੱਚ ਸਾਥ ਦਿੰਦੇ ਰਹਿਣ ਦਾ ਵਾਅਦਾ ਕੀਤਾ।

Related posts

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਚੰਡੀਗੜ੍ਹ ਪਹੁੰਚਣ ‘ਤੇ ਸ਼ਾਨਦਾਰ ਸਵਾਗਤ !

admin

ਸਿੰਘ ਸਾਹਿਬ ਵਲੋਂ ਸਮੂਹ ਸਿੱਖ ਜਗਤ ਨੂੰ ਇੱਕ ਨਿਸ਼ਾਨ ਹੇਠ ਇਕਜੁੱਟ ਹੋਣ ਦੀ ਅਪੀਲ !

admin

ਵਿਦਵਾਨ ਲਿਖਾਰੀ ਤੇ ਬੁਲਾਰੇ ਬਨਾਮ ਗਊਆਂ !

admin