India

ਡੂੰਘੀ ਖੱਡ ’ਚ ਡਿੱਗੀ ਆਲਟੋ ਕਾਰ, ਗੰਗਾ ਜਲ ਲੈਣ ਜਾ ਰਹੇ 4 ਨੌਜਵਾਨਾਂ ਦੀ ਦਰਦਨਾਕ ਮੌਤ

ਨੈਨੀਤਾਲ –  ਉੱਤਰਾਖੰਡ ਦੇ ਬਾਗੇਸ਼ਵਰ ਵਿਚ ਐਤਵਾਰ ਯਾਨੀ ਕਿ ਅੱਜ ਸਵੇਰੇ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇਕ ਆਲਟੋ ਕਾਰ ਡੂੰਘੀ ਖੱਡ ’ਚ ਡਿੱਗ ਗਈ, ਜਿਸ ਕਾਰਨ 4 ਨੌਜਵਾਨਾਂ ਦੀ ਮੌਤ ਹੋ ਗਈ। ਮਿ੍ਰਤਕਾਂ ਵਿਚ 3 ਇਕ ਹੀ ਪਿੰਡ ਦੇ ਰਹਿਣ ਵਾਲੇ ਹਨ। ਮਿ੍ਰਤਕ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਾਰ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਇਸ ਘਟਨਾ ਬਾਬਤ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਆਫ਼ਤ ਪ੍ਰਬੰਧਨ ਅਧਿਕਾਰੀ ਸ਼ਿਖਾ ਸੁਯਾਲ ਮੁਤਾਬਕ ਬਾਲੀਘਾਟ-ਧਰਮਧਰ ਮੋਟਰ ਮਾਰਗ ’ਤੇ ਅੱਜ ਸਵੇਰੇ ਪਿੰਡ ਭਾਟਨੀਕੋਟ ਨੇੜੇ ਇਕ ਆਲਟੋ ਕਾਰ ਹਾਦਸੇ ਦਾ ਸ਼ਿਕਾਰ ਹੋ ਕੇ ਡੂੰਘੀ ਖੱਡ ਵਿਚ ਜਾ ਡਿੱਗੀ। ਜਿਸ ਕਾਰਨ 4 ਨੌਜਵਾਨਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਪੂਜਾ ਲਈ ਬਾਗੇਸ਼ਵਰ ਦੀ ਸਰਯੂ ਨਦੀ ਤੋਂ ਗੰਗਾ ਜਲ ਲੈਣ ਲਈ ਆ ਰਹੇ ਸਨ। ਪਿੰਡ ’ਚ ਨਰਾਤਿਆਂ ਦੇ ਮੌਕੇ ’ਤੇ ਪੂਜਾ ਦਾ ਆਯੋਜਨ ਕੀਤਾ ਗਿਆ ਸੀ। ਇਹ ਨੌਜਵਾਨ ਐਤਵਾਰ ਤੜਕੇ ਬਾਗੇਸ਼ਵਰ ਵਿਖੇ ਪੂਜਾ ਲਈ ਗੰਗਾ ਜਲ ਲੈਣ ਲਈ ਆ ਰਹੇ ਸਨ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫਾਇਰ ਬਿ੍ਰਗੇਡ ਫੋਰਸ ਮੌਕੇ ’ਤੇ ਪਹੁੰਚੇ ਅਤੇ ਸਥਾਨਕ ਲੋਕਾਂ ਨਾਲ ਰਾਹਤ ਅਤੇ ਬਚਾਅ ਕੰਮ ਚਲਾਇਆ ਗਿਆ। ਚਾਰੋਂ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ। ਲਾਸ਼ਾਂ ਨੂੰ ਬਾਹਰ ਕੱਢ ਲਿਆ ਗਿਆ ਹੈ। ਮਿ੍ਰਤਕਾਂ ਵਿਚ 3 ਇਕ ਹੀ ਪਿੰਡ ਦੇ ਹਨ। ਮਿ੍ਰਤਕਾਂ ਦੀ ਪਛਾਣ ਕਮਲ ਪ੍ਰਸਾਦ, ਨੀਰਜ ਕੁਮਾਰ, ਦੀਪਕ ਆਰੀਆ ਅਤੇ ਕੈਲਾਸ਼ ਰਾਮ ਦੇ ਰੂਪ ਵਿਚ ਹੋਈ ਹੈ। ਇਹ ਸਾਰੇ ਬਾਗੇਸ਼ਵਰ ਦੇ ਵਾਸੀ ਹਨ। ਮੰਨਿਆ ਜਾ ਰਿਹਾ ਹੈ ਕਿ ਹਾਦਸਾ ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ। ਹਾਦਸਾਗ੍ਰਸਤ ਕਾਰ ਬੜਯੂੜਾ ਸਨੈਤੀ ਰੀਮਾ ਤੋਂ ਬਾਗੇਸ਼ਵਰ ਆ ਰਹੀ ਸੀ। ਇਸ ਘਟਨਾ ਮਗਰੋਂ ਪਿੰਡ ਵਿਚ ਮਾਤਮ ਪਸਰ ਗਿਆ ਹੈ।

Related posts

ਜੀਨਸ ਅਤੇ ਟੀ-ਸ਼ਰਟਾਂ ਪਾਉਣ ‘ਤੇ ਪਾਬੰਦੀ : ਪੰਜਾਬ ਦੇ ਗੁਆਂਢੀ ਸੂਬੇ ਵਲੋਂ ਮੁਲਾਜ਼ਮ ਨੂੰ ਹੁਕਮ

admin

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin