IndiaPunjab

ਡੇਰਾ ਸੱਚਖੰਡ ਬੱਲਾਂ ਵਿਖੇ ਜਾਣਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ। (ਫੋਟੋ: ਏ ਐਨ ਆਈ)

ਗੁਰੂ ਰਵਿਦਾਸ ਜੈਯੰਤੀ ਮੌਕੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆ ਰਹੇ ਹਨ ਅਤੇ ਉਹ 1 ਫਰਵਰੀ ਨੂੰ ਪੰਜਾਬ ਦਾ ਦੌਰਾ ਕਰਨਗੇ। ਆਪਣੇ ਦੌਰੇ ਦੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਨੇੜਲੇ ਡੇਰਾ ਸੱਚਖੰਡ ਬੱਲਾਂ ਵਿਖੇ ਵਿਸ਼ੇਸ਼ ਤੌਰ ‘ਤੇ ਜਾਣਗੇ। 

ਇਸ ਫੇਰੀ ਦੌਰਾਨ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਸਥਿਤ ਡੇਰਾ ਸੱਚਖੰਡ ਬਲਾਂ ਵਿੱਚ ਨਤਮਸਤਕ ਹੋਣਗੇ। ਪ੍ਰਧਾਨ ਮੰਤਰੀ ਕਰੀਬ ਸ਼ਾਮ 4 ਵਜੇ ਜਲੰਧਰ ਪਹੁੰਚਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਦੌਰਾ ਗੁਰੂ ਰਵਿਦਾਸ ਮਹਾਰਾਜ ਦੀ 649ਵੀਂ ਜੈਯੰਤੀ ਦੇ ਸ਼ੁਭ ਮੌਕੇ ਨੂੰ ਸਮਰਪਿਤ ਹੋਵੇਗਾ। ਡੇਰਾ ਦੇ ਸ਼ਰਧਾਲੂਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀ ਫੇਰੀ ਲਈ ਕਾਫ਼ੀ ਉਤਸ਼ਾਹ ਦਿਖਾਈ ਦੇ ਰਿਹਾ ਹੈ।

ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪ੍ਰਧਾਨ ਮੰਤਰੀ ਮੋਦੀ ਨੇ ਸੰਤ ਨਿਰੰਜਨ ਦਾਸ ਨਾਲ ਮੁਲਾਕਾਤ ਕੀਤੀ ਸੀ। ਜਲੰਧਰ ਦੇ ਡੇਰਾ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਨੂੰ ਪਦਮ ਸ਼੍ਰੀ ਐਵਾਰਡ ਦੇ ਲਈ ਚੁਣਿਆ ਗਿਆ ਹੈ। ਸੰਤ ਨਿਰੰਜਨ ਦਾਸ ਨੂੰ ਉਨ੍ਹਾਂ ਦੀਆਂ ਮਾਨਵਤਾਵਾਦੀ ਸੇਵਾਵਾਂ, ਸਮਾਜਿਕ ਭਲਾਈ ਦੇ ਕਾਰਜਾਂ, ਸਮਾਜ ਦੇ ਕਲਿਆਣ ਅਤੇ ਮਾਨਵਤਾ ਦੀ ਸੇਵਾ ਵਿੱਚ ਪਾਏ ਗਏ ਵੱਡਮੁੱਲੇ ਯੋਗਦਾਨ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਇਹ ਵੱਡਾ ਸਨਮਾਨ ‘ਪਦਮ ਸ਼੍ਰੀ’ ਦੇਣ ਦਾ ਫੈਸਲਾ ਕੀਤਾ ਹੈ।

Related posts

ਭੱਠਲ ਦੇ ਬਿਆਨਾਂ ਤੋਂ ਪਤਾ ਚੱਲਦਾ, ਕਾਂਗਰਸ ਲੋਕਾਂ ਨੂੰ ਲੜਵਾ-ਮਰਵਾ ਕੇ ਸੱਤਾ ‘ਚ ਆਉਂਦੀ ਰਹੀ ਹੈ : ਕੁਲਦੀਪ ਸਿੰਘ ਧਾਲੀਵਾਲ

admin

ਪਰਗਟ ਸਿੰਘ ਤੇ ਚੰਨੀ ਵਲੋਂ ਗੁਰੂ ਰਵਿਦਾਸ ਜੀ ਦੇ 649ਵੇਂ ਗੁਰਪੁਰਬ ਦੀਆਂ ਵਧਾਈਆਂ ਤੇ ਸ਼ੁੱਭਕਾਮਨਾਵਾਂ

admin

10 ਹਜ਼ਾਰ ਤੋਂ 4 ਲੱਖ : ਚਾਂਦੀ ਦੀਆਂ ਕੀਮਤਾਂ ਅਸਮਾਨ ਨੂੰ ਛੋਹਣ ਲੱਗੀਆਂ !

admin