ਡੇਵਿਡ ਲਿਟਲਪ੍ਰਾਊਡ ਆਪਣੇ ਸਹਿਯੋਗੀ ਵਲੋਂ ਦਿੱਤੀ ਗਈ ਚੁਣੌਤੀ ਨੂੰ ਬੇਅਸਰ ਕਰਦਿਆਂ ਨੈਸ਼ਨਲਜ਼ ਪਾਰਟੀ ਦੇ ਪ੍ਰਧਾਨਗੀ ਦੇ ਅਹੁਦੇ ਉਪਰ ਬਰਕਰਾਰ ਰਹਿਣਗੇ।
ਆਸਟ੍ਰੇਲੀਆਂ ਦੀਆਂ ਫੈਡਰਲ ਚੋਣਾਂ ਦੇ ਵਿੱਚ ਨੈਸ਼ਨਲਜ਼ ਪਾਰਟੀ ਨੂੰ ਦੋਹਾਂ ਸਦਨਾਂ ਦੇ ਵਿੱਚ ਮਿਲੀਆਂ ਘੱਟ ਵੋਟਾਂ ਦੇ ਕਾਰਣ ਪਾਰਟੀ ਦੇ ਹੀ ਮੈਂਬਰ ਮੈਟ ਕੈਨਵਨ ਦੇ ਵਲੋਂ 2022 ਤੋਂ ਹੀ ਪਾਰਟੀ ਦੇ ਪ੍ਰਧਾਨ ਚਲੇ ਆ ਰਹੇ ਡੇਵਿਡ ਲਿਟਲਪ੍ਰਾਊਡ ਤੋਂ ਅਹੁਦਾ ਹਾਸਲ ਕਰਨ ਦੇ ਲਈ ਚੁਣੌਤੀ ਦਿੱਤੀ ਗਈ ਸੀ ਜਿਸ ਵਿੱਚ ਮੈਟ ਕੈਨਵਨ ਅਸਫ਼ਲ ਰਹੇ ਹਨ। ਪਾਰਟੀ ਰੂਮ ਦੇ ਬੰਦ ਦਰਵਾਜ਼ੇ ਅੰਦਰ ਹੋਈ ਵੋਟਿੰਗ ਦੇ ਵਿੱਚ ਡੇਵਿਡ ਲਿਟਲਪ੍ਰਾਊਡ ਨੂੰ ਪਾਰਟੀ ਨੇਤਾ ਵਜੋਂ ਸੇਵਾਵਾਂ ਜਾਰੀ ਰੱਖਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਵੋਟਿੰਗ ਦੇ ਵਿੱਚ ਕੇਵਿਨ ਹੋਗਨ ਨੂੰ ਡਿਪਟੀ ਲੀਡਰ ਵਜੋਂ ਚੁਣਿਆ ਗਿਆ ਅਤੇ ਬ੍ਰਿਜੇਟ ਮੈਕਕੇਂਜ਼ੀ ਨੂੰ ਸੈਨੇਟ ਲੀਡਰ ਵਜੋਂ ਸੇਵਾਵਾਂ ਜਾਰੀ ਰੱਖੇਗੀ। ਪਿਛਲੀ ਸੰਸਦ ਵਿੱਚ ਹੋਗਨ ਵਿਰੋਧੀ ਧਿਰ ਦੇ ਵਪਾਰਕ ਬੁਲਾਰੇ ਸਨ ਅਤੇ ਸੈਨੇਟਰ ਮੈਕੇਂਜ਼ੀ ਬੁਨਿਆਦੀ ਢਾਂਚੇ ਦੀ ਬੁਲਾਰਾ ਸੀ।