India

ਡੇਵਿਡ ਵਾਰਨਰ ਦੇ ਸ਼ਾਟ ਨੂੰ ਗੌਤਮ ਗੰਭੀਰ ਨੇ ਦੱਸਿਆ ਸ਼ਰਮਨਾਕ

ਨਵੀਂ ਦਿੱਲੀ – ਆਸਟ੍ਰੇਲੀਆ ਹੱਥੋਂ ਸੈਮੀਫਾਈਨਲ ਵਿਚ ਹਾਰ ਕੇ ਪਾਕਿਸਤਾਨ ਟੀ-20 ਵਿਸ਼ਵ ਕੱਪ ’ਚੋਂ ਬਾਹਰ ਹੋ ਗਿਆ। ਮਾਰਕਸ ਸਟੋਈਨਿਸ ਤੇ ਮੈਥਿਊ ਵੇਡ ਦੀ ਧਮਾਕੇਦਾਰ ਬੱਲੇਬਾਜ਼ੀ ਦੀ ਬਹੁਤ ਤਾਰੀਫ਼ ਹੋ ਰਹੀ ਹੈ ਪਰ ਸੁਰਖ਼ੀਆਂ ਵਿਚ ਡੇਵਿਡ ਵਾਰਨਰ ਦਾ ਇਕ ਸ਼ਾਟ ਵੀ ਸ਼ਾਮਲ ਹੈ। ਪਾਕਿਸਤਾਨੀ ਗੇਂਦਬਾਜ਼ ਮੁਹੰਮਦ ਹਫ਼ੀਜ਼ ਦੀ ਇਕ ਗੇਂਦ ਉਨ੍ਹਾਂ ਦੇ ਹੱਥੋਂ ਛੁੱਟ ਗਈ ਤੇ ਦੋ ਵਾਰ ਟੱਪਾ ਖਾਧੀ, ਜਿਸ ’ਤੇ ਵਾਰਨਰ ਨੇ ਪਿੱਛੇ ਹਟਦੇ ਹੋਏ ਛੱਕਾ ਲਾ ਦਿੱਤਾ। ਅੰਪਾਇਰ ਨੇ ਨਿਯਮ ਮੁਤਾਬਕ ਗੇਂਦ ਨੂੰ ਨੋ ਬਾਲ ਕਰਾਰ ਦਿੱਤਾ। ਸਾਬਕਾ ਕ੍ਰਿਕਟਰ ਗੌਤਮ ਗੰਭੀਰ ਨੂੰ ਵਾਰਨਰ ਦੀ ਇਹ ਹਰਕਤ ਸ਼ਰਮਨਾਕ ਤੇ ਖੇਡ ਭਾਵਨਾ ਦੇ ਉਲਟ ਲੱਗੀ। ਉਨ੍ਹਾਂ ਨੇ ਇਕ ਟਵੀਟ ਵਿਚ ਰਵੀਚੰਦਰਨ ਅਸ਼ਵਿਨ ਨੂੰ ਟੈਗ ਕਰ ਕੇ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ। ਹੁਣ ਕਾਂਗਰਸ ਦੇ ਸੀਨੀਅਰ ਆਗੂ ਦਿਗਵਿਜੇ ਸਿੰਘ ਨੇ ਗੰਭੀਰ ਨੂੰ ਝਾੜਿਆ। ਦਰਅਸਲ ਵਾਰਨਰ ਨੂੰ 49 ਦੌੜਾਂ ਦੇ ਨਿੱਜੀ ਸਕੋਰ ’ਤੇ ਸ਼ਾਦਾਬ ਖ਼ਾਨ ਨੇ ਕੈਚ ਆਊਟ ਕਰਵਾਇਆ ਹਾਲਾਂਕਿ ਰੀ-ਪਲੇਅ ਵਿਚ ਦਿਖਾਈ ਦਿੱਤਾ ਕਿ ਗੇਂਦ ਨੇ ਬੱਲੇ ਦਾ ਕਿਨਾਰਾ ਨਹੀਂ ਲਿਆ ਸੀ। ਵਾਰਨਰ ਅੰਪਾਇਰ ਦੇ ਫ਼ੈਸਲੇ ਦਾ ਸਨਮਾਨ ਕਰਦੇ ਹੋਏ ਪਵੇਲੀਅਨ ਮੁੜ ਗਏ। ਉਸ ਸਮੇਂ ਆਸਟ੍ਰੇਲੀਆ ਕੋਲ ਦੋ ਰਿਵਿਊ ਮੌਜੂਦ ਸਨ ਪਰ ਵਾਰਨਰ ਨੇ ਇਸ ਦਾ ਇਸਤੇਮਾਲ ਨਹੀਂ ਕੀਤਾ। ਦਿਗਵਿਜੇ ਸਿੰਘ ਨੇ ਇਸ ਘਟਨਾ ਦਾ ਜ਼ਿਕਰ ਕਰਦੇ ਹੋਏ ਗੰਭੀਰ ਤੋਂ ਸਵਾਲ ਪੁੱਛਿਆ ਕਿ ਇਸ ’ਤੇ ਕੀ ਕਹੋਗੇ। ਇਸ ਟਵੀਟ ਤੋਂ ਬਾਅਦ ਦਿਗਵਿਜੇ ਨੂੰ ਲੋਕ ਗੰਭੀਰ ਦੇ ਟਵੀਟ ਦਾ ਮਤਲਬ ਸਮਝਾਉਣ ਲੱਗੇ ਕਿ ਅਸ਼ਵਿਨ ਦੇ ਮਾਕਡਿੰਗ ’ਤੇ ਆਸਟ੍ਰੇਲਿਆਈ ਕ੍ਰਿਕਟਰ ਬਹੁਤ ਗਿਆਨ ਦੇ ਰਹੇ ਸਨ ਇਸ ਲਈ ਗੰਭੀਰ ਨੇ ਅਜਿਹਾ ਕਿਹਾ। ਕਈਆਂ ਨੇ ਕਿਹਾ ਕਿ ਰਿਵਿਊ ਨਾ ਲੈਣਾ ਵਾਰਨਰ ਦੀ ਬੇਵਕੂਫ਼ੀ ਸੀ। ਕੁਝ ਨੇ ਕਿਹਾ ਕਿ ਦਿੱਗਵਿਜੇ ਨੂੰ ਸਿਆਸਤ ’ਚ ਹੀ ਰਹਿਣਾ ਚਾਹੀਦਾ ਹੈ, ਖੇਡਾਂ ’ਤੇ ਗਿਆਨ ਨਹੀਂ ਦੇਣਾ ਚਾਹੀਦਾ।

Related posts

ਉਬੇਰ ਇੰਡੀਆ ਤੇ ਦੱਖਣੀ ਏਸ਼ੀਆ ਦੇ ਪ੍ਰੈਜ਼ੀਡੈਂਟ ਪ੍ਰਭਜੀਤ ਸਿੰਘ !

admin

‘ਆਪ’ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਨਵਾਂ ਫੁਰਮਾਨ ਜਾਰੀ

editor

11 ਸੂਬਿਆਂ ‘ਚ ਭਾਰੀ ਮੀਂਹ ਦੀ ਚਿਤਾਵਨੀ

editor