Automobile

ਡ੍ਰਾਈਵਰਸਲੈੱਸ ਕਾਰਾਂ: ਕੀ ਇਹ ਕਾਰ ਸੜਕ ਸੁਰੱਖਿਆ ਪੱਖੋਂ ਦਰੁੱਸਤ ਹੋਵੇਗੀ

ਮੈਲਬੌਰਨ – ਅਸਟ੍ਰੇਲੀਆ ਦੀਆ ਸੜਕਾਂ ‘ਤੇ ਡ੍ਰਾਈਵਰਸਲੈੱਸ ਕਾਰਾਂ ਦੀ ਟੈਸਟਿੰਗ ਆਰੰਭ ਹੋ ਗਈ ਹੈ ਪਰ ਅਮਰੀਕਾ ਵਿਚ ਸੈਲਫ ਡ੍ਰਾਈਵਿੰਗ ਟੈਸਟ ਵਹੀਕਲ ਨਾਲ ਹਾਦਸੇ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਖ਼ਬਰ ਕਾਰਨ ਆਸਟ੍ਰੇਲੀਆ ਵਿਚ ਇਹ ਚਿੰਤਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ ਕਿ ਕੀ ਇਹ ਕਾਰ ਸੜਕ ਸੁਰੱਖਿਆ ਪੱਖੋਂ ਦਰੁੱਸਤ ਹੋਵੇਗੀ। ਹਾਲਾਂਕਿ ਇਸ ਦੀ ਟੈਸਟਿੰਗ ਫਿਲਹਾਲ ਦਿਹਾਤੀ ਇਲਾਕੇ ਵਿਚ ਹੋਈ ਹੈ ਪਰ ਸ਼ਹਿਰਾਂ ਵਿਚ ਇਹ ਪੈਦਲ ਤੁਰਨ ਵਾਲਿਆਂ ਅਤੇ ਹੋਰ ਵਹੀਕਲਾਂ ਨੂੰ ਕਿਵੇਂ ਬਚਾਉਣਗੀਆਂ, ਇਸ ਬਾਰੇ ਸ਼ੰਕੇ ਵੱਧ ਰਹੇ ਹਨ। ਪਰ ਪਬਲਿਕ ਸਟ੍ਰੀਟਸ ਅਤੇ ਟੈਸਟ ਐਨਵਾਇਰਨਮੈਂਟ ਪੱਖੋਂ ਕਈ ਮੁਸ਼ਕਿਲਾਂ ਗਿਣਾ ਦਿੱਤੀਆਂ ਹਨ। ਸਾਰੀਆਂ ਕੰਪਨੀਆਂ ਇਸ ਲਈ ਤਿਆਰ ਨਹੀਂ ਹਨ। ਇਹ ਮਸਲਾ ਉਦੋਂ ਖੜ੍ਹਾ ਹੋਇਆ ਜਦੋਂ ਰਾਤ ਨੂੰ ਸੜਕ ਪਾਰ ਕਰ ਰਹੀ ਇਕ ਔਰਤ ‘ਤੇ ਸੈਲਫ-ਡ੍ਰਾਈਵਿੰਗ ਕਾਰ ਚੜ੍ਹ ਗਈ ਅਤੇ ਉਸ ਔਰਤ ਦੀ ਮੌਤ ਹੋ ਗਈ। ਐਰੀਜ਼ੋਨਾ ਵਿਚ ਹੋਈ ਇਸ ਘਟਨਾ ਤੋਂ ਬਾਅਦ ਪਬਲਿਕ ਸੁਰੱਖਿਆ ਦੀ ਸਮੱਸਿਆ ਅਤੇ ਚਿੰਤਾ ਹੋਰ ਵੱਧ ਗਈ। ਅਮਰੀਕਾ ਪੁਲਿਸ ਨੇ ਇਸ ਹਾਦਸੇ ਦੀ ਵੀਡੀਓ ਦੇਖੀ। ਇਸ ਵਿਚ ਪਾਇਆ ਗਿਆ ਕਿ ਔਰਤ ਅਚਾਨਕ ਹੀ ਹਨੇਰੇ ਵੱਲੋਂ ਨਿਕਲੀ ਅਤੇ ਜਦੋਂ ਉਹ ਕ੍ਰਾਸ ਕਰਨ ਲੱਗੀ ਤਾਂ ਕਾਰ ਨੇ ਫੇਟ ਮਾਰ ਦਿੱਤੀ। ਕਾਰ ਉਸ ਵਕਤ ਨਾ ਤਾਂ ਰੁਕੀ ਅਤੇ ਨਾ ਹੀ ਸੂਚਨਾ ਦਿੱਤੀ।
ਸਮਾਰਟ ਸਿਟੀਜ਼ ਰਿਸਰਚ ਇੰਸਟੀਚਿਊਟ ਵਿਨਸਟਨ ਯੂਨੀਵਰਸਿਟੀ ਆਫ਼ ਟੈਕਨਾਲੌਜੀ ਦਾ ਕਹਿਣਾ ਹੈ ਕਿ  ਸਾਰੀਆਂ ਆਟੋਮੈਟਿਕਸ ਕਾਰਾਂ ਵਿਚ ਕੈਮਰਾ ਅਤੇ ਸੈਂਸਰ ਲੱਗੇ ਹੁੰਦੇ ਹਨ, ਜਿਹੜੇ ਆਸ-ਪਾਸ ਦਾ ਡਾਟਾ ਇਕੱਠਾ ਕਰਦੇ ਹਨ ਪਰ ਇਹਨਾਂ ਦੇ ਸਾਫਟਵੇਅਰ, ਕੰਪਿਊਟਰ ਆਦਿ ਸੂਚਨਾ ਇਕੱਠੀ ਕਰਕੇ ਕਾਰ ਦੇ ਅੰਦਰ ਭੇਜਦੇ ਹਨ ਅਤੇ ਫਿਰ ਕੰਪਿਊਟਰ ਸਿਸਟਮ ਕਾਰ ਨੂੰ ਆਦੇਸ਼ ਦਿੰਦਾ ਹੈ ਕਿ ਕੀ ਕੀਤਾ ਜਾਵੇ।
ਡਾæ ਦੀਆ ਦੇ ਵਿਚਾਰ ਮੁਤਾਬਕ ਡਰਾਈਵਰਲੈੱਸ ਕਾਰਾਂ ਦੇ ਸਾਫਟਵੇਅਰ ਦੀ ਕੁਆਲਟੀ ਇਹਨਾਂ ਦੀ ਸੁਰੱਖਿਆ ‘ਤੇ ਨਿਰਭਰ ਕਰਦੀ ਹੈ। ਕੁਝ ਕੰਪਨੀਆਂ ਦੇ ਸਾਫਟਵੇਅਰ ਬਿਹਤਰੀਨ ਹਨ ਅਤੇ ਕੁੱਝ ਦੇ ਨਹੀਂ। ਕੁੱਝ ਕੰਪਨੀਆਂ ਕਾਫੀ ਸਾਲਾਂ ਤੋਂ ਸੈਲਫ ਡ੍ਰਾਈਵਿੰਗ ਸਾਫਟਵੇਅਰ ਦੀ ਟੱੈਸਟਿੰਗ ਕਰ ਰਹੀਆਂ ਹਨ, ਜਿਹਨਾਂ ਨੇ ਖ਼ਾਮੀਆਂ ਨੂੰ ਦੂਰ ਕਰ ਲਿਆ ਹੈ।
ਐਡਿਥ ਕ੍ਰਾਊਨ ਯੂਨੀਵਰਸਿਟੀ ਦੇ ਸਾਈਬਰ ਸਕਿਊਰਟੀ ਮਹਿਕਮੇ ਦੇ ਸੀਨੀਅਰ ਲੈਕਚਰਾਰ ਡਾæ ਜ਼ੁਬੇਰ ਬੇਗ ਦਾ ਕਹਿਣਾ ਹੈ ਕਿ ਟੈਸਟ ਪ੍ਰਕਿਰਿਆ ਉੱਤੇ ਹੀ ਨਿਰਭਰ ਕਰਦਾ ਹੈ ਕਿ ਇਹਨਾਂ ਦੀ ਪਬਲਿਕ ਸੜਕਾਂ ਅਤੇ ਗਲੀਆਂ ਵਿਚ ਸੁਰੱਖਿਆ ਕਿਵੇਂ ਹੁੰਦੀ ਹੈ। ਇਹ ਕਾਰਾਂ ਜੇਕਰ ਤੰਗ ਗਲੀਆਂ ਵਿਚੋਂ ਲੰਘਦੀਆਂ ਹਨ ਤਾਂ ਸੁਰੱਖਿਆ ਕਿਵੇਂ ਹੋਵੇਗੀ। ਉਹਨਾਂ ਕਿਹਾ ਕਿ ਸੈਲਫ ਡ੍ਰਾਈਵਿੰਗ ਕਾਰਾਂ ਦੀ ਟੈਸਟਿੰਗ ਤੋਂ ਬਾਅਦ ਹੀ ਪਤਾ ਲੱਗਦਾ ਹੈ ਕਿ ਇਹਨਾਂ ਦੇ ਸੈਂਸਰਾਂ ਦੀ ਮਿਆਦ ਕਿੰਨੀ ਹੈ, ਕਿਹੜੀ ਕੁਆਲਟੀ ਇਹਨਾਂ ਨੂੰ ਚਾਹੀਦੀ ਹੈ।
ਆਸਟ੍ਰੇਲੀਆ ਵਿਚ ਵਿਕਟੋਰੀਆ, ਨਿਊ ਸਾਊਥ ਵੇਲਜ਼ ਅਤੇ ਕੁਈਨਜ਼ਲੈਂਡ ਨੇ ਆਟੋਮੈਟਿਕ ਵਹੀਕਲਾਂ ਦੀ ਟੈਸਟਿੰਗ ਦੀ ਇਜਾਜ਼ਤ ਦਿੱਤੀ ਹੈ ਪਰ ਆਸਟ੍ਰੇਲੀਆ ਦੇ ਨਿਯਮਾਂ ਮੁਤਾਬਕ ਫਿਲਹਾਲ ਵਿਦੇਸ਼ਾਂ ਵਾਂਗ ਇਕਦਮ ਇਥੇ ਇਹ ਕਾਰਾਂ ਨਹੀਂ ਚੱਲ ਸਕਦੀਆਂ। ਓਬੇਰ ਨੇ ਪਹਿਲਾਂ ਡ੍ਰਾਈਵਰਲੈੱਸ ਕਾਰਾਂ ਦੀ ਟੈਸਟਿੰਗ ਆਰੰਭ ਕੀਤੀ ਸੀ ਪਰ ਹੁਣ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੇ ਇਹ ਟੈਸਟ ਰੱਦ ਕਰ ਦਿੱਤੇ ਹਨ।
ਇਲੈਕਟ੍ਰਿਕ ਕਾਰਾਂ ਛੇਤੀ ਹੀ ਪੈਟਰੋਲ ਕਾਰਾਂ ਤੋਂ ਹੋਣਗੀਆਂ ਸਸਤੀਆਂ
ਜੇ ਲੀਥੀਅਮ ਆਇਨ ਬੈਟਰੀਆਂ ਦੀਆਂ ਕੀਮਤਾਂ ਲਗਾਤਾਰ ਡਿੱਗਦੀਆਂ ਰਹੀਆਂ ਤਾਂ ਸਾਲ 2025 ਤੱਕ ਇਲੈਕਟ੍ਰਿਕ ਕਾਰਾਂ ਦੇ ਪੈਟਰੋਲ ਕਾਰਾਂ ਨਾਲੋਂ ਸਸਤੇ ਹੋਣ ਦੀਆਂ ਉਮੀਦਾਂ ਹਨ। ਬਲੂਮਬਰਗ ਨਿਊ ਐਨਰਜੀ ਫਾਈਨਾਂਸ ਦੀ ਇਕ ਰਿਪੋਰਟ ਅਨੁਸਾਰ 2024 ਤੱਕ ਕੁੱਝ ਮਾਡਲਾਂ ਦੀ ਕੀਮਤ ਪੈਟਰੋਲ ਕਾਰਾਂ ਦੇ ਬਰਾਬਰ ਹੋ ਜਾਵੇਗੀ ਤੇ ਆਉਂਦੇ ਸਾਲਾਂ ‘ਚ ਉਹ ਸਸਤੀਆਂ ਹੋ ਜਾਣਗੀਆਂ। ਲੰਡਨ ਦੇ ਇਕ ਖੋਜਕਰਤਾ ਨੇ ਕਿਹਾ ਕਿ ਇਹ ਇਸ ਤਰ੍ਹਾਂ ਹੋਵੇਗਾ ਕਿ ਬੈਟਰੀਆਂ ਦੀ ਕੀਮਤ ਡਿਮਾਂਡ ਅਨੁਸਾਰ ਘਟਦੀ ਜਾਵੇਗੀ ਤੇ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਵਧਦੀ ਜਾਵੇਗੀ। ਇਲੈਕਟ੍ਰਿਕ ਵਾਹਨਾਂ ਦੇ ਵਧਣ ਦਾ ਰੌਲਾ ਹੋਰ ਵਧੇਗਾ ਕਿਉਂਕਿ ਦੇਸ਼ ਤੇ ਕੰਪਨੀਆਂ ਆਪਣੇ ਸ਼ਹਿਰਾਂ ਨੂੰ ਸਮੌਗ ਤੋਂ ਬਚਾਉਣ ਦੀ ਦੌੜ ‘ਚ ਸ਼ਾਮਲ ਹਨ ਤੇ ਪੈਰਿਸ ਐਗਰੀਮੈਂਟ ਵੱਲੋਂ ਤੈਅ ਕੀਤੇ ਟੀਚੇ ਨੂੰ ਹਾਸਲ ਕਰਨਾ ਚਾਹੁੰਦੀਆਂ ਹਨ। ਯੂæ ਕੇæ ਦੇ ਲਾਅਮੇਕਰਜ਼ ਨੇ ਸਤੰਬਰ ‘ਤੋਂ ਮਾਰਕੀਟ ‘ਚ ਇਕ ਜਾਂਚ ਸ਼ੁਰੂ ਕਰ ਦਿੱਤੀ ਹੈ, ਜੋ ਕਿ ਮੁੱਢਲੇ ਢਾਂਚੇ ਦੀ ਲੋੜ ਦੀ ਖੋਜ ਕਰ ਰਹੀ ਹੈ ਤੇ ਕੋਸ਼ਿਸ਼ ਕਰ ਰਹੀ ਹੈ ਕਿ 2040 ਤੱਕ ਗੈਸੋਲੀਨ ਤੇ ਡੀਜ਼ਲ ਕਾਰਾਂ ਦੀ ਵਿਕਰੀ ਨੂੰ ਖਤਮ ਕਰਨ ਦੀ ਹੱਦ ਤੈਅ ਕੀਤੀ ਜਾ ਸਕੇ।
ਗਰੀਨ ਅਲਾਇੰਸ ਦੀ ਰਿਪੋਰਟ ਅਨੁਸਾਰ ਇਸ ਨੂੰ ਉਤਸ਼ਾਹਿਤ ਕਰਨ ਲਈ ਯੂæ ਕੇæ ਆਪਣੇ ਆਟੋਮੇਟਿਵ ਟਰੇਡ ਘਾਟੇ ਨੂੰ 7 ਬਿਲੀਅਨ ਡਾਲਰ ਤਕ ਘੱਟ ਕਰ ਰਿਹਾ ਹੈ। ਵਿਸ਼ਵ ਵਾਈਲਡ ਲਾਈਫ ਫੰਡ ਨੇ ਕਿਹਾ ਹੈ ਕਿ ਪੜਾਅਬੱਧ ਢੰਗ ਨਾਲ ਡੀਜ਼ਲ ਤੇ ਪੈਟਰੋਲ ਕਾਰ ਨੇ ਪਹਿਲਾਂ 14 ਹਜ਼ਾਰ ਵਾਧੂ ਨੌਕਰੀਆਂ ਇੰਡਸਟਰੀ ਨੂੰ ਦਿੱਤੀਆਂ ਸਨ। ਇਕ ਵੱਖਰੀ ਰਿਪੋਰਟ ‘ਚ ਦੋਵਾਂ ਗਰੁੱਪਾਂ ਨੇ ਬ੍ਰਿਟੇਨ ਨੂੰ ਅਪੀਲ ਕੀਤੀ ਹੈ ਕਿ ਉਹ ਪੈਟਰੋਲੀਅਮ ਕਾਰਾਂ ‘ਤੇ 2030 ਤੱਕ ਪਾਬੰਦੀ ਲਾ ਦੇਵੇ।
ਚੀਨ ਇਲੈਕਟ੍ਰਿਕ ਕਾਰਾਂ ਦੇ ਮਾਮਲੇ ‘ਚ ਕਰੇਗਾ ਦੁਨੀਆ ਦੀ ਅਗਵਾਈ
ਚੀਨ ਇਲੈਕਟ੍ਰਿਕ ਕਾਰਾਂ ਦੇ ਮਾਮਲੇ ‘ਚ ਦੁਨੀਆ ਦੀ ਅਗਵਾਈ ਕਰੇਗਾ ਕਿਉਂਕਿ ਉਸ ਦੀ ਸਰਕਾਰ ਇਨ੍ਹਾਂ ਦੀ ਵਿਕਰੀ ਵਧਾਉਣ ਲਈ ਉਤਪਾਦਨ ਵਧਾਉਣ ਬਾਰੇ ਸੋਚ ਰਹੀ ਹੈ। ਬੀæ ਐੱਨæ ਈæ ਐੱਫ਼ ਨੇ ਕਿਹਾ ਕਿ ਇਹ ਵਾਧਾ ਲੀਥੀਅਮ ਆਇਨ ਸਟੋਰੇਜ ਦੇ ਵਾਧੇ ਨਾਲ ਹੋਵੇਗੇ ਜੋ ਬੈਟਰੀਆਂ ਦੀ ਕੀਮਤ ਨੂੰ 2030 ਤੱਕ 70 ਡਾਲਰ ਪ੍ਰਤੀ ਕਿਲੋਵਾਟ ਤੱਕ ਲਿਆਉਣ ‘ਚ ਮਦਦਗਾਰ ਹੋਵੇਗਾ। ਫਿਲਹਾਲ 2017 ‘ਚ ਇਹ 208 ਡਾਲਰ ਪ੍ਰਤੀ ਕਿਲੋਵਾਟ ਹੈ। ਬੀæ ਐੱਨæ ਈæ ਐੱਫ਼ ਦੇ ਟਰਾਂਸਪੋਰਟ ਐਨਾਲਿਸਟ ਕੋਲਿਨ ਮੈਕਰਰੈਚਰ ਨੇ ਕਿਹਾ ਕਿ ਆਉਣ ਵਾਲੇ ਸਾਲਾਂ ‘ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਲਗਾਤਾਰ ਵਧੇਗੀ ਪਰ ਬੈਟਰੀਆਂ ਦੀ ਕੀਮਤ ਘੱਟ ਕਰਨ ਦੀ ਲੋੜ ਹੈ ਤਾਂ ਜੋ ਇਹ ਅਸਲ ਮਾਰਕੀਟ ‘ਚ ਵਰਤੀਆਂ ਜਾ ਸਕਣ।

Related posts

ਸੰਜੇ ਪੋਲਰਾ ਵਲੋਂ ਆਪਣੀ ਪਿਆਰੀ ਕਾਰ ਨੂੰ ਦਫ਼ਨਾਉਣ ਦੀਆਂ ਰਸਮਾਂ !

admin

‘ਵਿਰਾਸਤ ਮਹੋਤਸਵ’ ਦੌਰਾਨ ਵਿੰਟੇਜ ਕਾਰ ਰੈਲੀ ਅਤੇ ਆਟੋ ਸ਼ੋਅ !

admin

ਇਲੈਕਟ੍ਰਿਕ ਵਾਹਨ ਖਰੀਦਣ ਤੋਂ ਪਹਿਲਾਂ ਜਾਣੋ ਇਹ ਜ਼ਰੂਰੀ ਗੱਲ, ਕਾਰ ਨੂੰ ਨਹੀਂ ਲੱਗੇਗੀ ਅੱਗ!

editor