ਮਾਨਸਾ – ਕਰਮਗੜ੍ਹ ਔਤਾਂਵਾਲੀ ਅਤੇ ਤਲਵੰਡੀ ਅਕਲੀਆ ਦੇ ਖੇਤਾਂ ਵਿੱਚ ਪ੍ਰਸਾਤਵਿਤ ਜੇ.ਐਸ.ਡਬਲਯੂ. ਸੀਮੇਂਟ ਕਾਰਖਾਨੇ ਦੇ ਵਿਰੋਧ ਵਿੱਚ ਮਤੇ ਪਾਉਂਣ ਵਾਲੀਆਂ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ, ਧਾਰਮਿਕ ਸੰਸਥਾਵਾਂ, ਕਿਸਾਨ ਜਥੇਬੰਦੀਆਂ ਅਤੇ ਸਮੂਹ ਵਾਤਾਵਰਣ ਪ੍ਰੇਮੀਆਂ ਦਾ ਸਨਮਾਨ ਸਮਾਰੋਹ 3 ਅਗਸਤ ਦਿਨ ਐਤਵਾਰ ਨੂੰ ਤਲਵੰਡੀ ਅਕਲੀਆ ਗੁਰੂ ਘਰ ਵਿਖੇ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਸੰਘਰਸ਼ ਕਮੇਟੀ ਇਲਾਕੇ ਦੇ ਲੋਕਾਂ ਨੂੰ ਹੰੁਮ-ਹੁਮਾ ਕਿ ਪੁੱਜਣ ਦੀ ਅਪੀਲ ਕਰਦੀ ਹੈ।
ਜਿਕਰਯੋਗ ਹੈ ਕਿ ਪਿਛਲੀ 14 ਜੁਲਾਈ 2025 ਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਖੇਤਰੀ ਦਫ਼ਤਰ ਬਠਿੰਡਾ ਅਤੇ ਜਿਲ੍ਹਾ ਪ੍ਰਸ਼ਾਸਨ ਮਾਨਸਾ ਵੱਲੋਂ ਪ੍ਰਮਾਤਾਵਿਤ ਕਾਰਖਾਨੇ ਵਾਲੀ ਜਗ੍ਹਾ ਤੇ ਲੋਕ ਸੁਣਵਾਈ ਰੱਖੀ ਗਈ ਸੀ ਜਿਸ ਦੌਰਾਨ ਜੇ.ਐਸ.ਡਬਲਯੂ. ਅਧਿਕਾਰੀ ਅਤੇ ਪ੍ਰਦੂਸ਼ਣ ਬੋਰਡ ਦੇ ਅਧਿਕਾਰੀ ਲੋਕਾਂ ਦੇ ਸੁਆਲਾ ਤੋਂ ਚੁੱਪ ਵੱਟੀ ਸੀ ਅਤੇ ਵੋਟਿੰਗ ਦੌਰਾਨ ਜੇ.ਐਸ.ਡਬਲਯੂ. ਸੀਮੇਂਟ ਕਾਰਖਾਨੇ ਖਿਲਾਫ ਵੋਟਾਂ ਭੁਗਤਾਈਆਂ ਸਨ। ਲੋਕਾਂ ਦਾ ਕਹਿਣਾ ਸੀ ਕਿ ਉਹ ਪਾਵਰ ਪਲਾਟ ਬਣਾਂਵਾਲਾ ਦੁਆਰਾ ਸੁੱਟੀ ਜਾਂਦੀ ਸੁਆਹ, ਅਤੇ ਧੰੂਏ ਤੋਂ ਪਹਿਲਾ ਹੀ ਦੁਖੀ ਹਨ। ਉਨ੍ਹਾਂ ਨੂੰ ਹੋਰ ਲਾਲ ਸ੍ਰੇਣੀ ਦਾ ਕੋਈ ਕਾਰਖਾਨਾ ਨਹੀਂ ਚਾਹੀਦਾ, ਕਿਉਂਕਿ ਇਲਾਕੇ ਦਾ ਹਵਾ ਪ੍ਰਦੂਸ਼ਣ ਬਾਡਰ ਲਾਈਨ ਤੋਂ ਪਹਿਲਾ ਹੀ ਟੱਪਿਆ ਹੋਇਆ ਹੈ।
ਸੀਮੇਂਟ ਫੈਕਟਰੀ ਖਿਲਾਫ ਸੰਘਰਸ਼ ਕਮੇਟੀ ਨੇ ਪੰਥ ਬੁੱਢਾ ਦਲ ਦੇ ਮੁਖੀ ਬਾਬਾ ਬਲਵੀਰ ਸਿੰਘ ਨੂੰ ਬੁੱਢਾ ਦਲ ਹੈਡ ਕੁਆਰਟਰ ਤੇ ਪਹੁੰਚ ਕੇ ਸਾਥ ਦੇਣ ਦੀ ਅਪੀਲ ਕੀਤੀ ਸੀ ਜਿਸ ਬਾਬਤ ਬੁੱਢਾ ਦੇ ਮੁਖੀ ਬਾਬਾ ਬਲਵੀਰ ਸਿੰਘ ਵਲੋਂ ਸ਼ੋਸ਼ਲ ਮੀਡੀਏ ‘ਤੇ ਵੀਡੀਉ ਜਾਰੀ ਕਰਕੇ ਕਿਹਾ ਲੋਕਾਂ ਦੀ ਪੁਕਾਰ ਸਰਕਾਰ ਸੁਣੇ ਅਤੇ ਪ੍ਰਸਾਤਵਿਤ ਸੀਮੇਂਟ ਪਲਾਟ ਰੱਦ ਕਰੇ ਕਿਉਂਕਿ ਗੁਰੂ ਘਰ ਮਠਿਆਸਰ ਸਾਹਿਬ (ਦਲੀਏਵਾਲੀ) ਛਾਉਣੀ ਬੁੱਢਾ ਦਲ ਦੇ ਸਰੋਵਰ, ਗੁੰਬਦ ਅਤੇ ਨਿਸ਼ਾਨ ਸਾਹਿਬ ਦੀ ਦਿੱਖ ਵਿਗੜਨ ਦਾ ਖਤਰਾ ਹੈ ਇਸ ਤੋਂ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਨਾਲ ਵੀ ਮੁਲਾਕਾਤ ਕੀਤੀ ਅਤੇ ਤਖਤ ਦਮਦਮਾ ਸਾਹਿਬ ਨੇ ਵੀ ਸਮੇਂਟ ਫੈਕਟਰੀ ਦੇ ਵਿਰੋਧ ਵਿੱਚ ਮਤਾ ਪਾਇਆ ਕਿਉਂਕਿ ਇਸ ਨਾਲ ਮਾਨਸਾ ਤਲਵੰਡੀ ਸਾਬੋ ਰੋਡ ਤੇ ਟਰੱਕਾਂ ਦੀ ਆਵਾਜਾਈ ਬਹੁਤ ਵਧੇਗੀ ਜਿਸ ਕਾਰਨ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਨੂੰ ਮੁਸ਼ਕਿਲਾਂ ਆਉਂਣੀਆਂ। ਇਸ ਤੋਂ ਇਲਾਵਾ ਇਲਾਕੇ ਦੀਆਂ ਗ੍ਰਾਮ ਪੰਚਾਇਤਾਂ ਅਤੇ ਧਾਰਮਿਕ ਸੰਸਥਾਵਾਂ ਨੇ ਵੀ ਫੈਕਟਰੀ ਖਿਲਾਫ ਕਾਰਵਾਈ ਅਤੇ ਪਾਏ ਹਨ ਜਿਨ੍ਹਾਂ ਦਾ ਸੰਘਰਸ਼ ਕਮੇਟੀ ਨੇ ਧੰਨਵਾਦ ਕੀਤਾ। ਸਮੂਹ ਕਿਸਾਨ ਜਥੇਬੰਦੀਆਂ ਨੇ ਪਬਲਿਕ ਸੁਣਵਾਈ ਲਈੰ ਅਹਿਮ ਰੋਲ ਨਿਭਾਇਆ ਸੀ ਅਤੇ ਉਨਾਂ ਕਿਸਾਨ ਧਿਰਾਂ ਦਾ ਵੀ ਸਨਮਾਨ ਕੀਤਾ ਜਾਵੇਗਾ।
ਤਜਵੀਜ ਸੀਮੇਂਟ ਪਲਾਟ ਦੀ ਹੋਈ ਪਬਲਿਕ ਸੁਣਵਾਈ ਦੀ ਵੀਡੀਉ ਰਿਕਾਰਡਿੰਗ ਸੰਘਰਸ਼ ਕਮੇਟੀ ਨੇ ਖੇਤਰੀ ਦਫ਼ਤਰ ਪ੍ਰਦੂਸ਼ਣ ਬੋਰਡ ਨੂੰ ਬਠਿੰਡਾ ਪਹੁੰਚ ਕੇ ਜਮ੍ਹਾਂ ਕਰਵਾਈ ਹੈ ਤਾਂ ਜੋ ਰਿਪੋਰਟ ਇੰਨ-ਬਿਨ ਬਣ ਸਕੇ। ਕੁਝ ਪ੍ਰਸਾਸਨਿਕ ਮੰਗਾਂ ਨੂੰ ਲੇ ਕੇ ਸੰਘਰਸ਼ ਕਮੇਟੀ ਨੇ ਐਮ.ਐਲ.ਏ. ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ ਨਾਲ ਵੀ ਮੁਲਾਕਾਤ ਕੀਤੀ ਅਤੇ ਪ੍ਰਸ਼ਾਸਨਿਕ ਮੁੱਦਿਆਂ ‘ਤੇ ਧਿਆਨ ਦਿਵਾਉਣ ਲਈ ਮੀਟਿੰਗ ਕੀਤੀ।
ਇਸ ਸਮੇਂ ਸੰਘਰਸ਼ ਕਮੇਟੀ ਦੇ ਪ੍ਰਧਾਨ ਸੁਖਦੀਪ ਸਿੰਘ, ਮੀਤ ਪ੍ਰਧਾਨ ਗੁਰਮੇਲ ਸਿੰਘ, ਸੈਕਟਰੀ ਮਨਪ੍ਰੀਤ ਸਿੰਘ, ਮੀਡੀਆ ਖੁਸਵੀਰ ਸਿੰਘ, ਕਾਕਾ ਸਿੰਘ ਤਲਵੰਡੀ ਅਕਲੀਆ ਅਤੇ ਐਡਵੋਕੇਟ ਜਸਵਿੰਦਰ ਸਿੰਘ ਕਰਮਗੜ੍ਹ ਔਤਾਂਵਾਲੀ ਨੇ ਸਮੂਹ ਸੰਗਤ ਨੂੰ ਹੁੰਮ ਹੁੰਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਹੈ।