International

ਤਨਜ਼ਾਨੀਆ ਚ ਵਿਰੋਧੀ ਪਾਰਟੀ ਚਡੇਮਾ ਦੇ 61 ਮੈਂਬਰ ਲਏ ਗਏ ਹਿਰਾਸਤ ਚ

ਡੋਡੋਮਾ – ਤਨਜ਼ਾਨੀਆ ਵਿੱਚ ਮੁੱਖ ਵਿਰੋਧੀ ਪਾਰਟੀ ਚਡੇਮਾ ਦੇ ਤਿੰਨ ਨੇਤਾਵਾਂ ਸਮੇਤ ਕੁੱਲ 61 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਸਥਾਨਕ ਮੀਡੀਆ ਨੇ ਸੋਮਵਾਰ ਨੂੰ ਪਾਰਟੀ ਬੁਲਾਰੇ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ। ਦਿ ਸਿਟੀਜ਼ਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਪੁਲਸ ਨੇ ਚਡੇਮਾ ਦੇ ਉਪ ਪ੍ਰਧਾਨ ਟੁੰਡੂ ਲਿਸੂ, ਜਨਰਲ ਸਕੱਤਰ ਜੌਹਨ ਮਾਨੀਕਾ ਅਤੇ ਨਿਆਸਾ ਜ਼ੋਨ ਦੇ ਪ੍ਰਧਾਨ ਜੋਸੇਫ ਐਮਬਿਲਿਨੀ ਨੂੰ ਗਿ੍ਰਫ਼ਤਾਰ ਕੀਤਾ। ਇਹ ਘਟਨਾ ਵਿਰੋਧੀ ਪਾਰਟੀ ਵੱਲੋਂ ਅੰਤਰਰਾਸ਼ਟਰੀ ਯੁਵਾ ਦਿਵਸ ਮਨਾਉਣ ਦੀਆਂ ਤਿਆਰੀਆਂ ਦੌਰਾਨ ਵਾਪਰੀ ਹੈ। ਚਡੇਮਾ ਦੇ ਸੰਚਾਰ ਮੁਖੀ ਜੌਹਨ ਮਰਿਮਾ ਨੇ ਕਿਹਾ ਕਿ ਪੁਲਸ ਅਧਿਕਾਰੀ ਯੁਵਾ ਵਿੰਗ ਦੀਆਂ ਗਤੀਵਿਧੀਆਂ ਦਾ ਨਿਰੀਖਣ ਕਰਨ ਲਈ ਨਿਆਸਾ ਜ਼ਿਲ੍ਹੇ ਵਿੱਚ ਪਾਰਟੀ ਦੇ ਦਫ਼ਤਰ ਗਏ ਸਨ। ਉਨ੍ਹਾਂ ਨੇ ਸ਼ੁਰੂ ਵਿਚ ਇਸ ਦੀਆਂ ਗਤੀਵਿਧੀਆਂ ਲਈ ਜ਼ਿੰਮੇਵਾਰ ਲੋਕਾਂ ਤੋਂ ਪੁੱਛ-ਗਿੱਛ ਕਰਨ ਦੀ ਯੋਜਨਾ ਬਣਾਈ ਸੀ ਪਰ ”ਅਚਨਚੇਤ ਤੌਰ ‘ਤੇ ਆਪਣਾ ਰੁਖ਼ ਬਦਲਿਆ ਅਤੇ ਦਫਤਰ ਵਿਚ ਮੌਜੂਦ ਸਾਰਿਆਂ ਨੂੰ ਗਿ੍ਰਫ਼ਤਾਰ ਕਰ ਲਿਆ।” ਚਾਡੇਮਾ ਨੇ ਸੋਮਵਾਰ ਨੂੰ ਅੰਤਰਰਾਸ਼ਟਰੀ ਯੁਵਾ ਦਿਵਸ ਦੇ ਮੌਕੇ ਮਬੇਯਾ ਵਿਚ ਕਿਹਾ ਕਿ ਇਸ ਦੇ ਮੈਂਬਰਾਂ ਨੂੰ ਛੱਡਣ ‘ਤੇ ਪੁਲਸ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਦੀ ਨਿੰਦਾ ਕੀਤੀ ਗਈ।ਪੁਲਸ ‘ਤੇ ਉਨ੍ਹਾਂ ਨੌਜਵਾਨਾਂ ਨੂੰ ਇਕੱਠੇ ਹੋਣ ਤੋਂ ਰੋਕਣ ਦਾ ਦੋਸ਼ ਲਗਾਇਆ ਜੋ ਤਨਜ਼ਾਨੀਆ ਦੀ ਸੱਤਾਧਾਰੀ ਪਾਰਟੀ ਚਾਮਾ ਚਾ ਮਾਪਿੰਡੂਜ਼ੀ ਦੇ ਮੈਂਬਰ ਨਹੀਂ ਹਨ।

Related posts

ਕੈਨੇਡਾ ਹੁਣ ਜਾਂ ਕਦੇ ਵੀ ਵਿਕਾਊ ਨਹੀਂ ਹੈ: ਜਗਮੀਤ ਸਿੰਘ

admin

ਅਮਰੀਕਾ ‘ਚ H-1B ਵੀਜ਼ਾ ਚਾਹਵਾਨਾਂ ਲਈ ਅਨਿਸ਼ਚਿਤਤਾ ਦਾ ਮਾਹੌਲ !

admin

ਵਿਸ਼ਵ ਪਾਸਪੋਰਟ ਸੂਚੀ ’ਚ ਸਿੰਗਾਪੁਰ ਸਿਖਰ ’ਤੇ ਬਰਕਰਾਰ !

admin