India

ਤਾਮਿਲਨਾਡੂ ਦੇ ਕਾਲਾਕੁਰੀਚੀ ‘ਚ 1 ਵਿਦਿਆਰਥੀ ਦੀ ਮੌਤ ਤੇ ਭੜਕੀ ਹਿੰਸਾ, ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਲਗਾਈ ਅੱਗ

ਚੇਨਈ – ਤਾਮਿਲਨਾਡੂ ਦੇ ਕਾਲਾਕੁਰੀਚੀ ਵਿੱਚ ਐਤਵਾਰ ਨੂੰ ਇੱਕ ਸਕੂਲ ਵਿੱਚ 12ਵੀਂ ਜਮਾਤ ਦੇ ਵਿਦਿਆਰਥੀ ਦੀ ਮੌਤ ਨੂੰ ਲੈ ਕੇ ਹਿੰਸਾ ਭੜਕ ਗਈ। ਇਨਸਾਫ਼ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਬੱਸਾਂ ਨੂੰ ਅੱਗ ਲਗਾ ਦਿੱਤੀ ਅਤੇ ਸਕੂਲ ਦੀ ਜਾਇਦਾਦ ਦੀ ਭੰਨਤੋੜ ਕੀਤੀ। ਹਿੰਸਾ ਬਾਰੇ ਪਤਾ ਲੱਗਣ ‘ਤੇ ਮੁੱਖ ਮੰਤਰੀ ਐਮ ਕੇ ਸਟਾਲਿਨ ਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ। ਡੀਜੀਪੀ ਅਤੇ ਗ੍ਰਹਿ ਸਕੱਤਰ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਲਈ ਕਿਹਾ ਗਿਆ ਹੈ। ਇਸ ਦੌਰਾਨ, ਤਾਮਿਲਨਾਡੂ ਸਕੂਲ ਸਿੱਖਿਆ ਵਿਭਾਗ ਨੇ ਕਾਲਾਕੁਰਿਚੀ ਦੇ ਮੁੱਖ ਸਿੱਖਿਆ ਅਧਿਕਾਰੀ ਨੂੰ ਘਟਨਾ ‘ਤੇ ਵਿਸਤ੍ਰਿਤ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਹਨ।

ਕਾਲਾਕੁਰਿਚੀ ਹਿੰਸਾ ‘ਤੇ ਤਾਮਿਲਨਾਡੂ ਦੇ ਡੀਜੀਪੀ ਸੀ ਸਿਲੇਂਦਰ ਬਾਬੂ ਨੇ ਕਿਹਾ, “ਸਕੂਲ ਦੀ ਵਿਦਿਆਰਥਣ ਦੀ ਮੌਤ ਕੁਦਰਤੀ ਕਾਰਨਾਂ ਕਰਕੇ ਹੋਈ ਹੈ। ਅਸੀਂ ਕੇਸ ਦਰਜ ਕਰ ਲਿਆ ਹੈ। ਮਾਪਿਆਂ ਨੇ ਪੋਸਟਮਾਰਟਮ ਲਈ ਮੁੜ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਉਨ੍ਹਾਂ ਨੇ ਕਿਹਾ, “ਲੋਕਾਂ ਦਾ ਇੱਕ ਛੋਟਾ ਸਮੂਹ ਸਕੂਲ ਵਿੱਚ ਵਿਰੋਧ ਕਰਨ ਲਈ ਆਇਆ ਸੀ। ਅਸੀਂ ਪ੍ਰਬੰਧ ਕੀਤੇ ਪਰ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਕਰ ਲਏ ਸਨ।

ਡੀਜੀਪੀ ਸੀ ਸਿਲੇਂਦਰ ਬਾਬੂ ਨੇ ਕਿਹਾ, “ਸ਼ਾਂਤਮਈ ਪ੍ਰਦਰਸ਼ਨ ਦੀ ਬਜਾਏ ਉਨ੍ਹਾਂ ਨੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਲਾਠੀਚਾਰਜ ਕਰਨਾ ਪਿਆ। ਹੁਣ 500 ਪੁਲਿਸ ਮੁਲਾਜ਼ਮ ਸ਼ਾਮਲ ਕੀਤੇ ਗਏ ਹਨ। ਅਸੀਂ ਸਕੂਲ ‘ਤੇ ਹਮਲਾ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਚਾਹੁੰਦੇ ਹਾਂ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸਾਡੇ ਕੋਲ ਵੀਡੀਓ ਵੀ ਹਨ।

ਕਾਲਾਕੁਰਿਚੀ ਹਿੰਸਾ ‘ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮਕੇ ਸਟਾਲਿਨ ਨੇ ਟਵੀਟ ਕੀਤਾ, ‘ਹਿੰਸਾ ਮੈਨੂੰ ਚਿੰਤਤ ਕਰਦੀ ਹੈ। ਵਿਦਿਆਰਥਣ ਦੀ ਮੌਤ ਦੀ ਪੁਲਿਸ ਜਾਂਚ ਪੂਰੀ ਹੋਣ ‘ਤੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ। ਮੈਂ ਡੀਜੀਪੀ, ਗ੍ਰਹਿ ਸਕੱਤਰ ਨੂੰ ਕਾਲਾਕੁਰੀਚੀ ਦਾ ਦੌਰਾ ਕਰਨ ਲਈ ਕਿਹਾ ਹੈ। ਮੈਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦਾ ਹਾਂ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin