Bollywood

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ ਹੋਏ ਲਾਪਤਾ, ਪਿਤਾ ਨੇ ਦਰਜ ਕਰਵਾਈ ਸ਼ਿਕਾਇਤ

ਨਵੀਂ ਦਿੱਲੀ – ਟੀਵੀ ਦੇ ਮਸ਼ਹੂਰ ਸਿਟਕਾਮ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਪੁਰਾਣੇ ਰੋਸ਼ਨ ਸਿੰਘ ਸੋਢੀ ਬਾਰੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸੋਢੀ ਉਰਫ ਗੁਰਚਰਨ ਸਿੰਘ ਲਾਪਤਾ ਹੈ। ਅਦਾਕਾਰ ਦੇ ਪਿਤਾ ਹਰਜੀਤ ਸਿੰਘ ਨੇ ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਇਸ ਗੱਲ ਦੀ ਪੁਸ਼ਟੀ ਕੀਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਗੁਰਚਰਨ ਸਿੰਘ 22 ਅਪ੍ਰੈਲ ਤੋਂ ਲਾਪਤਾ ਹੈ। ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੇ ਸਾਰੇ ਦਸਤਾਵੇਜ਼ ਪੁਲਿਸ ਨੂੰ ਦੇ ਦਿੱਤੇ ਹਨ, ਤਾਂ ਜੋ ਉਹ ਗੁਰਚਰਨ ਨੂੰ ਲੱਭਣ ਵਿੱਚ ਮਦਦ ਕਰ ਸਕਣ। ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਉਹ ਗੁਰਚਰਨ ਨੂੰ ਜਲਦੀ ਤੋਂ ਜਲਦੀ ਲੱਭ ਲਵੇਗੀ।ਹਰਜੀਤ ਸਿੰਘ ਨੇ ਕਿਹਾ- ਐੱਸਐੱਚਓ ਮੁੱਧੇ ਨੂੰ ਫੋਨ ਕੀਤਾ ਸੀ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਉਹ ਗੁਰਚਰਨ ਨੂੰ ਜਲਦੀ ਲੱਭ ਲੈਣਗੇ। ਮੈਨੂੰ ਉਮੀਦ ਹੈ ਕਿ ਗੁਰਚਰਨ ਠੀਕ ਹੈ ਅਤੇ ਉਹ ਖੁਸ਼ ਹੈ। ਉਹ ਹੁਣ ਜਿੱਥੇ ਵੀ ਹੈ, ਰੱਬ ਉਸ ਦੀ ਖੈਰ ਕਰੇ। ਖਬਰਾਂ ਮੁਤਾਬਕ ਗੁਰਚਰਨ ਦੀ ਮਾਂ ਕਾਫੀ ਸਮੇਂ ਤੋਂ ਬਿਮਾਰ ਹੈ। ਉਸ ਨੂੰ ਵੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਪਿਤਾ ਨੇ ਦੱਸਿਆ ਕਿ ਹੁਣ ਉਹ ਠੀਕ ਹੈ ਅਤੇ ਘਰ ਹੈ। ਆਰਾਮ ਕਰ ਰਹੀ ਹੈ।ਪਰਿਵਾਰ ਇਸ ਵੇਲੇ ਗੁਰਚਰਨ ਲਈ ਚਿੰਤਤ ਹੈ ਪਰ ਹਰ ਕੋਈ ਪਾਜ਼ੀਟਿਵ ਸੋਚ ਨਾਲ ਚੱਲ ਰਿਹਾ ਹੈ। ਹਰ ਕਿਸੇ ਨੂੰ ਕਾਨੂੰਨ ਅਤੇ ਰੱਬ ਵਿੱਚ ਪੂਰਾ ਵਿਸ਼ਵਾਸ ਹੈ। ਗੁਰਚਰਨ ਸਿੰਘ ਦੇ ਲਾਪਤਾ ਹੋਣ ਦੀ ਰਿਪੋਰਟ ਪਾਲਮ ਪੁਲਿਸ ਸਟੇਸ਼ਨ ਦਿੱਲੀ ਵਿਖੇ ਦਰਜ ਕਰਵਾਈ ਗਈ ਹੈ। ਇਹ ਸ਼ਿਕਾਇਤ 25 ਅਪ੍ਰੈਲ ਨੂੰ ਦਰਜ ਕਰਵਾਈ ਗਈ ਸੀ।

Related posts

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈ

admin

ਡੁਬਈ ਬਾਲੀਵੁੱਡ ਅਤੇ ਕਾਰੋਬਾਰੀ ਹਸਤੀਆਂ ਲਈ ਮਨਭਾਉਂਦੀ ਥਾਂ ਕਿਉਂ ਹੈ ?

admin

ਆਪਣੀ ਗੋਦ ਲਈ ਭੈਣ ਨੂੰ ਸਕੀ ਭੈਣ ਨਾਲੋਂ ਵੱਧ ਪਿਆਰ ਕਰਦਾ ਸਲਮਾਨ ਖਾਨ !

admin