International

ਤਾਲਿਬਾਨ ਵੱਲੋਂ ਕੁੜੀਆਂ ਦੀ ਸਿੱਖਿਆ ‘ਤੇ ਰੋਕ ਲਗਾਉਂਦੇ ਹੀ ਵਿਸ਼ਵ ਬੈਂਕ ਨੇ 60 ਕਰੋੜ ਡਾਲਰ ਦੀ ਯੋਜਨਾ ਟਾਲੀ

ਕਾਬੁਲ – ਕੁੜੀਆਂ ਦੇ ਸੈਕੰਡਰੀ ਸਕੂਲ ਜਾਣ ‘ਤੇ ਤਾਲਿਬਾਨ ਵੱਲੋਂ ਪਾਬੰਦੀ ਲਗਾਉਂਦੇ ਹੀ ਵਿਸ਼ਵ ਬੈਂਕ ਨੇ ਅਫ਼ਗਾਨਿਸਤਾਨ ਦੇ 60 ਕਰੋੜ ਡਾਲਰ (ਕਰੀਬ 45.33 ਅਰਬ ਰੁਪਏ) ਦੀਆਂ ਚਾਰ ਯੋਜਨਾਵਾਂ ‘ਤੇ ਫਿਲਹਾਲ ਰੋਕ ਲਗਾ ਦਿੱਤੀ ਹੈ।

ਇਨ੍ਹਾਂ ਪ੍ਰਾਜੈਕਟਾਂ ਨਾਲ ਅਫ਼ਗਾਨਿਸਤਾਨ ‘ਚ ਖੇਤੀ, ਸਿਹਤ ਤੇ ਰੋਜੀ ਰੋਟੀ ਦੇ ਖੇਤਰ ‘ਚ ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਵਲੋਂ ਕੰਮ ਕੀਤਾ ਜਾਣਾ ਸੀ। ਸੰਯੁਕਤ ਰਾਸ਼ਟਰ ਦੀਆਂ ਏਜੰਸੀਆਂ ਨੇ ਇਸਨੂੰ ਅੰਜਾਮ ਦੇਣ ਦੀ ਤਿਆਰੀ ਕਰ ਲਈ ਸੀ। ਪਰ ਹੁਣ ਵਿਸ਼ਵ ਬੈਂਕ ਦਾ ਕਹਿਣਾ ਹੈ ਕਿ ਮਨਜ਼ੂਰੀ ਲਈ ਇਨ੍ਹਾਂ ਚਾਰ ਪ੍ਰਰਾਜੈਕਟਾਂ ਨੂੰ ਪਹਿਲਾਂ ਏਆਰਟੀਐੱਫ ਦਾਨ ਕਰਤਾਵਾਂ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਤਾਲਿਬਾਨ ਵੱਲੋਂ ਕੁੜੀਆਂ ਦੀ ਸਿੱਖਿਆ ‘ਤੇ ਪਾਬੰਦੀ ਲਗਾਉਣ ਦੇ ਬਾਅਦ ਅਮਰੀਕੀ ਅਧਿਕਾਰੀਆਂ ਨੇ ਤਾਲਿਬਾਨ ਨਾਲ ਦੋਹਾ ‘ਚ ਹੋਣ ਵਾਲੀ ਬੈਠਕ ਰੱਦ ਕਰ ਦਿੱਤੀ ਸੀ। ਜਦਕਿ ਇਕ ਮਾਰਚ ਨੂੰ ਹੀ ਵਿਸ਼ਵ ਬੈਂਕ ਨੇ ਏਆਰਟੀਐੱਫ ਫੰਡ ਨੂੰ ਇਕ ਅਰਬ ਡਾਲਰ ਤੋਂ ਜ਼ਿਆਦਾ ਦਾ ਰਕਮ ਇਨ੍ਹਾਂ ਪ੍ਰਰਾਜੈਕਟਾਂ ਲਈ ਇਸਤੇਮਾਲ ਕਰਨ ਨੂੰ ਮਨਜ਼ੂਰੀ ਦਿੱਤੀ ਸੀ। ਪਿਛਲੇ ਸ਼ੁੱਕਰਵਾਰ ਨੂੰ ਅਮਰੀਕਾ ਤੇ ਬਰਤਾਨੀਆ ਸਮੇਤ ਦਸ ਦੇਸ਼ਾਂ ਨੇ ਤਾਲਿਬਾਨ ਦੇ ਇਸ ਧੋਖੇ ਦੀ ਸਖ਼ਤ ਨਿੰਦਾ ਕੀਤੀ ਸੀ।

Related posts

ਦੀਵਾਲੀ ਏਕਤਾ ਅਤੇ ਨਵੀਆਂ ਉਮੀਦਾਂ ਦੀ ਪ੍ਰਤੀਕ ਹੈ: ਬ੍ਰਿਟਿਸ਼ ਪ੍ਰਧਾਨ ਮੰਤਰੀ

admin

HAPPY DIWALI 2025 !

admin

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin