India

ਤਿ੍ਰਪੁਰਾ ’ਚ 800 ਤੋਂ ਵੱਧ ਵਿਦਿਆਰਥੀ ਮਿਲੇ ਐਚ.ਆਈ.ਵੀ. ਪਾਜ਼ੇਟਿਵ, 47 ਦੀ ਮੌਤ

ਅਗਰਤਲਾ – ਤਿ੍ਰਪੁਰਾ ਸੂਬੇ ’ਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਰਿਪੋਰਟ ਅਨੁਸਾਰ ਵਿਦਿਆਰਥੀਆਂ ’ਚ ਐੱਚ.ਆਈ.ਵੀ. ਦੇ ਮਾਮਲੇ ਵੱਧ ਰਹੇ ਹਨ ਜੋ ਚਿੰਤਾ ਦਾ ਵਿਸ਼ਾ ਹੈ। ਤਿ੍ਰਪੁਰਾ ਰਾਜ ਏਡਜ਼ ਕੰਟਰੋਲ ਸੁਸਾਇਟੀ (ਟੀ.ਐੱਸ.ਏ.ਸੀ.ਐੱਸ.) ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸੂਬੇ ’ਚ ਐੱਚ.ਆਈ.ਵੀ. ਨਾਲ 47 ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ 828 ਵਿਦਿਆਰਥੀ ਪਾਜ਼ੇਟਿਵ ਪਾਏ ਗਏ ਹਨ। ਕਈ ਵਿਦਿਆਰਥੀ ਦੇਸ਼ ਭਰ ਦੀਆਂ ਮਸ਼ਹੂਰ ਸੰਸਥਾਵਾਂ ’ਚ ਉੱਚ ਸਿੱਖਿਆ ਲਈ ਤਿ੍ਰਪੁਰਾ ਤੋਂ ਬਾਹਰ ਵੀ ਚਲੇ ਗਏ ਹਨ। ਤਿ੍ਰਪੁਰਾ ਏਡਜ਼ ਕੰਟਰੋਲ ਸੁਸਾਇਟੀ ਨੇ 220 ਸਕੂਲਾਂ, 24 ਕਾਲਜਾਂ ਅਤੇ ਕੁਝ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਪਛਾਣ ਕੀਤੀ ਹੈ, ਜੋ ਟੀਕੇ ਰਾਹੀਂ ਨਸ਼ੀਲੀ ਦਵਾਈਆਂ ਦਾ ਸੇਵਨ ਕਰਦੇ ਹਨ। ਸੰਕਰਮਣ ਦੇ ਵਧਦੇ ਮਾਮਲਿਆਂ ਲਈ ਇਸ ਨੂੰ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਰਿਪੋਰਟ ਅਨੁਸਾਰ ਐਂਟੀਰੇਟ੍ਰੋਵਾਇਰਲ ਥੈਰੇਪੀ ਸੈਂਟਰ ਦੇ ਡਾਟਾ ਅਨੁਸਾਰ ਮਈ, 2024 ਤਕ ਤਿ੍ਰਪੁਰਾ ’ਚ ਐੱਚ.ਆਈ.ਵੀ. ਸੰਕਰਮਣ ਦੇ ਸਰਗਰਮ ਮਾਮਲਿਆਂ ਦੀ ਗਿਣਤੀ 8,729 ਹੈ। ਇਨ੍ਹਾਂ ’ਚੋਂ 5,674 ਲੋਕ ਜਿਊਂਦੇ ਦੱਸੇ ਗਏ ਹਨ, ਜਿਨ੍ਹਾਂ ’ਚ 4,570 ਪੁਰਸ਼, 1,103 ਔਰਤਾਂ ਅਤੇ ਇਕ ਟਰਾਂਸਜੈਂਡਰ ਸ਼ਾਮਲ ਹੈ। ਐੱਚ. ਆਈ. ਵੀ. ਦੇ ਮਾਮਲਿਆਂ ਵਿੱਚ ਵਾਧੇ ਲਈ ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਟੀ.ਐੱਸ.ਏ.ਸੀ.ਐੱਸ. ਨੇ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਅਮੀਰ ਪਰਿਵਾਰਾਂ ਦੇ ਬੱਚੇ ਐੱਚ.ਆਈ.ਵੀ. ਨਾਲ ਪੀੜਤ ਪਾਏ ਗਏ ਹਨ। ਅਜਿਹੇ ਪਰਿਵਾਰ ਵੀ ਹਨ ਜਿੱਥੇ ਮਾਤਾ-ਪਿਤਾ ਦੋਵੇਂ ਸਰਕਾਰੀ ਨੌਕਰੀ ’ਤੇ ਹਨ। ਡਰੱਗ ਲੈਣ ਅਤੇ ਦੂਸ਼ਿਤ ਸੂਈ ਦੇ ਇਸਤੇਮਾਲ ਕਾਰਨ ਵੀ ਐੱਚ.ਆਈ.ਵੀ. ਸੰਕਰਮਣ ਦਾ ਜ਼ੋਖ਼ਮ ਵਧਦਾ ਹੋਇਆ ਦੇਖਿਆ ਜਾ ਰਿਹਾ ਹੈ।

Related posts

ਮਾਲੇਗਾਓਂ ਬੰਬ ਧਮਾਕੇ ਦੇ ਸਾਰੇ 7 ਮੁਲਜ਼ਮ 17 ਸਾਲਾਂ ਬਾਅਦ ਬਰੀ !

admin

ਖੇਡ-ਸੰਸਥਾ ਵਲੋਂ ਖੋ-ਖੋ ਨੂੰ 16 ਹੋਰ ਪ੍ਰਮੁੱਖ ਖੇਡਾਂ ਦੇ ਬਰਾਬਰ ਮਾਨਤਾ ਮਿਲੀ !

admin

ਡੋਨਾਲਡ ਟਰੰਪ ਦਾ 25% ਟੈਕਸ ਭਾਰਤੀ ਨਿਰਯਾਤਕਾਂ ‘ਤੇ ਮਾੜਾ ਅਸਰ ਪਾਵੇਗਾ !

admin