ਧਰਮਸ਼ਾਲਾ – ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਸ਼ੁੱਕਰਵਾਰ ਨੂੰ ਕਾਂਗੜਾ ਜ਼ਿਲ੍ਹੇ ’ਚ ਸਥਿਤ ਜਵਾਲਾਜੀ, ਬ੍ਰਜੇਸ਼ਵਰੀ ਤੇ ਚਮੁੰਡਾ ਸ਼ਕਤੀਪੀਠਾਂ ’ਤੇ ਹੋਣ ਵਾਲੀ ਆਰਤੀ ਦੇ ਸਿੱਧੇ ਪ੍ਰਸਾਰਨ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਆਰਤੀ ਦੇ ਸਿੱਧੇ ਪ੍ਰਸਾਰਨ ਨਾਲ ਉਨ੍ਹਾਂ ਲੋਕਾਂ ਨੂੰ ਸਹੂਲਤ ਹੋਵੇਗੀ ਜਿਹੜੇ ਅਪੰਗਤਾ, ਕੋਰੋਨਾ ਜਾਂ ਹੋਰ ਕਾਰਨਾਂ ਕਰਕੇ ਲਾਗੂ ਪਾਬੰਦੀਆਂ ਕਾਰਨ ਇਨ੍ਹਾਂ ਸ਼ਕਤੀਪੀਠਾਂ ਤਕ ਨਹੀਂ ਪਹੁੰਚ ਸਕਦੇ।