ਸਰੀਰ ਬਿਮਾਰੀਆਂ ਦਾ ਭੰਡਾਰ ਹੈ ਅਤੇ ਵਿਅਕਤੀ ਹਮੇਸ਼ਾ ਕਿਸੇ ਨਾ ਕਿਸੇ ਸਮੱਸਿਆ ਤੋਂ ਪੀੜਤ ਰਹਿੰਦਾ ਹੀ ਹੈ, ਇਹ ਸਮੱਸਿਆ ਆਮ ਅਤੇ ਘਾਤਕ ਦੋਵੇਂ ਕਿਸਮ ਦੀ ਹੋ ਸਕਦੀ ਹੈ। ਜੋ ਲੋਕ ਸਰੀਰਕ ਤੌਰ ਤੇ ਸਰਗਰਮ ਨਹੀਂ ਰਹਿੰਦੇ ਹਨ, ਉਹਨਾਂ ਦੇ ਲਈ ਸਥਿਤੀ ਖਤਰਨਾਕ ਹੋ ਸਕਦੀ ਹੈ, ਕਿਉਂਕਿ ਕਸਰਮ ਨਾ ਕਰਨ ਦੇ ਕਾਰਨ ਵੀ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਹ ਸਮੱਸਿਆ ਬੱਚਿਆਂ, ਬਜ਼ੁਰਗਾਂ ਅਤੇ ਜ਼ਿਆਦਾ ਉਮਰ ਦੇ ਲੋਕਾਂ ਵਿਚ ਅਲੱਗ ਅਲੱਗ ਕਿਸਮ ਦੀਆਂ ਹੋ ਸਕਦੀਆਂ ਹਨ। ਦਰਦ, ਗਲੇ ਵਿਚ ਖਰਾਬੀ, ਚਮੜੀ ਵਿਚ ਦਾਗ ਪੈਣਾ ਆਦਿ ਸਮੱਸਿਆਵਾਂ ਦੇ ਕਾਰਨ ਜਾਨਣ ਦੀ ਕੋਸ਼ਿਸ਼ ਜ਼ਰੂਰ ਕਰੋ। ਪੇਟ ਵਿਚ ਦਰਦ ਹੋਣਾ ਪੇਟ ਵਿਚ ਕਈ ਕਾਰਨਾਂ ਕਰਕੇ ਦਰਦ ਹੋ ਸਕਦਾ ਹੈ। ਜੇਕਰ ਤੁਹਾਡੇ ਪੇਟ ਵਿਚ ਅਕਸਰ ਦਰਦ ਬਣਿਆ ਰਹਿੰਦਾ ਹੈ ਤਾਂ ਇਸਨੂੰ ਅਣਦੇਖਿਆ ਨਾ ਕਰੋ। ਕਦੀ-ਕਦੀ ਹੋਣ ਵਾਲਾ ਦਰਦ, ਰੋਜ਼ਾਨਾ ਹੋਣ ਵਾਲਾ ਦਰਦ, ਹਮੇਸ਼ਾ ਦਰਦ ਦਾ ਬਣਿਆ ਰਹਿਣਾ ਵਰਗੀਆਂ ਸਥਿਤੀਆਂ ਹੋ ਸਕਦੀਆਂ ਹਨ। ਤਲੇ ਭੋਜਨ ਕਾਰਨ ਵੀ ਪੇਟ ਵਿਚ ਦਰਦ ਹੋ ਸਕਦਾ ਹੈ। ਇਸ ਤੋਂ ਇਲਾਵਾ ਪੇਟ ਦਾ ਅਲਸਰ ਹੋਣਾ, ਪੇਟ ਵਿਚ ਗੈਸ ਬਣਨਾ, ਫੂਡ ਪੁਆਇਜ਼ਨਿੰਗ, ਕਿਡਨੀ ਸਟੋਨ ਦੇ ਕਾਰਨ ਵੀ ਪੇਟ ਵਿਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਛਾਤੀ ਵਿਚ ਦਰਦ ਸਭ ਤੋਂ ਪਹਿਲਾਂ ਇਹ ਦੇਖੋ ਕਿ ਤੁਹਾਡੀ ਛਾਤੀ ਵਿਚ ਕਿਸ ਕਿਸਮ ਦਾ ਦਰਦ ਹੋ ਰਿਹਾ ਹੈ। ਅਚਾਨਕ ਦਰਦ ਹੁੰਦਾ ਹੈ, ਹਲਕਾ ਦਰਦ ਹੁੰਦਾ ਹੈ, ਬਹੁਤ ਤੇਜ਼ ਦਰਦ ਹੁੰਦਾ ਹੈ, ਦਰਦ ਦੇ ਕਾਰਨ ਸਾਹ ਲੈਣ ਵਿਚ ਦਿੱਕਤ ਹੁੰਦੀ ਹੈ। ਛਾਤੀ ਦਾ ਦਰਦ ਕਦੋਂ-ਕਦੋਂ ਵਧਦਾ ਹੈ, ਖਾਣ ਤੋਂ ਬਾਅਦ, ਸੌਂਦੇ ਵਕਤ, ਤਣਾਅ ਦੇ ਸਮੇਂ ਆਦਿ ਦੀ ਜਾਂਚ ਕਰੋ। ਆਮ ਤੌਰ ਤੇ ਦਿਲ ਸਬੰਧੀ ਸਮੱਸਿਆ ਹੋਣ ਦੇ ਕਾਰਨ ਛਾਤੀ ਵਿਚ ਦਰਦ ਹੁੰਦਾ ਹੈ। ਇਸਦੀ ਜਾਂਚ ਕਰੋ ਅਤੇ ਸਮੱਸਿਆ ਗੰਭੀਰ ਹੋਣ ਤੇ ਡਾਕਟਰ ਨਾਲ ਸੰਪਰਕ ਕਰੋ। ਉਲਟੀ ਆਉਣੀ ਜਾਂ ਦਿਲ ਕੱਚਾ ਹੋਣਾ ਜੇਕਰ ਤੁਹਾਨੂੰ ਅਕਸਰ ਹੀ ਦਿਲ ਕੱਚਾ ਹੋਣਾ ਜਾਂ ਉਲਟੀ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਹ ਵੀ ਇਕ ਸਮੱਸਿਆ ਹੀ ਹੈ। ਸਭ ਤੋਂ ਪਹਿਲਾਂ ਇਸਦੇ ਕਾਰਨਾਂ ਦਾ ਪਤਾ ਲਗਾਓ, ਸ਼ਰਾਬ ਪੀਣ ਤੋਂ ਬਾਅਦ, ਕੁਝ ਪ੍ਰਕਾਰ ਦੇ ਭੋਜਨਾਂ ਦਾ ਸੇਵਨ ਕਰਨ ਤੋਂ ਬਾਅਦ, ਤਣਾਅ ਦੇ ਸਮੇਂ ਜਾਂ ਫਿਰ ਯਾਤਰਾ ਦੇ ਸਮੇਂ ਉਲਟੀ ਆਉਂਦੀ ਹੈ। ਉਲਟ ਆਉਣ ਦੇ ਨਾਲ ਹੀ ਕੁਝ ਸਮੱਸਿਆਵਾਂ ਵੀ ਹੋ ਸਕਦੀਆਂ ਹਨ, ਜਿਵੇਂ ਛਾਤੀ ਵਿਚ ਦਰਦ, ਨਿਗਲਣ ਦੀ ਸਮੱਸਿਆ ਆਦਿ। ਫੂਡ ਐਲਰਜੀ, ਫੂਡ ਪੁਆਇਜ਼ਨਿੰਗ, ਪੈਪਟਿਕ ਅਲਸਰ, ਤਣਾਅ, ਪੇਟ ਦੀ ਸਮੱਸਿਆ ਦੇ ਕਾਰਨ ਉਲਟੀ ਜਾਂ ਦਿਲ ਕੱਚਾ ਹੋਣ ਦੀ ਸਮੱਸਿਆ ਹੋ ਸਕਦੀ ਹੈ। ਚੱਕਰ ਆਉਣਾ ਜੇਕਰ ਤੁਹਾਨੂੰ ਅਕਸਰ ਚੱਕਰ ਆਉਂਦੇ ਹਨ ਤਾਂ ਇਸਨੂੰ ਵੀ ਹਲਕੇ ਵਿਚ ਨਾ ਲਓ। ਇਸਦੇ ਕਾਰਨਾਂ ਦਾ ਪਤਾ ਲਗਾਓ, ਕੀ ਇਹ ਕਦੀ ਕਦੀ ਹੁੰਦਾ ਹੈ, ਚੱਕਰ ਤੁਰੰਤ ਆਉਂਦਾ ਹੈ ਜਾਂ ਫਿਰ ਇਸ ਤੋਂ ਪਹਿਲਾਂ ਕੁਝ ਹੋਰ ਸਮੱਸਿਆ ਹੁੰਦੀ ਹੈ। ਚੱਕਰ ਆਉਣ ਦੇ ਨਾਲ ਕਿਤੇ ਤੁਹਾਨੂੰ ਤਣਾਅ, ਬੁਖਾਰ, ਛਾਤੀ ਵਿਚ ਦਰਦ, ਸਿਰ ਵਿਚ ਦਰਦ, ਪਸੀਨਾ ਆਉਣ ਵਰਗੀਆਂ ਸਮੱਸਿਆਵਾਂ ਵੀ ਤਾਂ ਨਹੀਂ ਹੁੰਦੀਆਂ। ਆਮ ਤੌਰ ਤੇ ਚੱਕਰ ਆਉਣ ਦੀ ਸਮੱਸਿਆ, ਸਟ੍ਰੋਕ, ਕੰਨਾਂ ਵਿਚ ਇਨਫੈਕਸ਼ਨ, ਮਾਈਗ੍ਰੇਨ ਆਦਿ ਦੇ ਕਾਰਨ ਵੀ ਹੋ ਸਕਦੀ ਹੈ। ਸਿਰ ਵਿਚ ਦਰਦ ਤਣਾਅ ਅਤੇ ਨਿਰਾਸ਼ਤਾ ਦੇ ਨਾਲ-ਨਾਲ ਲਗਾਤਾਰ ਕੰਮ ਕਰਨ ਅਤੇ ਸਵੇਰ ਦੇ ਵਕਤ ਕਸਰਤ ਨਾ ਕਰਨ ਦੇ ਕਰਕੇ ਹੈਡੇਕ ਯਾਨਿ ਸਿਰ ਵਿਚ ਦਰਦ ਦੀ ਸਮੱਸਿਆ ਹੋ ਸਕਦੀ ਹੈ। ਸਭ ਤੋਂ ਪਹਿਲਾਂ ਇਸਦੇ ਲੱਛਣਾਂ ਨੂੰ ਜਾਨਣ ਦੀ ਕੋਸ਼ਿਸ਼ ਕਰੋ, ਇਹ ਦੇਖੋ ਕਿ ਸਿਰ ਦਰਦ ਹਲਕਾ ਹੁੰਦਾ ਹੈ ਜਾਂ ਬਹੁਤ ਜ਼ਿਆਦਾ। ਇਸਦੇ ਆਉਣ ਦੇ ਸਮੇਂ ਦਾ ਵੀ ਪਤਾ ਕਰੋ ਅਤੇ ਇਹ ਵੀ ਦੇਖੋ ਕਿ ਕਿਤੇ ਅਨਿੰਦਰਾ, ਹੈਂਗਓਵਰ ਵਰਗੀਆਂ ਸਮੱਸਿਆਵਾਂ ਇਸਦੇ ਲਈ ਜ਼ਿੰਮੇਵਾਰ ਤਾਂ ਨਹੀਂ। ਇਹ ਵੀ ਦੇਖੋ ਕਿ ਇਹ ਘੱਟ ਸਮੇਂ ਦੇ ਲਈ ਹੁੰਦਾ ਹੈ ਜਾਂ ਘੰਟਿਆਂ ਤੱਕ ਬਣਿਆ ਰਹਿੰਦਾ ਹੈ। ਮਾਈਗ੍ਰੇਨ, ਮੈਨਿਜਾਈਟਿਸ, ਸਾਈਨਸ, ਬ੍ਰੇਨ ਟਿਊਮਰ ਆਦਿ ਬਿਮਾਰੀਆਂ ਦੇ ਕਾਰਨ ਵੀ ਇਹ ਹੋ ਸਕਦਾ ਹੈ। ਅੱਖਾਂ ਦੀ ਸਮੱਸਿਆ ਘੰਟਿਆਂ ਬੱਧੀ ਕੰਪਿਊਟਰ ਤੇ ਕੰਮ ਕਰਨ ਤੋਂ ਇਲਾਵਾ ਚਮਕਦੀ ਮੋਬਾਇਲ ਸਕ੍ਰੀਨ ਦੀ ਤੇਜ਼ ਰੌਸ਼ਨੀ ਲੋਕਾਂ ਦੀਆਂ ਅੱਖਾਂ ਦੀ ਸਮੱਸਿਆ ਨੂੰ ਵਧਾ ਰਹੀ ਹੈ। ਜੇਕਰ ਤੁਹਾਨੂੰ ਦੇਖਣ ਵਿਚ ਪ੍ਰੇਸ਼ਾਨੀ ਹੋ ਰਹੀ ਹੈ ਤਾਂ ਇਸਦੀ ਜਾਂਚ ਕਰੋ, ਕਿਤੇ ਤੁਹਾਡੀਆਂ ਅੱਖਾਂ ਦੀ ਰੌਸ਼ਨੀ ਘੱਟ ਤਾਂ ਨਹੀਂ ਹੋ ਗਈ। ਸਭ ਤੋਂ ਪਹਿਲਾਂ ਇਹ ਦੇਖੋ ਕਿ ਦੇਖਣ ਦੀ ਸਮੱਸਿਆ ਇਕ ਹੀ ਅੱਖ ਵਿਚ ਹੈ ਜਾਂ ਦੋਵਾਂ ਵਿਚ, ਸਵੇਰ ਦੇ ਵਕਤ ਜ਼ਿਆਦਾ ਸਮੱਸਿਆ ਹੁੰਦੀ ਹੈ ਜਾਂ ਰਾਤ ਦੇ ਵਕਤ। ਕੈਟਰੈਕਟ, ਡ੍ਰਾਈ ਮੈਕੂਲਰ ਡੀਜੇਨੇਰੇਸ਼ਨ, ਗਲੂਕੋਮਾ, ਰੈਟਿਨਲ ਡਿਟੈਚਮੈਂਟ ਦੇ ਕਾਰਨ ਇਹ ਸਮੱਸਿਆ ਹੋ ਸਕਦੀ ਹੈ। ਗਲੇ ਵਿਚ ਖਰਾਸ਼ ਗਲੇ ਵਿਚ ਖਰਾਸ਼ ਹੋਣਾ ਆਮ ਗੱਲ ਹੋ ਸਕਦੀ ਹੈ ਪਰ ਜੇਕਰ ਇਹ ਲਗਾਤਾਰ ਬਣੀ ਰਹੇ ਤਾਂ ਇਹ ਇਕ ਸਮੱਸਿਆ ਵਾਂਗ ਹੈ।ਗਲੇ ਵਿਚ ਖਰਾਸ਼ ਦੇ ਕਾਰਨ ਖੰਘ, ਨਿਗਲਣ ਦੀ ਸਮੱਸਿਆ, ਸਿਰ ਦਰਦ, ਬੁਖਾਰ, ਛਾਤੀ ਵਿਚ ਜਲਣ ਵਰਗੀ ਸਮੱਸਿਆ ਹੁੰਦੀ ਹੈ। ਜੇਕਰ ਤੁਹਾਡੇ ਗਲੇ ਵਿਚ ਟਾਂਸਿਲ ਦੀ ਸਮੱਸਿਆ ਹੈ ਤਾਂ ਇਹ ਵੀ ਖਰਾਸ਼ ਦਾ ਕਾਰਨ ਬਣਦੀ ਹੈ। ਫਲੂ, ਇੰਫਜੂਐਂਜਾ, ਸੁੱਕੀ ਖੰਘ, ਕੋਲਡ ਦੇ ਕਾਰਨ ਗਲੇ ਵਿਚ ਖਰਾਸ਼ ਦੀ ਸਮੱਸਿਆ ਹੋ ਸਕਦੀ ਹੈ। ਬੈਠੇ ਰਹਿਣ ਦਾ ਰੋਗ ਲੰਮੇ ਸਮੇਂ ਤੱਕ ਬੈਠੇ ਰਹਿਣ ਕਾਰਨ ਸਰੀਰ ਵਿਚ ਹਾਨੀਕਾਰਕ ਤਬਦੀਲੀ ਹੁੰਦੀ ਹੈ। ਜਦੋਂ ਅਸੀਂ ਘੰਟਿਆਂ ਬੱਧੀ ਟੀ ਵੀ ਜਾਂ ਕੰਪਿਊਟਰ ਦੇ ਸਾਹਮਣੇ ਬੈਠੇ ਰਹਿੰਦੇ ਹਾਂ ਤਾਂ ਇਹ ਹਾਨੀਕਾਰਕ ਹੁੰਦਾ ਹੈ ਅਤੇ ਇਸ ਕਾਰਨ ਵਿਅਕਤੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ। ਆਮ ਤੌਰ ਤੇ ਲੋਕ ਦਫਤਰਾਂ ਵਿਚ ਵੀ ਘੰਟਿਆਂ ਬੱਘੀ ਇਕ ਜਗ੍ਹਾ ਕੰਪਿਊਟਰ ਦੇ ਸਾਹਮਣੇ ਬੈਠੇ ਰਹਿੰਦੇ ਹਨ ਅਤੇ ਇਹ ਉਹਨਾਂ ਨੂੰ ਸਿਰ ਤੋਂ ਲੈ ਕੇ ਪੈਰ ਤੱਕ ਕਈ ਬਿਮਾਰੀਆ ਦਾ ਸ਼ਿਕਾਰ ਬਣਾ ਸਕਦਾ ਹੈ। ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਲੰਮੇ ਸਮੇਂ ਤੱਕ ਬੈਠ ਕੇ ਕੰਮ ਕਰਨ ਜਾਂ ਟੀæ ਵੀæ ਦੇਖਣ ਕਾਰਨ ਵੱਖ ਵੱਖ ਅੰਗਾਂ ਨੂੰ ਨੁਕਸਾਨ ਹੁੰਦਾ ਹੈ। ਅਜਿਹਾ ਕਰਨ ਕਰਕੇ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੋ ਸਕਦੀ ਹੈ ਅਤੇ ਕੋਲੈਸਟ੍ਰਾਲ ਵੀ ਵੱਧ ਸਕਦਾ ਹੈ। ਖੋਜ ਵਿਚ ਪਾਇਆ ਗਿਆ ਹੈ ਕਿ ਇਹ ਸਮੱਸਿਆਵਾਂ ਬਹੁਤ ਘੱਟ ਬੈਠਣ ਵਾਲੇ ਲੋਕਾਂ ਦੀ ਤੁਲਨਾ ਵਿਚ ਜ਼ਿਆਦਾ ਸਮੇਂ ਤੱਕ ਬੈਠਣ ਵਾਲਿਆਂ ਵਿਚ ਦੁੱਗਣੀਆਂ ਹੋਣ ਦਾ ਸ਼ੰਕਾ ਰਹਿੰਦਾ ਹੈ। ਪਾਚਕ ਗ੍ਰੰਥੀ ਦੀ ਸਮੱਸਿਆ ਲੰਮੇ ਸਮੇਂ ਤੱਕ ਇਕ ਹੀ ਜਗ੍ਹਾ ਅਤੇ ਸਥਿਤੀ ਵਿਚ ਬੈਠੇ ਰਹਿਣ ਕਾਰਨ ਅਗਨਾਸ਼ਯ ਜਾਂ ਪਾਠਕ ਗ੍ਰੰਥੀ ਜ਼ਿਆਦਾ ਸਰਗਰਮ ਹੋ ਜਾਂਦੀ ਹੈ, ਜਿਸ ਕਰਕੇ ਇੰਸੂਲਿਨ ਦਾ ਨਿਰਮਾਣ ਜ਼ਿਆਦਾ ਹੋ ਜਾਂਦਾ ਹੈ ਅਤੇ ਸਰੀਰ ਨੂੰ ਨੁਕਸਾਨ ਹੁੰਦਾ ਹੈ ਅਤੇ ਸ਼ੂਗਰ ਅਤੇ ਹੋਰ ਬਿਮਾਰੀਆਂ ਹੁੰਦੀਆਂ ਹਨ। ਕਲੋਨ ਕੈਂਸਰ ਦਾ ਰਿਸਕ ਕਈ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਲੰਮੇ ਸਮੇਂ ਤੱਕ ਬੈਠੇ ਰਹਿਣ ਕਾਰਨ ਕੋਲੋਨ ਕੈਂਸਰ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ। ਇੰਨਾ ਹੀ ਨਹੀਂ ਇਸ ਕਾਰਨ ਬ੍ਰੈਸਟ ਅਤੇ ਐਂਡੋਮੈਟ੍ਰੀਅਲ ਕੈਂਸਰ ਹੋਣ ਦਾ ਵੀ ਖਤਰਾ ਪੈਦਾ ਹੋ ਸਕਦਾ ਹੈ। ਮਾਸਪੇਸ਼ੀਆਂ ਕਮਜ਼ੋਰ ਹੋਣਾ ਜਦੋਂ ਸਰਗਰਮ ਰਹਿੰਦੇ ਹੋ ਤਾਂ ਤੁਹਾਡੀਆਂ ਮਾਸ ਪੇਸ਼ੀਆਂ ਵੀ ਸਰਗਰਮ ਰਹਿੰਦੀਆਂ ਹਨ ਪਰ ਜਦੋਂ ਤੁਸੀਂ ਜ਼ਿਆਦਾ ਸਮੇਂ ਤੱਕ ਬੈਠੇ ਰਹਿੰਦੇ ਹੋ ਤਾਂ ਪਿੱਠ ਅਤੇ ਪੇਟ ਦੀਆਂ ਮਾਸਪੇਸ਼ੀਆਂ ਢਿੱਲੀਆਂ ਪੈਣ ਲੱਗਦੀਆਂ ਹਨ। ਇਸੇ ਦੇ ਕਾਰਨ ਕੂਲ੍ਹੇ ਅਤੇ ਪੈਰਾਂ ਦੀਆਂ ਮਾਸਪੇਸ਼ੀਆਂ ਕਮਜ਼ੋਰ ਪੈਣ ਲੱਗਦੀਆਂ ਹਨ। ਰੀੜ੍ਹ ਦੀ ਹੱਡੀ ਦਾ ਨੁਕਸਾਨ ਲੰਮੇ ਸਮੇਂ ਤੱਕ ਇਕੋ ਥਾਂ ਬੈਠੇ ਰਹਿਣ ਕਾਰਨ ਰੀੜ੍ਹ ਦੀ ਹੱਡੀ ਪੂਰੀ ਤਰ੍ਹਾਂ ਸਿੱਧੀ ਨਹੀਂ ਹੋ ਪਾਉਂਦੀ ਅਤੇ ਇਸਦੇ ਨਤੀਜੇ ਵਜੋਂ ਕੂਲ੍ਹੇ ਅਤੇ ਪੈਰਾਂ ਦੀ ਸਰਗਰਮੀ ਪ੍ਰਭਾਵਿਤ ਹੁੰਦੀ ਹੈ ਅਤੇ ਇਹ ਅੰਗ ਹੌਲੀ ਹੌਲੀ ਸਖਤ ਹੁੰਦੇ ਜਾਂਦੇ ਹਨ ਅਤੇ ਇਹਨਾਂ ਦੀ ਸੁਭਾਵਿਕ ਨਮੀ ਖਤਮ ਹੋਣ ਲੱਗਦੀ ਹੈ। ਓਸਟੀਯੋਪੋਰੋਸਿਸ ਰੈਗੂਲਰ ਅਤੇ ਦੇਰ ਤੱਕ ਬੈਠਣ ਕਾਰਨ ਵਜਨ ਵੀ ਵਧਦਾ ਹੈ, ਜਿਸ ਕਰਕੇ ਕੂਲ੍ਹੇ ਅਤੇ ਇਹਨਾਂ ਦੇ ਹੇਠਾਂ ਦੇ ਅੰਗਾਂ ਦੀਆਂ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਸਰੀਰਕ ਸਰਗਰਮੀ ਦੀ ਕਮੀ ਦੇ ਕਾਰਨ ਆਸਟੋਯੋਪੋਰੋਸਿਸ ਵਰਗੀਆਂ ਬਿਮਾਰੀਆਂ ਵੀ ਆਮ ਹੁੰਦੀਆਂ ਰਹਿੰਦੀਆਂ ਹਨ।
previous post
next post