Health & FitnessAustralia & New Zealand

ਐਡਰੇਨਾਲਿਨ ਨੱਕ ਸਪਰੇਅ ਨੂੰ ਆਸਟ੍ਰੇਲੀਆ ਵਿੱਚ ਮਨਜ਼ੂਰੀ

ਨੇਫੀ® ਐਡਰੇਨਾਲਿਨ (ਇਪੀਨੇਫ੍ਰਿਨ) ਨੱਕ ਸਪਰੇਅ ਨੂੰ ਹੁਣ ਆਸਟ੍ਰੇਲੀਆ ਵਿੱਚ ਐਨਾਫਾਈਲੈਕਸਿਸ ਦੇ ਐਮਰਜੈਂਸੀ ਇਲਾਜ ਲਈ ਮਨਜ਼ੂਰੀ ਮਿਲ ਗਈ ਹੈ।

CSL ਦੀ ਹਿੱਸੇਦਾਰ ਕੰਪਨੀ CSL Seqirus ਨੇ ਐਲਾਨ ਕੀਤਾ ਹੈ ਕਿ ਨੇਫੀ® ਐਡਰੇਨਾਲਿਨ (ਇਪੀਨੇਫ੍ਰਿਨ) ਨੱਕ ਸਪਰੇਅ ਨੂੰ ਹੁਣ ਆਸਟ੍ਰੇਲੀਆ ਵਿੱਚ ਐਨਾਫਾਈਲੈਕਸਿਸ ਦੇ ਐਮਰਜੈਂਸੀ ਇਲਾਜ ਲਈ ਮਨਜ਼ੂਰੀ ਮਿਲ ਗਈ ਹੈ। ਇਹ ਦਵਾਈ 15 ਕਿਲੋ ਜਾਂ ਇਸ ਤੋਂ ਵੱਧ ਵਜ਼ਨ ਵਾਲੇ ਅਤੇ ਚਾਰ ਸਾਲ ਜਾਂ ਇਸ ਤੋਂ ਉੱਪਰ ਉਮਰ ਦੇ ਬੱਚਿਆਂ ਅਤੇ ਬਾਲਗਾਂ ਲਈ ਵਰਤੀ ਜਾ ਸਕਦੀ ਹੈ।

ਐਨਾਫਾਈਲੈਕਸਿਸ ਇੱਕ ਗੰਭੀਰ ਐਲਰਜਿਕ ਪ੍ਰਤੀਕਿਰਿਆ ਹੈ ਜੋ ਖਾਣੇ, ਦਵਾਈਆਂ, ਕੀੜਿਆਂ ਦੇ ਡੰਗ ਜਾਂ ਕਟਣ ਨਾਲ ਹੋ ਸਕਦੀ ਹੈ। ਜੇ ਤੁਰੰਤ ਇਲਾਜ ਨਾ ਮਿਲੇ ਤਾਂ ਇਹ ਜਾਨ ਲਈ ਖਤਰਨਾਕ ਸਾਬਤ ਹੋ ਸਕਦੀ ਹੈ। ਐਡਰੇਨਾਲਿਨ ਸਪਰੇਅ ਇਸ ਬਿਮਾਰੀ ਦੇ ਅਸਰ ਨੂੰ ਜਲਦੀ ਘਟਾਉਂਦੀ ਹੈ। ਇਹ ਗਲੇ ਦੀ ਸੋਜ ਘਟਾਉਂਦੀ ਹੈ, ਸਾਹ ਲੈਣ ਵਾਲੀਆਂ ਨਲੀਆਂ ਖੋਲ੍ਹਦੀ ਹੈ ਅਤੇ ਦਿਲ ਦੀ ਧੜਕਨ ਤੇ ਬਲੱਡ ਪ੍ਰੈਸ਼ਰ ਨੂੰ ਸਥਿਰ ਰੱਖਦੀ ਹੈ।

ਪਿਛਲੇ ਕੁੱਝ ਸਾਲਾਂ ਵਿੱਚ ਐਨਾਫਾਈਲੈਕਸਿਸ ਦੇ ਮਾਮਲੇ ਵਧੇ ਹਨ। ਆਸਟ੍ਰੇਲੀਆ ਵਿੱਚ ਇਸ ਕਾਰਣ ਹਸਪਤਾਲ ਵਿੱਚ ਦਾਖ਼ਲ ਹੋਣ ਦੇ ਮਾਮਲੇ ਵਿਕਸਿਤ ਦੇਸ਼ਾਂ ਵਿੱਚ ਸਭ ਤੋਂ ਉੱਚੇ ਦਰਾਂ ਵਿੱਚੋਂ ਹਨ। 2015 ਤੋਂ 2020 ਦੇ ਦਰਮਿਆਨ ਐਮਰਜੈਂਸੀ ਵਿਭਾਗ ਵਿੱਚ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ 51% ਵਧੀ ਹੈ ਅਤੇ ਹਸਪਤਾਲ ਦਾਖ਼ਲਿਆਂ ਵਿੱਚ 35% ਦਾ ਵਾਧਾ ਦਰਜ ਕੀਤਾ ਗਿਆ ਹੈ।

Related posts

Victoria Is Old Friend Of China : Jacinta Allan

admin

Multicultural Health Week 2024: Celebrate culture through food with multicultural family lunchboxes

admin

ਕੋਵਿਡ-19 ਵੈਕਸੀਨੇਸ਼ਨ: ਭਾਰਤ ਸਾਰੀ ਦੁਨੀਆਂ ਦਾ ਸਿਹਤ-ਰਖਵਾਲਾ ਬਣੇਗਾ

admin