India

ਤੇਂਦੂਆ ਮੈਰਿਜ ਹਾਲ ਅੰਦਰ ਦਾਖਲ !

ਲਖਨਊ ਦੇ ਬੁਧੇਸ਼ਵਰ ਰਿੰਗ ਰੋਡ 'ਤੇ ਐਮਐਮ ਲਾਅਨ ਵਿਖੇ, ਜੰਗਲਾਤ ਵਿਭਾਗ ਅਤੇ ਪੁਲਿਸ ਨੇ ਵੀਰਵਾਰ ਨੂੰ ਇੱਕ ਵਿਆਹ ਸਮਾਰੋਹ ਵਿੱਚ ਦਾਖਲ ਹੋਏ ਤੇਂਦੂਏ ਨੂੰ ਬਚਾਇਆ। (ਫੋਟੋ: ਏ ਐਨ ਆਈ)

ਲਖਨਊ – ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਬੁੱਧੇਸ਼ਵਰ ਇਲਾਕੇ ਵਿਚ ਵਿਆਹ ਸਮਾਗਮ ਵਿਚ ਤੇਂਦੂਏ ਦੇ ਵੜਨ ਕਰਕੇ ਅਫ਼ਰਾ ਤਫ਼ਰੀ ਮਚ ਗਈ। ਲਾੜਾ-ਲਾੜੀ ਘੰਟਿਆਂਬੱਧੀ ਆਪਣੀ ਕਾਰ ਵਿਚ ਫਸੇ ਰਹੇ, ਪਰ ਅਖੀਰ ਨੂੰ ਜੰਗਲਾਤ ਵਿਭਾਗ ਦੀ ਟੀਮ ਨੇ ਤੇਂਦੂਏ ਨੂੰ ਬੇਹੋਸ਼ ਕਰਕੇ ਕਾਬੂ ਕਰ ਲਿਆ। ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਘਟਨਾ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨਾ ਬਣਾਇਆ ਹੈ। ਯਾਦਵ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਭ੍ਰਿਸ਼ਟਾਚਾਰ ਕਰਕੇ ਜੰਗਲਾਂ ਵਿਚ ਮਨੁੱਖਾਂ ਦਾ ਨਾਜਾਇਜ਼ ਕਬਜ਼ਾ ਵਧਿਆ ਹੈ।

ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਹ ਘਟਨਾ ਬੁੱਧਵਾਰ ਰਾਤ ਨੂੰ ਬੁੱਧੇਸ਼ਵਰ ਰਿੰਗ ਰੋਡ ਇਲਾਕੇ ਦੇ ਇੱਕ ‘ਮੈਰਿਜ ਹਾਲ’ ਵਿੱਚ ਵਾਪਰੀ, ਜਿੱਥੇ ਤੇਂਦੂਆ ਅੰਦਰ ਦਾਖਲ ਹੋਇਆ। ਇਸ ਨਾਲ ਉੱਥੇ ਅਫ਼ਰਾ ਤਫ਼ਰੀ ਮਚ ਗਈ ਅਤੇ ਮਹਿਮਾਨ ਆਪਣੀ ਜਾਨ ਬਚਾਉਣ ਲਈ ਭੱਜ ਗਏ। ਵਿਆਹ ਹਾਲ ਵਿੱਚ ਮੌਜੂਦ ਲਾੜੇ-ਲਾੜੀ ਨੂੰ ਵੀ ਆਪਣੀ ਜਾਨ ਬਚਾਉਣ ਲਈ ਆਪਣੀ ਕਾਰ ਵੱਲ ਭੱਜਣਾ ਪਿਆ। ਬਾਅਦ ਵਿੱਚ ਜੰਗਲਾਤ ਵਿਭਾਗ ਅਤੇ ਪੁਲੀਸ ਟੀਮ ਮੌਕੇ ’ਤੇ ਪਹੁੰਚੀ। ਤੇਂਦੂਏ ਦੇ ਹਮਲੇ ਵਿੱਚ ਜੰਗਲਾਤ ਅਧਿਕਾਰੀ ਮੁਕੱਦਰ ਅਲੀ ਜ਼ਖਮੀ ਹੋ ਗਿਆ। ਉਸ ਦੇ ਹੱਥ ਵਿੱਚ ਸੱਟਾਂ ਲੱਗੀਆਂ ਹਨ। ਜੰਗਲਾਤ ਵਿਭਾਗ ਦੀ ਟੀਮ ਨੇ ਕਾਫ਼ੀ ਕੋਸ਼ਿਸ਼ਾਂ ਬਾਅਦ, ਰਾਤ ਕਰੀਬ 2 ਵਜੇ ਤੇਂਦੂਏ ਨੂੰ ਕਾਬੂ ਕਰ ਲਿਆ। ਇੱਕ ਮਹਿਮਾਨ ਨੇ ਕਿਹਾ ਕਿ ਦੋਵਾਂ ਧਿਰਾਂ ਦੇ ਪਰਿਵਾਰ ਤੇਂਦੂਏ ਨੂੰ ਕਾਬੂ ਕੀਤੇ ਜਾਣ ਤੱਕ ਆਪਣੇ ਵਾਹਨਾਂ ਵਿੱਚ ਹੀ ਬੈਠੇ ਰਹੇ।

Related posts

ਪੰਜਾਬੀ ਗਾਇਕ ਜੈਜ਼ੀ ਬੀ ਦੇ ਵਲੋਂ ਪੇਸ਼ਕਾਰੀ !

admin

ਕਿਸਾਨਾਂ-ਕੇਂਦਰ ਵਿਚਾਲੇ 6ਵੇਂ ਦੌਰ ਦੀ ਮੀਟਿੰਗ ਐੱਮਐੱਸਪੀ ਕਾਨੂੰਨੀ ਗਾਰੰਟੀ ‘ਤੇ ਅੜੀ ਰਹੀ: ਅਗਲੀ ਮੀਟਿੰਗ 19 ਮਾਰਚ ਨੂੰ !

admin

ਅਮਰੀਕਾ ਤੋਂ ਕੱਢੇ ਗ਼ੈਰ ਕਾਨੂੰਨੀ ਪ੍ਰਵਾਸੀਆਂ ਵਿਚੋਂ ਜਿਆਦਾਤਰ ਪੰਜਾਬੀ !

admin