Punjab

ਦਲਿਤ ਮੁਕਤੀ ਮਾਰਚ ਦਾ ਭੱਮਾਬੱਧੀ ਵਿੱਚ ਭਰਵਾਂ ਸਵਾਗਤ

ਸੰਗਰੂਰ – ਮਲੇਰਕੋਟਲਾ ਦੇ ਪਿੰਡ ਤੋਲੇਵਾਲ ਤੋਂ ਸ਼ੁਰੂ ਹੋਇਆ ਦਲਿਤ ਮੁਕਤੀ ਮਾਰਚ ਨਾਭਾ, ਪਟਿਆਲਾ ਦਿਹਾਤੀ, ਸਨੌਰ, ਘਨੌਰ, ਪਟਿਆਲਾ, ਸਮਾਣਾ , ਭਵਾਨੀਗੜ੍ਹ, ਦਿੜ੍ਹਬਾ, ਮੂਨਕ ਲਹਿਰਾ ਹੁੰਦੇ ਹੋਏ ਕਾਫ਼ਲਾ ਸੰਗਰੂਰ ਦੇ ਪਿੰਡ ਲੋਗੋਂਵਾਲ ਕੁਨਰਾ, ਦੁੱਗਾਂ, ਬਹਾਦਰਪੁਰ ਅਤੇ ਭੱਮਾਬੱਧੀ ਵਿੱਚ ਬੀਤੀ ਰਾਤ ਪਹੁੰਚਿਆ ਤਾਂ ਮਜ਼ਦੂਰਾਂ ਨੇ ਇਸ ਕਾਫ਼ਲੇ ਦਾ ਨਾਅਰੇ ਲਾ ਕੇ ਤੇ ਹਾਰ ਪਾਕੇ ਜ਼ੋਰਦਾਰ ਸਵਾਗਤ ਕੀਤਾ।
ਇਸ ਮੌਕੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ  ਨੇ ਦੱਸਿਆ ਕਿ ਮਜ਼ਦੂਰਾਂ ਲਈ ਜ਼ਮੀਨ, ਪੱਕਾ ਘਰ, ਪੱਕਾ ਰੁਜ਼ਗਾਰ, ਜਾਤੀ ਵਿਤਕਰਾ ਖਤਮ ਕਰਨ ਆਦਿ ਮੰਗਾਂ ਨੂੰ ਲੈਕੇ ਦਲਿਤ ਮੁਕਤੀ ਮਾਰਚ ਭੱਮਾਬੱਧੀ ਰਾਤ ਠਹਿਰਿਆ ਬੀਤੀ ਰਾਤ ਇਨਕਲਾਬੀ ਜਾਗੋ ਕੱਢਦੇ ਹੋਏ ਇਨਕਲਾਬੀ ਬੋਲੀਆਂ ਪਾਕੇ ਔਰਤਾਂ ਵੱਲੋਂ ਗਿੱਧਾ ਪਾਇਆ ਗਿਆ। ਇਸ ਤੋਂ ਇਲਾਵਾ ਸੀਤਲ ਰੰਗ ਮੰਚ ਸ਼ੇਰਪੁਰ ਵੱਲੋਂ ‘ਲੱਛੂ ਕਬਾੜੀਆ’ ਨਾਟਕ ਕਰਕੇ ਲੋਕਾਂ ਨੂੰ ਆਪਣੀ ਜ਼ਿੰਦਗੀ ਸੁਆਰਨ ਦੀ ਨਸੀਹਤ ਦਿੱਤੀ, ਪਰ ਸਰਕਾਰ ਵੱਲੋਂ ਮਜ਼ਦੂਰਾਂ ਨੂੰ ਪੂਰੀਆਂ ਸਹੂਲਤਾਂ ਗਰਾਉਂਡ ਤੱਕ  ਨਹੀਂ ਦਿਤੀਆਂ ਜਾ ਰਹੀਆਂ। ਮਿਲਣ ਵਾਲੀਆਂ ਸਹੂਲਤਾਂ ਵਿੱਚ ਸ਼ਰਤਾਂ ਅਤੇ ਕੱਟ ਲਾਏ ਜਾ ਰਹੇ ਹਨ, ਪਰ ਹੁਣ ਮਾਨ ਸਨਮਾਨ ਦੀ ਜਿੰਦਗੀ ਦੇ ਨਾਲ ਆਰਥਿਕ, ਸਮਾਜਿਕ ਤੇ ਰਾਜਨੀਤਿਕ ਬਰਾਬਰੀ ਲਈ ਜਮੀਨ ਦੀ ਕਾਣੀ ਵੰਡ ਦੇ ਖਿਲਾਫ ਵਿਸ਼ਾਲ ਲੋਕ ਲਹਿਰ ਦਾ ਹੋਣਾ ਅੱਜ ਦੀ ਮੁੱਖ ਲੋੜ ਹੈ, ਜਿਸ ਲਈ ਲੈਂਡ ਸੀਲਿੰਗ ਐਕਟ ਲਾਗੂ ਕਰਵਾ ਕੇ ਇਸ ਤੋਂ ਉਪਰਲੀਆਂ ਜਮੀਨਾਂ ਮਜਦੂਰਾਂ ਤੇ ਛੋਟੇ ਕਿਸਾਨਾ ‘ਚ ਵੰਡਣ ਦੀ ਮੁੱਖ ਮੰਗ ਹੈ ਤੇ ਇਸ ਦੇ ਨਾਲ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਮੰਗ ਕਰਦੀ ਹੈ ਕਿ ਇਹ ਪੰਚਾਇਤੀ ਰਿਜ਼ਰਵ ਜ਼ਮੀਨਾਂ ਪੱਕੇ ਤੌਰ ਤੇ ਦਲਿਤ ਮਜ਼ਦੂਰਾਂ ਨੂੰ ਦਿੱਤੀਆਂ ਜਾਣ। ਉਪਰੋਕਤ ਤੋਂ ਇਲਾਵਾ ਰਾਜ ਕੌਰ ਬਡਰੁੱਖਾਂ, ਕੁਲਵੀਰ ਭੰਮਾਬੱਧੀ, ਆਦਿ ਸ਼ਾਮਲ ਸਨ।

Related posts

ਗੈਂਗਸਟਰ ਫੜਾਓ ਤੇ 10 ਲੱਖ ਰੁਪਏ ਦਾ ਇਨਾਮ ਲੈ ਜਾਓ : ਮੁੱਖ-ਮੰਤਰੀ ਭਗਵੰਤ ਸਿੰਘ ਮਾਨ

admin

ਹਰਿਆਣਾ ਦੇ ਸਿੱਖ ਵਿਦਿਆਰਥੀਆਂ ਹੁਣ ਕਿਰਪਾਨ ਪਾ ਕੇ ਪ੍ਰੀਖਿਆ ਦੇ ਸਕਣਗੇ

admin

ਜਲੰਧਰ ਦੇ ਪਿੰਡ ਮਾਹਲਾ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਐਡਵੋਕੇਟ ਧਾਮੀ ਵੱਲੋਂ ਨਿੰਦਾ

admin