Pollywood

ਦਿਲਜੀਤ ਨੇ ਸ਼ੋਅ ਨੂੰ ਅੱਧ-ਵਿਚਾਲੇ ਰੋਕ ਕੇ ਰਤਨ ਟਾਟਾ ਨੂੰ ਯਾਦ ਕੀਤਾ

ਮੁੰਬਈ – ਦਿਲਜੀਤ ਨੇ ਇਸ ਸ਼ੋਅ ਨੂੰ ਅੱਧ ਵਿਚਾਲਿਉਂ ਰੋਕਦਿਆਂ ਰਤਨ ਟਾਟਾ ਨੂੰ ਯਾਦ ਕੀਤਾ। ਉਸ ਨੇ ਕਿਹਾ ਕਿ ਇਹ ਜ਼ਿੰਦਗੀ ਹੈ, ਇਹ ਉਹ ਜ਼ਿੰਦਗੀ ਹੈ, ਜਿਹੋ ਜਿਹੀ ਕਿਸੇ ਦੀ ਹੋਣੀ ਚਾਹੀਦੀ ਹੈ। ਦਿਲਜੀਤ ਦੀ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਦਿਲਜੀਤ ਦੋਸਾਂਝ ਆਪਣਾ ਪ੍ਰੋਗਰਾਮ ਵਿਚਾਲੇ ਰੋਕ ਕੇ ਰਤਨ ਟਾਟਾ ਨੂੰ ਯਾਦ ਕਰਦਾ ਹੈ। ਉਨ੍ਹਾਂ ਕਿਹਾ ਕਿ ਉਸ (ਦਿਲਜੀਤ) ਨੂੰ ਕਦੇ ਰਤਨ ਟਾਟਾ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ ਉਹ ਰਤਨ ਟਾਟਾ ਤੋਂ ਕਾਫੀ ਪ੍ਰਭਾਵਿਤ ਹੋਇਆ ਹੈ। ਇੰਸਟਾਗ੍ਰਾਮ ਉਤੇ ਦਿਲਜੀਤ ਦੀ ਟੀਮ ਵੱਲੋਂ ਸ਼ੇਅਰ ਕੀਤੀ ਵੀਡੀਓ ਵਿਚ ਦਿਲਜੀਤ ਨੇ ਪੰਜਾਬੀ ਵਿਚ ਕਿਹਾ ਕਿ ਰਤਨ ਜੀ ਨੇ ਆਪਣੀ ਜ਼ਿੰਦਗੀ ਵਿਚ ਬਹੁਤ ਮਿਹਨਤ ਕੀਤੀ।

Related posts

ਕਦੋਂ ਰਿਲੀਜ਼ ਹੋਵੇਗੀ ਦਿਲਜੀਤ ਦੀ ‘ਪੰਜਾਬ 95’ ਫਿ਼ਲਮ ?

admin

ਪਰਮ ਵੀਰ ਚੱਕਰ ਨਾਲ ਸਨਮਾਨਿਤ ਨਿਰਮਲ ਜੀਤ ਸਿੰਘ ਸੇਖੋਂ ਦਾ ਰੋਲ ਨਿਭਾਅ ਰਿਹਾ ਦਿਲਜੀਤ !

admin

ਕਮੇਡੀਅਨ ਕਪਿਲ ਸ਼ਰਮਾ ਦੇ ਕੈਨੇਡੀਅਨ ਰੈਸਟੋਰੈਂਟ ਉਪਰ ਗੋਲੀਆਂ ਦੀ ਬਰਸਾਤ !

admin