India

ਬੰਗਲਾਦੇਸ਼: ‘ਸ਼ਕਤੀਪੀਠ’ ’ਚੋਂ ਮਾਤਾ ਕਾਲੀ ਦਾ ਸੋਨੇ ਦਾ ਮੁਕਟ ਚੋਰੀ; ਮੋਦੀ ਨੇ ਕੀਤਾ ਸੀ ਭੇਟ

ਨਵੀਂ ਦਿੱਲੀ – ਬੰਗਲਾਦੇਸ਼ ਦੇ ਜੇਸ਼ੋਰੇਸ਼ਵਰੀ ਕਾਲੀ ਮੰਦਰ (ਸਤਖੀਰਾ) ਵਿਚੋਂ ਮਾਤਾ ਕਾਲੀ ਦਾ ਉਹ ਸੋਨੇ ਦਾ ਮੁਕਟ ਚੋਰੀ ਹੋ ਗਿਆ ਹੈ, ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2021 ਵਿਚ ਮੰਦਰ ਨੂੰ ਭੇਟ ਕੀਤਾ ਸੀ।
ਇਸ ਘਟਨਾ ਉਤੇ ਬੰਗਲਾਦੇਸ਼ ਸਥਿਤ ਭਾਰਤੀ ਹਾਈ ਕਮਿਸ਼ਨ ਨੇ ‘ਡੂੰਘੀ ਚਿੰਤਾ’ ਦਾ ਇਜ਼ਹਾਰ ਕਰਦਿਆਂ ਇਹ ਮਾਮਲਾ ਢਾਕਾ ਸਥਿਤ ਬੰਗਲਾਦੇਸ਼ੀ ਅਧਿਕਾਰੀਆਂ ਕੋਲ ਉਠਾਇਆ ਹੈ।
ਢਾਕਾ ਸਥਿਤ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉਤੇ ਇਕ ਪੋਸਟ ਵਿਚ ਕਿਹਾ ਹੈ, ‘‘ਪ੍ਰਧਾਨ ਮੰਤਰੀ ਮੋਦੀ ਵੱਲੋਂ ਜੇਸ਼ੋਰੇਸ਼ਵਰੀ ਕਾਲੀ ਮੰਦਰ (ਸਤਖੀਰਾ) ਵਿਚ 2021 ’ਚ ਭੇਟ ਕੀਤੇ ਗਏ ਮੁਕਟ ਦੇ ਚੋਰੀ ਹੋ ਜਾਣ ਦੀਆਂ ਰਿਪੋਰਟਾਂ ਦੇਖੀਆਂ ਹਨ। ਅਸੀਂ ਇਸ ਘਟਨਾ ਉਤੇ ਡੂੰਘੀ ਫ਼ਿਕਰਮੰਦੀ ਦਾ ਇਜ਼ਹਾਰ ਕਰਦੇ ਹਾਂ ਅਤੇ ਬੰਗਲਾਦੇਸ਼ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਚੋਰੀ ਦੀ ਤਫ਼ਤੀਸ਼ ਕੀਤੀ ਜਾਵੇ, ਮੁਕਟ ਬਰਾਮਦ ਕੀਤਾ ਜਾਵੇ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।’’
ਸੂਤਰਾਂ ਨੇ ਕਿਹਾ ਕਿ ਢਾਕਾ ਨੂੰ ਇਹ ਸੁਨੇਹਾ ਪਹੁੰਚਾ ਦਿੱਤਾ ਗਿਆ ਹੈ ਕਿ ਬੰਗਲਾਦੇਸ਼ ਦੇ ਇਕ ਮੰਦਰ ਵਿਚੋਂ ਇਸ ਧਾਰਮਿਕ ਵਸਤੂ ਦੇ ਚੋਰੀ ਹੋਣ ਦੀ ਦੱਸੀ ਜਾ ਰਹੀ ਘਟਨਾ ਤੋਂ ਭਾਰਤ ਵਿਚ ਪ੍ਰੇਸ਼ਾਨੀ ਮਹਿਸੂਸ ਕੀਤੀ ਜਾ ਰਹੀ ਹੈ।

Related posts

ਕਲਕੱਤਾ ਹਾਈਕੋਰਟ ਦੇ ਇਤਿਹਾਸ ਦੀ ਬੇਮਿਸਾਲ ਘਟਨਾ, ਦੋਹਾਂ ਪੱਖਾਂ ਦੇ ਵਕੀਲਾਂ ਦੀ ਗੈਰ-ਮੌਜੂਦਗੀ ‘ਚ ਅਦਾਲਤ ਨੇ ਪਟੀਸ਼ਨਕਰਤਾ ਦੀ ਗੱਲ ਸੁਣ ਸੁਣਾਇਆ ਫੈਸਲਾ

Bunty

ਦਿੱਲੀ-ਐੱਨਸੀਆਰ ‘ਚ AQI 400 ਦੇ ਪਾਰ, ਬਿਨਾਂ ਕੰਮ ਤੋਂ ਬਾਹਰ ਨਾ ਜਾਓ

Bunty

ਜੰਮੂ-ਕਸ਼ਮੀਰ ‘ਚ ਅੱਤਵਾਦ ‘ਤੇ ਕਾਬੂ, ਧਾਰਾ 370 ਹਟਾਉਣ ਤੋਂ ਬਾਅਦ ਸਾਡੀ ਸਭ ਤੋਂ ਵੱਡੀ ਪ੍ਰਾਪਤੀ : ਗ੍ਰਹਿ ਮੰਤਰੀ ਸ਼ਾਹ

Bunty