Australia & New ZealandBreaking NewsLatest News

ਸਿਡਨੀ ਦੇ ਨੌਜਵਾਨ ਨੂੰ ਅੱਤਵਾਦੀ ਹਮਲੇ ਦੀ ਤਿਆਰੀ ਅਤੇ ਕੱਟੜਪੰਥੀ ਸਮੱਗਰੀ ਸਾਂਝੀ ਕਰਨ ਦੇ ਮਾਮਲੇ ਵਿੱਚ ਸਜ਼ਾ

ਨਿਊ ਸਾਊਥ ਵੇਲਜ਼ ਪੁਲਿਸ।

ਸਿਡਨੀ – ਸਿਡਨੀ ਦੇ ਇੱਕ ਨੌਜਵਾਨ ਨੂੰ ਅੱਤਵਾਦੀ ਹਮਲੇ ਦੀ ਤਿਆਰੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਆਨਲਾਈਨ ਸਾਂਝੀ ਕਰਨ ਦੇ ਮਾਮਲੇ ਵਿੱਚ ਤਿੰਨ ਸਾਲ ਦਾ ਕਮਿਊਨਿਟੀ ਕਰੈਕਸ਼ਨਜ਼ ਆਰਡਰ ਸੁਣਾਇਆ ਗਿਆ ਹੈ। ਨਿਊ ਸਾਊਥ ਵੇਲਜ਼ ਦੀ ਸੁਪਰੀਮ ਕੋਰਟ ਨੇ ਇਹ ਸਜ਼ਾ ਸੁਣਾਈ ਹੈ।

ਆਸਟ੍ਰੇਲੀਅਨ ਫੈਡਰਲ ਪੁਲਿਸ, NSW ਪੁਲਿਸ, ASIO ਅਤੇ NSW ਕ੍ਰਾਈਮ ਕਮਿਸ਼ਨ ਦੀ ਸਾਂਝੀ ਟੀਮ ਨੇ 2024 ਵਿੱਚ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਨੌਜਵਾਨ ਨੇ 30 ਜੂਨ ਤੋਂ 7 ਅਗਸਤ 2024 ਵਿਚਕਾਰ ਕਥਿਤ ਅੱਤਵਾਦੀ ਹਮਲੇ ਦੇ ਤਰੀਕਿਆਂ ਅਤੇ ਸੰਭਾਵਿਤ ਨਿਸ਼ਾਨਿਆਂ ਬਾਰੇ ਆਨਲਾਈਨ ਜਾਣਕਾਰੀ ਇਕੱਠੀ ਕੀਤੀ ਸੀ। ਇਸ ਤੋਂ ਇਲਾਵਾ ਉਸ ਨੇ ਸੋਸ਼ਲ ਮੀਡੀਆ ਅਤੇ ਹੋਰ ਆਨਲਾਈਨ ਪਲੇਟਫਾਰਮਾਂ ਰਾਹੀਂ ਹਿੰਸਕ ਕੱਟੜਪੰਥੀ ਸਮੱਗਰੀ ਵੀ ਸਾਂਝੀ ਕੀਤੀ। ਸਿਡਨੀ ਵਿੱਚ ਉਸ ਦੇ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੇ ਮੋਬਾਈਲ ਫੋਨ ਬਰਾਮਦ ਕੀਤਾ। ਜਾਂਚ ਵਿੱਚ ਫੋਨ ਅੰਦਰ ਅਜਿਹੀਆਂ 41 ਫਾਈਲਾਂ ਮਿਲੀਆਂ। ਨੌਜਵਾਨ ਨੇ ਫਰਵਰੀ 2026 ਵਿੱਚ ਆਪਣੇ ਉੱਤੇ ਲੱਗੇ ਦੋਸ਼ ਕਬੂਲ ਕਰ ਲਏ ਸਨ।

ਪੁਲਿਸ ਅਤੇ ਸੁਰੱਖਿਆ ਏਜੰਸੀਆਂ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਬੱਚਿਆਂ ਦੇ ਵਿਹਾਰ ਵਿੱਚ ਅਚਾਨਕ ਤਬਦੀਲੀਆਂ ਵੱਲ ਧਿਆਨ ਦੇਣ। ਜਿਵੇਂ ਕਿ ਪਰਿਵਾਰ ਅਤੇ ਦੋਸਤਾਂ ਤੋਂ ਦੂਰ ਰਹਿਣਾ, ਨਫ਼ਰਤ ਭਰੀ ਭਾਸ਼ਾ ਵਰਤਣਾ, ਕੱਟੜਪੰਥੀ ਵਿਚਾਰਾਂ ਵਿੱਚ ਵਧਦੀ ਦਿਲਚਸਪੀ ਅਤੇ ਇੰਟਰਨੈੱਟ ਉੱਤੇ ਬਹੁਤ ਜ਼ਿਆਦਾ ਸਮਾਂ ਬਿਤਾਉਣਾ। ਜੇਕਰ ਕਿਸੇ ਨੂੰ ਕਿਸੇ ਵਿਅਕਤੀ ਦੇ ਕੱਟੜਪੰਥੀ ਵਿਚਾਰਾਂ ਵੱਲ ਵਧਣ ਦਾ ਸ਼ੱਕ ਹੈ ਤਾਂ ਨੈਸ਼ਨਲ ਸਕਿਓਰਿਟੀ ਹੌਟਲਾਈਨ 1800 123 400 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।

Related posts

ਜ਼ਿੰਦਗੀ ਦੇ ਚੰਗੇ-ਮਾੜੇ ਤਜਰਬੇ ਦਿਮਾਗ਼ ਦੀ ਉਮਰ ’ਤੇ ਪਾਉਂਦੇ ਹਨ ਅਸਰ ਇੰਡੋ ਟਾਈਮਜ਼ | ਸਿਹਤ

admin

ਫਿਲਮ “ਜੋ ਲੇਖ ਲਿਖੇ ਰਾਮ ਨੇ” ਦਾ ਪੋਸਟਰ ਲਾਂਚ

admin

ਨਿਊ ਸਾਊਥ ਵੇਲਜ਼ ਵਿੱਚ ਮੁੜ ਵਰਤੋਂ ਵਾਲੇ ਕੌਫ਼ੀ ਕੱਪਾਂ ਦੇ ਨਿਯਮ ਰੱਦ ਕਰਨ ਦੀ ਤਿਆਰੀ

admin