ArticlesAustralia & New ZealandBreaking NewsLatest News

ਕੇਨ ਵਾਇਟ ਵੈਸਟਰਨ ਆਸਟ੍ਰੇਲੀਆ ਦੇ ਪਹਿਲੇ Indigenous ਗਵਰਨਰ ਨਿਯੁਕਤ !

ਕੇਨ ਵਾਇਟ ਵੈਸਟਰਨ, ਆਸਟ੍ਰੇਲੀਆ ਦੇ ਪਹਿਲੇ Indigenous ਗਵਰਨਰ।
ਤਸਵਿੰਦਰ ਸਿੰਘ, ਐਡੀਟਰ-ਇਨ-ਚੀਫ਼, ਇੰਡੋ ਟਾਈਮਜ਼।

ਵੈਸਟਰਨ ਆਸਟ੍ਰੇਲੀਆ (WA) ਦੇ ਇਤਿਹਾਸ ਵਿੱਚ ਇੱਕ ਮਹੱਤਵਪੂਰਨ ਫੈਸਲਾ ਲੈਂਦਿਆਂ ਸਾਬਕਾ ਫੈਡਰਲ ਮੰਤਰੀ ਕੇਨ ਵਾਇਟ ਨੂੰ ਸੂਬੇ ਦਾ ਨਵਾਂ ਗਵਰਨਰ ਨਿਯੁਕਤ ਕੀਤਾ ਗਿਆ ਹੈ। ਉਹ ਵੈਸਟਰਨ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਇਸ ਅਹੁਦੇ ‘ਤੇ ਨਿਯੁਕਤ ਹੋਣ ਵਾਲੇ ਪਹਿਲੇ Aboriginal ਵਿਅਕਤੀ ਹੋਣਗੇ। 74 ਸਾਲਾ ਕੇਨ ਵਾਇਟ ਸੂਬੇ ਦੇ 35ਵੇਂ ਗਵਰਨਰ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲਣਗੇ। ਉਹ ਮੌਜੂਦਾ ਗਵਰਨਰ ਕ੍ਰਿਸ ਡਾਅਸਨ ਦੀ ਮਿਆਦ 31 ਦਸੰਬਰ ਨੂੰ ਖ਼ਤਮ ਹੋਣ ਤੋਂ ਬਾਅਦ ਇਹ ਅਹੁਦਾ ਸੰਭਾਲਣਗੇ। ਆਸਟ੍ਰੇਲੀਆ ਦੀ ਸੰਵਿਧਾਨਕ ਪ੍ਰਣਾਲੀ ਅਨੁਸਾਰ ਸੂਬੇ ਦੇ ਗਵਰਨਰ ਦੀ ਨਿਯੁਕਤੀ ਬਾਦਸ਼ਾਹ ਕਿੰਗ ਚਾਰਲਸ ਤੀਜੇ ਵੱਲੋਂ ਕੀਤੀ ਜਾਂਦੀ ਹੈ, ਜਿਸ ਲਈ ਸੂਬੇ ਦੇ ਪ੍ਰੀਮੀਅਰ ਦੀ ਸਲਾਹ ਲਈ ਜਾਂਦੀ ਹੈ।

ਕੇਨ ਵਾਇਟ ਦਾ ਸਬੰਧ Noongar, Yamatji ਅਤੇ Wongi ਭਾਈਚਾਰਿਆਂ ਨਾਲ ਹੈ। ਉਨ੍ਹਾਂ ਦਾ ਜਨਮ ਵੈਸਟਰਨ ਆਸਟ੍ਰੇਲੀਆ ਦੇ ਬਨਬਰੀ ਵਿੱਚ ਹੋਇਆ ਸੀ ਅਤੇ ਉਨ੍ਹਾਂ ਦਾ ਬਚਪਨ ਵਿਲੂਨਾ, ਨੈਨਿਨ ਅਤੇ ਕੋਰਿਗਿਨ ਵਰਗੇ ਇਲਾਕਿਆਂ ਵਿੱਚ ਬੀਤਿਆ। ਉਨ੍ਹਾਂ ਦਾ ਇਸ ਖੇਤਰ ਨਾਲ ਨਿੱਜੀ ਅਤੇ ਸੱਭਿਆਚਾਰਕ ਸਬੰਧ ਵੀ ਹੈ। ਇਸ ਕਰਕੇ ਉਨ੍ਹਾਂ ਦੀ ਨਿਯੁਕਤੀ ਨੂੰ Aboriginal ਭਾਈਚਾਰੇ ਲਈ ਵੀ ਇੱਕ ਮਹੱਤਵਪੂਰਨ ਪ੍ਰਾਪਤੀ ਵਜੋਂ ਦੇਖਿਆ ਜਾ ਰਿਹਾ ਹੈ। ਕੇਨ ਵਾਇਟ ਅਗਲੇ ਸਾਲ ਦੇ ਸ਼ੁਰੂ ਵਿੱਚ ਗਵਰਨਰ ਵਜੋਂ ਸਹੁੰ ਚੁੱਕਣਗੇ। ਉਨ੍ਹਾਂ ਦਾ ਕਾਰਜਕਾਲ ਚਾਰ ਸਾਲ ਦਾ ਹੋਵੇਗਾ।

ਕੇਨ ਵਾਇਟ 2010 ਤੋਂ 2022 ਤੱਕ ਲਿਬਰਲ ਪਾਰਟੀ ਵੱਲੋਂ ਫੈਡਰਲ ਸੰਸਦ ਮੈਂਬਰ ਰਹੇ। ਉਹ ਪਰਥ ਦੇ ਹਸਲਕ ਚੋਣ ਹਲਕੇ ਦੀ ਨੁਮਾਇੰਦਗੀ ਕਰਦੇ ਸਨ। ਉਹ ਆਸਟ੍ਰੇਲੀਆ ਦੇ ਹਾਊਸ ਆਫ ਰਿਪ੍ਰਜ਼ੈਂਟੇਟਿਵਜ਼ ਲਈ ਚੁਣੇ ਜਾਣ ਵਾਲੇ ਪਹਿਲੇ Indigenous ਆਸਟ੍ਰੇਲੀਅਨ ਵਿਅਕਤੀ ਵੀ ਸਨ। ਕੇਨ ਵਾਇਟ ਨੇ ਆਪਣੇ ਸਿਆਸੀ ਜੀਵਨ ਦੌਰਾਨ ਕਈ ਅਹਿਮ ਅਹੁਦਿਆਂ ‘ਤੇ ਕੰਮ ਕੀਤਾ ਹੈ। ਉਨ੍ਹਾਂ ਨੇ ਟਰਨਬੁੱਲ ਸਰਕਾਰ ਦੌਰਾਨ ਬਜ਼ੁਰਗਾਂ ਦੀ ਦੇਖਭਾਲ ਅਤੇ Indigenous ਭਾਈਚਾਰੇ ਦੀ ਸਿਹਤ ਨਾਲ ਸਬੰਧਤ ਮੰਤਰੀ ਵਜੋਂ ਸੇਵਾ ਨਿਭਾਈ। ਇਸ ਤੋਂ ਬਾਅਦ ਮੌਰੀਸਨ ਸਰਕਾਰ ਦੇ ਮੰਤਰੀ ਮੰਡਲ ਵਿੱਚ ਉਨ੍ਹਾਂ ਨੂੰ Indigenous Affairs ਮੰਤਰੀ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ। ਇਸ ਤਰ੍ਹਾਂ ਉਨ੍ਹਾਂ ਨੂੰ ਫੈਡਰਲ ਸਰਕਾਰ ਅਤੇ ਆਦਿਵਾਸੀ ਭਾਈਚਾਰਿਆਂ ਨਾਲ ਕੰਮ ਕਰਨ ਦਾ ਲੰਮਾ ਤਜਰਬਾ ਹੈ।

ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁੱਕ ਨੇ ਕੇਨ ਵਾਇਟ ਦੀ ਨਿਯੁਕਤੀ ਨੂੰ ਸੂਬੇ ਲਈ ਇੱਕ ਇਤਿਹਾਸਕ ਮੌਕਾ ਦੱਸਿਆ। ਉਨ੍ਹਾਂ ਕਿਹਾ ਕਿ ਉਹ ਕੇਨ ਵਾਇਟ ਤੋਂ ਬਿਹਤਰ ਵਿਅਕਤੀ ਬਾਰੇ ਸੋਚ ਵੀ ਨਹੀਂ ਸਕਦੇ, ਜੋ ਮੌਜੂਦਾ ਗਵਰਨਰ ਕ੍ਰਿਸ ਡਾਅਸ ਦੀ ਥਾਂ ਇਹ ਜ਼ਿੰਮੇਵਾਰੀ ਸੰਭਾਲ ਸਕੇ। ਪ੍ਰੀਮੀਅਰ ਨੇ ਕਿਹਾ ਕਿ ਕ੍ਰਿਸ ਡਾਅਸ ਨੇ ਗਵਰਨਰ ਵਜੋਂ ਵਧੀਆ ਕੰਮ ਕੀਤਾ ਹੈ ਅਤੇ ਕੇਨ ਵਾਇਟ ਵੀ ਉਨ੍ਹਾਂ ਦੀ ਵਿਰਾਸਤ ਨੂੰ ਅੱਗੇ ਲੈ ਕੇ ਜਾਣਗੇ।

Related posts

ਪਾਕਿ ਦੀ ਨਾਪਾਕ ਹਰਕਤ, ਆਖ਼ਿਰ ਅਫ਼ਗਾਨ ਕਿਉਂ ਗਏ ISI ਮੁਖੀ, ਭਾਰਤ ਲਈ ਖ਼ਤਰੇ ਦੀ ਘੰਟੀ

Bunty

ਭਾਰਤੀ ਟੈਨਿਸ ਟੀਮ ਦਾ ਨਿਰਾਸ਼ਾਜਨਕ ਪ੍ਰਦਰਸ਼ਨ, ਬਿਨਾਂ ਤਗਮੇ ਖਤਮ ਹੋਈ ਮੁਹਿੰਮ

admin

330 ਦਵਾਈਆਂ ਦੇ ਨਮੂਨੇ ਨਿਰਧਾਰਤ ਗੁਣਵੱਤਾ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ

admin