India

ਦਿੱਲੀ ’ਚ ਲਾਕਡਾਊਨ ਵਰਗੇ ਹਾਲਾਤ, ਸੀਐੱਮ ਕੇਜਰੀਵਾਲ ਨੇ ਲਾਈਆਂ ਕਈ ਪਾਬੰਦੀਆਂ

ਨਵੀਂ ਦਿੱਲੀ – ਦਿੱਲੀ ਦੀ ਆਬੋ-ਹਵਾ ਵਿਗੜਣ ਦੇ ਨਾਲ ਹੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਕਸ਼ਨ ਮੋਡ ’ਚ ਆ ਗਏ ਹਨ। ਉਨ੍ਹਾਂ ਨੂੰ ਮੁੜ ਕਈ ਪਾਬੰਦੀਆਂ ਨੂੰ ਲਾਗੂ ਕਰ ਦਿੱਤਾ ਹੈ। ਇਸ ’ਚ ਇਕ ਹਫ਼ਤੇ ਲਈ ਸਾਰੇ ਸਰਕਾਰੀ ਦਫ਼ਤਰਾਂ ਦੇ ਕਰਮਚਾਰੀਆਂ ਨੂੰ ਵਰਕ ਫਰਮ ਹੋਮ ਲਈ ਭੇਜਿਆ ਜਾਣਾ ਮੁੱਖ ਹੈ। ਉੱਥੇ 14 ਤੋਂ 17 ਨਵੰਬਰ ਤਕ ਨਿਰਮਾਣ ਕਾਰਜਾਂ ’ਤੇ ਵੀ ਰੋਕ ਲਾਈ ਹੈ।ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਪ੍ਰਾਈਵੇਟ ਕੰਪਨੀਆਂ ਲਈ ਵੀ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਵਰਕ ਫਰਾਮ ਹੋਮ ਪੇਜਣ ਦਾ ਸੁਝਾਅ ਦੇ ਸਕਦੇ ਹਨ। ਇਸ ਨਾਲ ਘੱਟ ਤੋਂ ਘੱਟ ਲੋਕ ਹੀ ਬਾਰ ਨਿਕਲਣਗੇ, ਤਾਂਕਿ ਸੜਕਾਂ ’ਤੇ ਭੀੜ ਘੱਟ ਹੋ ਸਕੇ।ਉਥੇ ਹੀ ਸੋਮਵਾਰ ਤੋਂ ਇਕ ਹਫਤੇ ਲਈ ਸਕੂਲਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ ਆਨਲਾਈਨ ਕਲਾਸ ਪਹਿਲਾਂ ਦੀ ਤਰ੍ਹਾਂ ਚੱਲਦੀ ਰਹੇਗੀ । ਸਕੂਲ ਬੰਦ ਹੋਣ ਨਾਲ ਬੱਚਿਆਂ ਦੀ ਪੜ੍ਹਾਈ ‘ਚ ਕਿਸੇ ਵੀ ਹਾਲ ਵਿਚ ਰੁਕਾਵਟ ਨਹੀਂ ਹੋਵੇਗੀ। ਇਸ ਗੱਲ ਦਾ ਪੂਰਾ ਖਿਆਲ ਰੱਖਣ ਲਈ ਕਿਹਾ ਗਿਆ ਹੈ । ਕੇਜਰੀਵਾਲ ਨੇ ਇਹ ਵੀ ਕਿਹਾ ਕਿ ਸਕੂਲਾਂ ਨੂੰ ਬੰਦ ਕਰਨ ਦਾ ਕਾਰਨ ਇਹੀ ਹੈ ਕਿ ਬੱਚੇ ਦੂਸ਼ਿਤ ਹਵਾ ਦੇ ਸੰਪਰਕ ਵਿਚ ਨਾ ਆਉਣ ਤੇ ਉਹ ਹਵਾ ਪ੍ਰਦੂਸ਼ਣ ਦੇ ਬਚੇ ਰਹਿਣ।

 

ਦਿੱਲੀ-ਐੱਨਸੀਆਰ ਵਿਚ ਪ੍ਰਦੂਸ਼ਣ ਦੇ ਕਾਰਨ ਖ਼ਰਾਬ ਹੁੰਦੇ ਹਾਲਾਤ ਦੇ ਕਾਰਨ ਸਵੇਰੇ ਸੁਪਰੀਮ ਕੋਰਟ ਨੇ ਸਖਤੀ ਵਿਖਾਈ ਸੀ, ਜਿਸਦਾ ਅਸਰ ਸ਼ਾਮ ਹੁੰਦੇ ਦਿਖਣ ਲਗਾ । ਦਿੱਲੀ ਸਰਕਾਰ ਨੇ ਕੋਰਟ ਦੀ ਟਿੱਪਣੀ ਤੋਂ ਬਾਅਦ ਤੁਰੰਤ ਐਮਰਜੈਂਸੀ ਮੀਟਿੰਗ ਬੁਲਾਈ, ਜਿਸ ਵਿਚ ਹਾਲਾਤ ਨੂੰ ਠੀਕ ਕਰਨ ਲਈ ਸਖ਼ਤ ਰੁਖ਼ ਅਪਨਾਉਣ ਦਾ ਆਦੇਸ਼ ਦਿੱਤਾ ਗਿਆ ਹੈ । ਦਿੱਲੀ ਵਿਚ ਦੀਵਾਲੀ ਤੋਂ ਬਾਅਦ ਹਵਾ ਪ੍ਰਦੂਸ਼ਣ ਵਧਦਾ ਹੀ ਜਾ ਰਿਹਾ ਸੀ, ਜਿਸਦੇ ਕਾਰਨ ਇੱਥੇ ਏਕਿਊਆਈ ਲਗਪਗ 500 ਦੇ ਆਸਪਾਸ ਬਣਿਆ ਹੋਇਆ ਹੈ। ਪ੍ਰਦੂਸ਼ਣ ਨੂੰ ਲੈ ਕੇ ਸੁਚੇਤ ਕਰਨ ਵਾਲੀ ਸੰਸਥਾ ਸਫ਼ਰ ਨੇ ਦੱਸਿਆ ਕਿ ਇਸ ਵਾਰ ਦਿੱਲੀ ਦੀ ਹਾਲਤ ਜ਼ਿਆਦਾ ਖ਼ਰਾਬ ਹੈ ਕਿਉਂਕਿ ਇੱਥੇ ਦੀ ਹਵਾ ਲਾਕ ਹੋ ਗਈ ਹੈ । ਹਵਾ ਵਿਚ ਪ੍ਰਦੂਸ਼ਣ ਦੇ ਕਣ ਸਥਿਰ ਹੋ ਕੇ ਜ਼ਮੀਨ ਦੇ ਨਜ਼ਦੀਕ ਬਣੇ ਹੋਏ ਹਨ, ਉਥੇ ਹੀ ਪਰਾਲੀ ਦੇ ਮਾਮਲੇ ਵੀ ਗੁਆਂਢੀ ਰਾਜ ਵਿਚ ਲਗਾਤਾਰ ਵਧਣ ਦਾ ਅਸਰ ਇੱਥੇ ਦੀ ਹਵਾ ਵਿਚ ਦੇਖਿਆ ਜਾ ਰਿਹਾ ਹੈ । ਕੁੱਲ ਮਿਲਾ ਕੇ ਦਿੱਲੀ ਇਕ ਵਾਰ ਫਿਰ ਗੈਸ ਚੈਂਬਰ ਵਰਗਾ ਬਣ ਚੁੱਕਿਆ ਹੈ। ਕਰੋੜਾਂ ਲੋਕਾਂ ਸਾਫ਼ ਹਵਾ ਦੇ ਮੁਹਤਾਜ ਹੋ ਗਏ ਹਨ ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin