ਦਿੱਲੀ ਦੇ ਇੱਕ ਪੰਜਾਬੀ ਪਰਵਾਰ ਵਿੱਚ ਪੈਦਾ ਹੋਈ ਰਕੁਲਪ੍ਰੀਤ ਸਿੰਘ ਕੌਮੀ ਪੱਧਰ ਦੀ ਗੋਲਫ ਖਿਡਾਰੀ ਰਹਿ ਚੁੱਕੀ ਹੈ। ਦਿੱਲੀ ਦੇ ਜੀਸਸ ਐਂਡ ਮੈਰੀ ਕਾਲਜ ਤੋਂ ਮੈਥ ਦੀ ਬੈਚਲਰ ਡਿਗਰੀ ਕਰਨ ਦੇ ਬਾਅਦ ਰਕੁਲ ਨੇ ਮਾਡਲਿੰਗ ਨਾਲ ਕਰੀਅਰ ਸ਼ੁਰੂ ਕੀਤਾ। ਉਸ ਦੇ ਬਾਅਦ ਉਸ ਨੂੰ ਅਚਾਨਕ ਕੰਨੜ ਫਿਲਮ ‘ਗਿੱਲੀ’ (2009) ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਰਕੁਲਪ੍ਰੀਤ ਨੇ 2014 ਵਿੱਚ ਦਿਵਿਆ ਖੋਸਲਾ ਕੁਮਾਰ ਦੇ ਡਾਇਰੈਕਸ਼ਨ ਵਿੱਚ ਬਣੀ ‘ਯਾਰੀਆਂ’ ਨਾਲ ਬਾਲੀਵੱਡ ਵਿੱਚ ਡੈਬਿਊ ਕੀਤਾ। ਉਸ ਦੇ ਬਾਅਦ ‘ਅੱਯਾਰੀ’, ‘ਦੇ ਦੇ ਪਿਆਰ ਦੇ’, ‘ਮਰਜਾਵਾਂ’ ਅਤੇ ‘ਸ਼ਿਮਲਾ ਮਿਰਚੀ’ ਆਦਿ ਫਿਲਮਾਂ ਨਾਲ ਉਹ ਬਾਲੀਵੁੱਡ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ। ਰਕੁਲਪ੍ਰੀਤ ਸਿੰਘ ਆਖਰੀ ਵਾਰ ਅਰਜੁਨ ਕਪੂਰ ਦੇ ਆਪੋਜ਼ਿਟ ‘ਸਰਦਾਰ ਦਾ ਗ੍ਰੈਂਡਸਨ’ ਵਿੱਚ ਆਈ ਸੀ। ਉਸ ਦੀਆਂ ਅਗਲੀਆਂ ਫਿਲਮਾਂ ਵਿੱਚ ‘ਅਟੈਕ’, ‘ਰਨਵੇ 34’, ਉੱਤੇਂਕ ਗੌਡ’, ‘ਡਾਕਟਰ ਜੀ’, ‘ਮਿਸ਼ਨ ਸਿੰਡਰੇਲਾ’ ਅਤੇ ‘ਛੱਤਰੀ ਵਾਲੀ’ ਰਿਲੀਜ਼ ਨੂੰ ਪੂਰੀ ਤਰ੍ਹਾਂ ਤਿਆਰ ਹਨ। ਫਿਲਮ ‘ਛੱਤਰੀ ਵਾਲੀ’ ਬਿਲਕੁਲ ਨਵੇਂ ਸਬਜੈਕਟ ਉੱਤੇ ਆਧਾਰਤ ਫਿਲਮ ਹੈ। ਪਿੱਛੇ ਜਿਹੇ ਉਸ ਨੇ ਇਸ ਦੀ ਸ਼ੂਟਿੰਗ ਪੂਰੀ ਕੀਤੀ ਹੈ। ‘ਥੈਂਕ ਗਾਡ’ ਵਿੱਚ ਰਕੁਲ ਅਜੈ ਦੇਵਗਨ ਤੇ ਸਿਧਾਰਥ ਮਲਹੋਤਰਾ ਦੇ ਆਪੋਜ਼ਿਟ ਹੈ। ਇਸ ਦੀ ਰਿਲੀਜਡ ਡੇਟ 29 ਜੁਲਾਈ ਐਲਾਨੀ ਗਈ ਹੈ। ਰਕੁਲ ਅੱਜਕੱਲ੍ਹ ਐਕਟਰ ਤੋਂ ਪ੍ਰੋਡਿਊਸਰ ਬਣੇ ਜੈਕੀ ਭਗਨਾਨੀ ਨਾਲ ਰਿਲੇਸ਼ਨਸ਼ਿਪ ਵਿੱਚ ਹੈ। ਉਹ ਜੈਕੀ ਬਾਰੇ ਲੋੜ ਤੋਂ ਵੱਧ ਸੀਰੀਅਸ ਹੈ। ਜੈਕੀ ਅਤੇ ਰਕੁਲ ਦੇ ਵਿਆਹ ਦੀਆਂ ਅਟਕਲਾਂ ਦਾ ਬਾਜ਼ਾਰ ਇਨ੍ਹੀਂ ਦਿਨੀਂ ਕਾਫੀ ਗਰਮ ਹੈ। ਪੇਸ਼ ਹਨ ਇਸੇ ਸਿਲਸਿਲੇ ਵਿੱਚ ਰਕੁਲਪ੍ਰੀਤ ਸਿੰਘ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ਪਿਛਲੇ ਸਾਲ ਤੁਸੀਂ ਆਪਣੇ ਜਨਮ ਦਿਨ ਉੱਤੇ ਸੋਸ਼ਲ ਮੀਡੀਆ ਜ਼ਰੀਏ ਜੈਕ ਭਗਨਾਨੀ ਨਾਲ ਰਿਲੇਸ਼ਨਸ਼ਿਪ ਵਿੱਚ ਹੋਣ ਦੀ ਗੱਲ ਉੱਤੇ ਖੁਲਾਸਾ ਕੀਤਾ ਸੀ। ਉਸ ਦੇ ਬਾਅਦ ਤੋਂ ਤੁਹਾਡੇ ਦੋਵਾਂ ਦੇ ਵਿਆਹ ਦੀਆਂ ਅਟਕਲਾਂ ਲੱਗ ਰਹੀਆਂ ਹਨ। ਆਖਰ ਤੁਸੀਂ ਦੋਵੇਂ ਵਿਆਹ ਕਦੋਂ ਕਰ ਰਹੇ ਹੋ?
– ਵਿਆਹ ਦੀ ਗੱਲ ਜਦ ਚੱਲੇਗੀ, ਦੂਸਰੀਆਂ ਗੱਲਾਂ ਵਾਂਗ ਮੈਂ ਉਸ ਨੂੰ ਸਭ ਨਾਲ ਜ਼ਰੂਰ ਸ਼ੇਅਰ ਕਰਾਂਗੀ। ਫਿਲਹਾਲ ਮੈਂ ਆਪਣੇ ਕਰੀਅਰ ਉੱਤੇ ਫੋਕਸ ਕਰ ਰਹੀ ਹਾਂ, ਕਿਉਂਕਿ ਇਸ ਇੰਡਸਟਰੀ ਵਿੱਚ ਮੈਂ ਸਿਰਫ ਇਸੇ ਲਈ ਆਈ ਹਾਂ।
* ਸੁਣਿਆ ਹੈ ਕਿ ਜੈਕੀ ਭਗਨਾਨੀ ਤੁਹਾਡੇ ਨਾਲ ਇੱਕ ਫਿਲਮ ਸ਼ੁਰੂ ਕਰਨਾ ਚਾਹੁੰਦੇ ਹਨ। ਕੁਝ ਫਿਲਮਾਂ ਵਿੱਚ ਉਹ ਹੀਰੋ ਦੇ ਰੂਪ ਵਿੱਚ ਆ ਚੁੱਕੇ ਹਨ। ਕੀ ਇਸ ਵਿੱਚ ਵੀ ਉਹ ਤੁਹਾਡੇ ਆਪੋਜ਼ਿਟ ਹੀਰੋ ਦੇ ਰੂਪ ਵਿੱਚ ਹੋਣਗੇ?
– ਨਹੀਂ, ਕਿਉਂਕਿ ਜੈਕੀ ਇੱਕ ਪ੍ਰੋਡਿਊਸਰ ਬਣ ਕੇ ਬੇਹੱਦ ਖੁਸ਼ ਹਨ। ਉਨ੍ਹਾਂ ਦਾ ਐਕਟਿੰਗ ਵਿੱਚ ਵਾਪਸੀ ਕਰਨ ਦਾ ਕੋਈ ਇਰਾਦਾ ਨਹੀਂ। ਜੇ ਸਭ ਠੀਕ ਰਿਹਾ ਤਾਂ ਇਸ ਫਿਲਮ ਵਿੱਚ ਮੈਂ ਅਕਸ਼ੈ ਕੁਮਾਰ ਦੇ ਆਪੋਜ਼ਿਟ ਨਜ਼ਰ ਆ ਸਕਦੀ ਹਾਂ। ਉਸ ਨਾਲ ਗੱਲਬਾਤ ਚੱਲ ਰਹੀ ਹੈ। ਜੇ ਉਨ੍ਹਾਂ ਨੂੰ ਇਹ ਪ੍ਰਪੋਜਲ ਪਸੰਦ ਆ ਗਿਆ ਤਾਂ ਹੋ ਸਕਦਾ ਹੈ ਕਿ ਮੈਂ ਉਨ੍ਹਾਂ ਦੇ ਆਪੋਜ਼ਿਟ ਨਜ਼ਰ ਆਵਾਂ।
* ਫਰਹਾਨ ਅਖਤਰ ਨਾਲ ਤੁਸੀਂ ਫਿਲਮ ‘ਪੁਕਾਰ’ ਕਰਨੀ ਸੀ। ਕਿਹਾ ਜਾ ਰਿਹਾ ਹੈ ਕਿ ਉਹ ਡੱਬਾ ਬੰਦ ਹੋ ਚੁੱਕੀ ਹੈ?
– ਉਹ ਬੰਦ ਨਹੀਂ ਹੋਈ, ਬਲਕਿ ਹੋਲਡ ਉੱਤੇ ਹੈ। ਫਰਹਾਨ ਦੇ ਡੈਡੀ ਜਾਵੇਦ ਅਖਤਰ ਦੇ ਦਿਮਾਗ ਵਿੱਚ ਉਹ ਆਈਡੀਆ ਸੀ। ਇਸ ਵਿੱਚ ਫਰਹਾਨ ਇੱਕ ਫੋਰੈਸਟ ਅਫਸਰ ਦਾ ਕਿਰਦਾਰ ਨਿਭਾਉਣ ਵਾਲੇ ਸਨ। ਮੈਂ ਹਰ ਪਲ ਉਨ੍ਹਾਂ ਦਾ ਹੌਸਲਾ ਵਧਾਉਣ ਵਾਲੀ ਉਨ੍ਹਾਂ ਦੀ ਪਤਨੀ ਦੇ ਕਿਰਦਾਰ ਵਿੱਚ ਸੀ। ਫਿਲਮ ਦੀ ਸਕ੍ਰਿਪਟ ਆਸ਼ੂਤੋਸ਼ ਗੋਵਾਰੀਕਰ ਤੇ ਜਾਵੇਦ ਅਖਤਰ ਮਿਲ ਕੇ ਪੂਰੀ ਕਰਨ ਵਾਲੇ ਸਨ, ਪਰ ਦੋਵਾਂ ਦੇ ਮਤਭੇਦਾਂ ਕਾਰਨ ਨਹੀਂ ਹੋ ਸਕਿਆ, ਪਰ ਇਸ ਨੂੰ ਜਾਵੇਦ ਸਰ ਖੁਦ ਪੂਰਾ ਕਰ ਰਹੇ ਹਨ। ਬਹੁਤ ਜਲਦੀ ਫਿਲਮ ਦੀ ਆਫੀਸ਼ੀਅਲ ਅਨਾਊਂਸਮੈਂਟ ਕੀਤੀ ਜਾਏਗੀ।
* ‘ਦੇ ਦੇ ਪਿਆਰ ਦੇ’ ਦੇ ਬਾਅਦ ਤੁਸੀਂ ਇੱਕ ਵਾਰ ਫਿਰ ਅਜੈ ਦੇਵਗਨ ਨਾਲ ‘ਥੈਂਕ ਗੌਡ’ ਕਰ ਰਹੇ ਹੋ। ਇਸ ਦੇ ਬਾਰੇ ਕੁਝ ਦੱਸੋ?
– ਇਹ ਇੱਕ ਖੂਬਸੂਰਤ ਮੈਸੇਜ ਦੇ ਨਾਲ ਜੀਵਨ ਨੂੰ ਪ੍ਰਫੁੱਲਤ ਕਰਨ ਵਾਲੀ ਫਿਲਮ ਹੈ। ਇੱਕ ਬੇਹੱਦ ਗੰਭੀਰ ਗੱਲ ਨੂੰ ਹਲਕੇ-ਫੁਲਕੇ ਅੰਦਾਜ਼ ਵਿੱਚ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵਿੱਚ ਅਜੈ ਦੇਵਗਨ ਇੱਕ ਮਾਡਰਨ ਲੁਕ ਦੇ ਨਾਲ ਯਮਰਾਜ ਦੇ ਕਿਰਦਾਰ ਵਿੱਚ ਨਜ਼ਰ ਆਉਣਗੇ। ਇਹ ਫਿਲਮ ਇਕਦਮ ਹਟ ਕੇ ਹੈ।
* ਜਾਨ ਅਬਰਾਹਮ ਦੇ ਆਪੋਜ਼ਿਟ ਤੁਸੀਂ ‘ਅਟੈਕ’ ਕਰ ਰਹੇ ਹੋ। ਇਸ ਐਕਸ਼ਨ ਡਰਾਮਾ ਵਿੱਚ ਤੁਹਾਡਾ ਕਿਰਦਾਰ ਕਿਸ ਤਰ੍ਹਾਂ ਦਾ ਹੈ?
– ਇਸ ਐਕਸ਼ਨ ਨਾਲ ਭਰਪੂਰ ਫਿਲਮ ਵਿੱਚ ਮੈਂ ਸਾਇੰਟਿਸਟ ਦਾ ਕਿਰਦਾਰ ਨਿਭਾ ਰਹੀ ਹਾਂ। ਮੈਂ ਇਸ ਵਿੱਚ ਕਾਫੀ ਐਕਸ਼ਨ ਕੀਤਾ ਹੈ। ਇਸ ਵਿੱਚ ਮੈਂ ਆਪਣੇ ਕਿਰਦਾਰ ਨੂੰ ਖੂਬ ਇੰਜੁਆਏ ਕੀਤਾ। ਇਸ ਦੀ ਰਿਲੀਜ਼ ਨੂੰ ਲੈ ਕੇ ਬੇਹੱਦ ਐਕਸਾਈਟਿਡ ਹਾਂ। ਮੈਂ ਦੇਖਣਾ ਚਾਹੁੰਦੀ ਹਾਂ ਕਿ ਮੇਰੇ ਐਕਸ਼ਨ ਰੋਲ ਉੱਤੇ ਦਰਸ਼ਕਾਂ ਦੀ ਕੀ ਪ੍ਰਤੀਕਿਰਿਆ ਹੁੰਦੀ ਹੈ।