India

ਕੰਗਨਾ ਨੇ ਖੇਤੀ ਕਾਨੂੰਨਾਂ ਦੀ ਬਹਾਲੀ ਬਾਰੇ ਟਿੱਪਣੀ ਵਾਪਸ ਲਈ, ਜਤਾਇਆ ਅਫ਼ਸੋਸ

(ਫੋਟੋ: ਏ ਐਨ ਆਈ)

ਸ਼ਿਮਲਾ- 2021 ਵਿੱਚ ਰੱਦ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਬਹਾਲ ਕਰਨ ਦੀ ਵਕਾਲਤ ਕਰਦੀ ਟਿੱਪਣੀ ਨੂੰ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਵਾਪਸ ਲੈ ਲਿਆ ਹੈ। ਕੰਗਨਾ ਨੇ ਕਿਹਾ ਕਿ ਇਹ ਉਸ ਦੇ ਨਿੱਜੀ ਵਿਚਾਰ ਸਨ ਅਤੇ ਪਾਰਟੀ ਦੇ ਸਟੈਂਡ ਦੀ ਨੁਮਾਇੰਦਗੀ ਨਹੀਂ ਕਰਦੇ ਸਨ। ਭਾਜਪਾ ਆਗੂ ਨੇ ਕਿਹਾ ਕਿ ਉਸਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਨਾ ਸਿਰਫ ਇੱਕ ਕਲਾਕਾਰ ਹੈ, ਬਲਕਿ ਹੁਣ ਭਾਜਪਾ ਦੀ ਮੈਂਬਰ ਵੀ ਹੈ ਅਤੇ ਉਸਦੇ ਬਿਆਨ ਉਸਦੀ ਪਾਰਟੀ ਦੀਆਂ ਨੀਤੀਆਂ ਦੇ ਅਨੁਸਾਰ ਹੋਣੇ ਚਾਹੀਦੇ ਹਨ।
ਕੰਗਨਾ ਨੇ ਕਿਹਾ ਕਿ ਉਸਨੇ ਵਿਵਾਦਪੂਰਨ ਕਾਨੂੰਨਾਂ ’ਤੇ ਆਪਣੇ ਬਿਆਨਾਂ ਨਾਲ ਕਈਆਂ ਨੂੰ ਨਿਰਾਸ਼ ਕੀਤਾ ਹੋ ਸਕਦਾ ਹੈ, ਜਿਸਦਾ ਉਸਨੂੰ ਅਫਸੋਸ ਹੈ। ਉਧਰ ਹਿਮਾਚਲ ਪ੍ਰਦੇਸ਼ ਭਾਜਪਾ ਨੇ ਵੀ ਮੰਡੀ ਦੀ ਸੰਸਦ ਮੈਂਬਰ ਦੇ ਬਿਆਨ ਤੋਂ ਦੂਰੀ ਬਣਾ ਲਈ ਹੈ।
‘ਐਕਸ’ ’ਤੇ ਇੱਕ ਪੋਸਟ ਵਿੱਚ ਰਣੌਤ ਨੇ ਲਿਖਿਆ ਕਿ ਕਿਸਾਨ ਕਾਨੂੰਨਾਂ ਬਾਰੇ ਮੇਰੇ ਵਿਚਾਰ ਨਿੱਜੀ ਹਨ ਅਤੇ ਉਹ ਉਨ੍ਹਾਂ ਬਿੱਲਾਂ ’ਤੇ ਪਾਰਟੀ ਦੇ ਸਟੈਂਡ ਦੀ ਪ੍ਰਤੀਨਿਧਤਾ ਨਹੀਂ ਕਰਦੇ ਹਨ। ਇਸ ਦੌਰਾਨ ਕੰਗਨਾ ਨੇ ‘ਐਕਸ’ ’ਤੇ ਇੱਕ ਵੀਡੀਓ ਬਿਆਨ ਵੀ ਪੋਸਟ ਕੀਤਾ। ਸੱਤਾਧਾਰੀ ਪਾਰਟੀ ਨੇ ਇੱਕ ਬਿਆਨ ਵਿੱਚ ਕਿਹਾ, “ਭਾਰਤੀ ਜਨਤਾ ਪਾਰਟੀ ਨੇ ਕੰਗਨਾ ਰਣੌਤ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਭਵਿੱਖ ਵਿੱਚ ਇਸ ਤਰ੍ਹਾਂ ਦਾ ਕੋਈ ਬਿਆਨ ਨਾ ਦੇਵੇ।’

Related posts

ਦੇਸ਼ ਦੇ ਅੱਠ ਸੂਬਿਆਂ ’ਚ ਜਾਰੀ ਹੈ ਲਾਕਡਾਊਨ, ਕਈ ਸੂਬਿਆਂ ’ਚ Weekend Lockdown ਦੇ ਨਾਲ ਹਟਾਈਆਂ ਗਈਆਂ ਪਾਬੰਦੀਆਂ

Bunty

ਸਤੰਬਰ ਤੋਂ ਹਰ ਮਹੀਨੇ ਚਾਰ ਵੰਦੇ ਭਾਰਤ ਟਰੇਨਾਂ ਨੂੰ ਦਿੱਤੀ ਜਾਵੇਗੀ ਹਰੀ ਝੰਡੀ, ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਨੇ ਕੀਤਾ ਐਲਾਨ

Bunty

ਸਾਰੇ ਕੈਦੀ ਸੁਭਾਅ ਤੋਂ ਅਪਰਾਧੀ ਨਹੀਂ ਹੁੰਦੇ, ਸਮਾਜ ਨੂੰ ਜੇਲ੍ਹ ਪ੍ਰਤੀ ਰਵੱਈਆ ਬਦਲਣ ਦੀ ਲੋੜ ਹੈ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

Bunty