India

ਦਿੱਲੀ ਦੇ ਦੋ ਕਰੋੜ ਲੋਕਾਂ ਨੂੰ ਰਾਹਤ, ਮਾਸਕ ਨਾ ਪਾਉਣ ‘ਤੇ ਹੁਣ ਨਹੀਂ ਹੋਵੇਗਾ ਕੋਈ ਜੁਰਮਾਨਾ

ਨਵੀਂ ਦਿੱਲੀ – ਵੀਰਵਾਰ ਨੂੰ ਹੋਈ DDMA ਦੀ ਬੈਠਕ ਤੋਂ ਦਿੱਲੀ ਦੇ ਦੋ ਕਰੋੜ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐਮਏ) ਨੇ ਮੀਟਿੰਗ ਵਿੱਚ ਐਲਾਨ ਕੀਤਾ ਕਿ ਹੁਣ ਰਾਜਧਾਨੀ ਵਿੱਚ ਮਾਸਕ ਨਾ ਪਾਉਣ ‘ਤੇ ਕੋਈ ਚਲਾਨ ਜਾਂ ਜੁਰਮਾਨਾ ਨਹੀਂ ਲੱਗੇਗਾ। ਡੀਡੀਐਮਏ ਦੀ ਮੀਟਿੰਗ ਵਿੱਚ 500 ਰੁਪਏ ਦਾ ਜੁਰਮਾਨਾ ਵੀ ਖ਼ਤਮ ਕਰ ਦਿੱਤਾ ਗਿਆ। ਸਾਵਧਾਨੀ ਦੇ ਉਪਾਅ ਵਜੋਂ ਡਾਕਟਰਾਂ, ਪ੍ਰਯੋਗਸ਼ਾਲਾਵਾਂ ਅਤੇ ਸਵੈ-ਇੱਛਤ ਨੈੱਟਵਰਕ ਰਾਹੀਂ ਖਾਸ ਬਿਮਾਰੀਆਂ/ਹਾਲਤਾਂ ਦੀ ਨਿਗਰਾਨੀ ਕੀਤੀ ਜਾਵੇਗੀ। ਹਾਲਾਂਕਿ, ਮਹਾਂਮਾਰੀ ਐਕਟ ਜਾਰੀ ਰਹੇਗਾ, ਜਿਸ ਨਾਲ ਕੋਰੋਨਾ ਜਾਂਚ ਅਤੇ ਟੀਕਾਕਰਨ ਜਾਰੀ ਰਹੇਗਾ। ਦਿੱਲੀ ‘ਚ ਇਸ ਗੱਲ ‘ਤੇ ਤਸੱਲੀ ਪ੍ਰਗਟਾਈ ਗਈ ਹੈ ਕਿ ਕੋਰੋਨਾ ਦੀ ਸਥਿਤੀ ਪੂਰੀ ਤਰ੍ਹਾਂ ਕੰਟਰੋਲ ‘ਚ ਹੈ ਅਤੇ ਲਾਗ ਦੀ ਦਰ 0.5 ਫ਼ੀਸਦੀ ਦੇ ਕਰੀਬ ਹੈ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin