ਨਵੀਂ ਦਿੱਲੀ – ਦਿੱਲੀ ਦੇ ਸ਼ਾਲੀਮਾਰ ਬਾਗ ਸੀਟ ਤੋਂ ਭਾਜਪਾ ਵਿਧਾਇਕ ਰੇਖਾ ਗੁਪਤਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰੇਖਾ ਗੁਪਤਾ ਦਿੱਲੀ ਦੀ ਚੌਥੀ ਮਹਿਲਾ ਮੁੱਖ ਮੰਤਰੀ ਬਣ ਗਈ ਹੈ।
ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਹੇਠ ਨਵੀਂ ਬਣੀ ਦਿੱਲੀ ਕੈਬਨਿਟ ਵਿਚ ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੂੰ ਜੀ.ਏ.ਡੀ., ਸੇਵਾਵਾਂ, ਵਿੱਤ, ਮਾਲ, ਡਬਲਯੂ.ਸੀ.ਡੀ., ਲੈਂਡ ਅਤੇ ਬਿਲਡਿੰਗ, ਲੋਕ ਸੰਪਰਕ, ਚੌਕਸੀ, ਅਤੇ ਪ੍ਰਸ਼ਾਸਨਿਕ ਸੁਧਾਰ ਵਿਭਾਗ। ਪ੍ਰਵੇਸ਼ ਸਾਹਿਬ ਸਿੰਘ ਨੂੰ ਪੀ.ਡਬਲਯੂ.ਡੀ, ਵਿਧਾਨਿਕ ਮਾਮਲੇ, ਸਿੰਚਾਈ ਅਤੇ ਹੜ੍ਹ ਕੰਟਰੋਲ, ਪਾਣੀ। ਆਸ਼ੀਸ਼ ਸੂਦ ਨੂੰ ਗ੍ਰਹਿ, ਊਰਜਾ, ਸ਼ਹਿਰੀ ਵਿਕਾਸ, ਸਿੱਖਿਆ, ਉੱਚ ਸਿੱਖਿਆ, ਤਕਨੀਕੀ ਸਿੱਖਿਆ, ਸਿਖਲਾਈ। ਮਨਜਿੰਦਰ ਸਿੰਘ ਸਿਰਸਾ ਨੂੰ ਉਦਯੋਗ, ਖੁਰਾਕ ਸਪਲਾਈ, ਜੰਗਲਾਤ ਅਤੇ ਵਾਤਾਵਰਣ, ਯੋਜਨਾ ਵਿਭਾਗ। ਰਵਿੰਦਰ ਸਿੰਘ ਇੰਦਰਾਜ ਨੂੰ ਸਮਾਜ ਭਲਾਈ, SC/ST ਭਲਾਈ, ਨਿਗਮ, ਚੋਣਾਂ। ਕਪਿਲ ਮਿਸ਼ਰਾ ਨੂੰ ਕਾਨੂੰਨ ਅਤੇ ਨਿਆਂ, ਕਿਰਤ ਅਤੇ ਰੁਜ਼ਗਾਰ, ਵਿਕਾਸ, ਕਲਾ ਅਤੇ ਸੱਭਿਆਚਾਰ, ਭਾਸ਼ਾ ਅਤੇ ਸੈਰ ਸਪਾਟਾ ਅਤੇ ਡਾ. ਪੰਕਜ ਕੁਮਾਰ ਸਿੰਘ ਨੂੰ ਸਿਹਤ, ਆਵਾਜਾਈ, ਸੂਚਨਾ ਤਕਨਾਲੋਜੀ ਮੰਤਰਾਲੇ ਸੌਂਪੇ ਗਏ ਹਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਦੀ ਨਵੀਂ ਮੁੱਖ ਮੰਤਰੀ ਬਣੀ ਰੇਖਾ ਗੁਪਤਾ ਨੂੰ ‘ਐਕਸ’ ‘ਤੇ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ, “ਸ਼੍ਰੀਮਤੀ ਰੇਖਾ ਗੁਪਤਾ ਜੀ ਨੂੰ ਦਿੱਲੀ ਦੀ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ‘ਤੇ ਵਧਾਈ। ਉਹ ਜ਼ਮੀਨੀ ਪੱਧਰ ਤੋਂ ਉੱਠੀਆਂ ਹਨ, ਕੈਂਪਸ ਦੀ ਰਾਜਨੀਤੀ, ਰਾਜ ਸੰਗਠਨਾਂ, ਨਗਰ ਨਿਗਮ ਪ੍ਰਸ਼ਾਸਨ ਵਿੱਚ ਸਰਗਰਮ ਰਹੀਆਂ ਹਨ ਅਤੇ ਹੁਣ ਵਿਧਾਇਕ ਅਤੇ ਮੁੱਖ ਮੰਤਰੀ ਵੀ ਹਨ।” ਪ੍ਰਧਾਨ ਮੰਤਰੀ ਮੋਦੀ ਨੇ ਅੱਗੇ ਲਿਖਿਆ, “ਮੈਨੂੰ ਭਰੋਸਾ ਹੈ ਕਿ ਉਹ ਦਿੱਲੀ ਦੇ ਵਿਕਾਸ ਲਈ ਪੂਰੀ ਤਾਕਤ ਨਾਲ ਕੰਮ ਕਰੇਗੀ। ਉਨ੍ਹਾਂ ਦੇ ਸਫਲ ਕਾਰਜਕਾਲ ਲਈ ਮੇਰੀਆਂ ਸ਼ੁਭਕਾਮਨਾਵਾਂ।”