ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਮੰਗਲਵਾਰ ਨੂੰ ਨੈਸ਼ਨਲ ਕਾਨਫਰੰਸ ਦੇ ਨੇਤਾ ਉਮਰ ਅਬਦੁੱਲਾ ਦੀ ਤਲਾਕ ਦੀ ਪਟੀਸ਼ਨ ਖਾਰਜ ਕਰ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੀ ਅਪੀਲ ਸੁਣਵਾਈ ਯੋਗ ਨਹੀਂ ਹੈ। ਜੱਜ ਸੰਜੀਵ ਸੱਚਦੇਵਾ ਅਤੇ ਜੱਜ ਵਿਕਾਸ ਮਹਾਜਨ ਦੀ ਬੈਂਚ ਨੇ ਹੇਠਲੀ ਅਦਾਲਤ ਦੇ ਉਸ ਆਦੇਸ਼ ਨੂੰ ਬਰਕਰਾਰ ਰੱਖਿਆ, ਜਿਸ ਨੇ ਅਬਦੁੱਲਾ ਨੂੰ ਤਲਾਕ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਹਾਈ ਕੋਰਟ ਨੇ ਕਿਹਾ ਕਿ ਹੇਠਲੀ ਅਦਾਲਤ ਦੇ 2016 ਦੇ ਫ਼ੈਸਲੇ ਖ਼ਿਲਾਫ਼ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਵਲੋਂ ਦਾਇਰ ਅਪੀਲ ’ਚ ਕੋਈ ਦਮ ਨਹੀਂ ਹੈ।
ਅਬਦੁੱਲਾ ਨੇ ਵੱਖ ਰਹਿ ਰਹੀ ਪਤਨੀ ਪਾਇਲ ਅਬਦੁੱਲਾ ਤੋਂ ਇਸ ਆਧਾਰ ’ਤੇ ਤਲਾਕ ਮੰਗਿਆ ਹੈ ਕਿ ਪਾਇਲ ਨੇ ਉਨ੍ਹਾਂ ਨਾਲ ਬੇਰਹਿਮ ਵਿਹਾਰ ਕੀਤਾ ਹੈ। ਬੈਂਚ ਨੇ ਫ਼ੈਸਲਾ ਸੁਣਾਉਾਂਦੇਹੋਏ ਕਿਹਾ,‘‘ਸਾਨੂੰ ਪਰਿਵਾਰਕ ਅਦਾਲਤ ਦੇ ਇਸ ਵਿਚਾਰ ’ਚ ਕੋਈ ਖ਼ਾਮੀ ਨਹੀਂ ਮਿਲੀ ਕਿ ਬੇਰਹਿਮੀ ਦੇ ਦੋਸ਼ ਅਸਪੱਸ਼ਟ ਅਤੇ ਨਾ-ਮਨਜ਼ੂਰ ਹਨ।
