Bollywood

ਦੀਪਿਕਾ ਪਾਦੂਕੋਣ ਨੇ ਬਣਾਇਆ ਆਪਣਾ ਨਵਾਂ ਹੇਅਰ ਸਟਾਈਲ

ਮੁੰਬਈ – ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਅਕਸਰ ਆਪਣੇ ਲੁੱਕ ਨੂੰ ਲੈ ਕੇ ਸੁਰਖੀਆਂ ‘ਚ ਰਹਿੰਦੀ ਹੈ। ਕਦੇ ਦੀਪਿਕਾ ਪਾਦੁਕੋਣ ਦੀ ਬੋਲਡ ਅਤੇ ਸਟਾਈਲਿਸ਼ ਡਰੈੱਸਿੰਗ ਨੂੰ ਲੈ ਕੇ ਚਰਚਾ ਹੁੰਦੀ ਹੈ ਤਾਂ ਕਦੇ ਫਿਲਮਾਂ ‘ਚ ਉਨ੍ਹਾਂ ਦੇ ਲੁੱਕ ਨੂੰ ਲੈ ਕੇ।

ਹੁਣ ਇੱਕ ਵਾਰ ਫਿਰ ਦੀਪਿਕਾ ਪਾਦੁਕੋਣ ਸੁਰਖੀਆਂ ਵਿੱਚ ਹੈ, ਉਹ ਵੀ ਆਪਣੇ ਨਵੇਂ ਹੇਅਰ ਸਟਾਈਲ ਨਾਲ। ਅਦਾਕਾਰਾ ਦਾ ਨਵਾਂ ਲੁੱਕ ਅੱਜਕਲ ਹਰ ਪਾਸੇ ਸੁਰਖੀਆਂ ‘ਚ ਹੈ, ਜਿਸ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੀਪਿਕਾ ਪਾਦੁਕੋਣ ਦਾ ਨਵਾਂ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਦੀਪਿਕਾ ਪਾਦੁਕੋਣ ਸੈਲੂਨ ‘ਚ ਹੇਅਰ ਕਟਵਾਉਂਦੀ ਨਜ਼ਰ ਆ ਰਹੀ ਹੈ।

ਦੀਪਿਕਾ ਦੇ ਇਸ ਲੁੱਕ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅਭਿਨੇਤਰੀ ਦੇ ਨਵੇਂ ਹੇਅਰਸਟਾਈਲ ‘ਤੇ ਟਿੱਪਣੀ ਕਰਦੇ ਹੋਏ ਯੂਜ਼ਰਸ ਉਸ ਦੇ ਨਵੇਂ ਲੁੱਕ ਦੀ ਤਾਰੀਫ ਕਰ ਰਹੇ ਹਨ। ਦੀਪਿਕਾ ਪਾਦੁਕੋਣ ਨੇ ਬੌਬ ਹੇਅਰ ਕਟ ਕਰਵਾਇਆ ਹੈ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੀਪਿਕਾ ਦੇ ਇਸ ਨਵੇਂ ਲੁੱਕ ‘ਤੇ ਯੂਜ਼ਰਸ ਕਮੈਂਟ ਵੀ ਕਰ ਰਹੇ ਹਨ। ਅਦਾਕਾਰਾ ਦਾ ਵੀਡੀਓ ਮਸ਼ਹੂਰ ਫੋਟੋਗ੍ਰਾਫਰ ਵਾਇਰਲ ਭਯਾਨੀ ਨੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ।

Related posts

ਬਾਲੀਵੁੱਡ ਅਦਾਕਾਰਾ ਵਲੋਂ ਆਪਣੇ ਭਰਾ ਨੂੰ ਯੂਏਈ ਜੇਲ੍ਹ ‘ਚੋਂ ਰਿਹਾਅ ਕਰਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ !

admin

ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਵਿਸਾਖੀ ‘ਤੇ ਰਿਲੀਜ਼ ਹੋਣ ਜਾ ਰਹੀ ਹੈ !

admin

36 ਬੱਚਿਆਂ ਦੀ ਮਾਂ, ਅੰਡਰ ਵਰਲਡ ਤੋਂ ਨਾ ਡਰਨ ਵਾਲੀ ਬਾਲੀਵੁੱਡ ਦੀ ‘ਡਿੰਪਲ ਗਰਲ’!

admin