India

ਦੀਵਾਲੀ ਤੋਂ ਪਹਿਲਾਂ ਵਾਪਰੀ ਵੱਡੀ ਵਾਰਦਾਤ, ਸ਼ੋਅਰੂਮ ’ਚੋਂ ਲੁੱਟ ਕੇ ਲੈ ਗਏ 20 ਕਰੋੜ ਦੇ ਗਹਿਣੇ

ਦੇਹਰਾਦੂ – ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ’ਚ ਵੀਰਵਾਰ ਨੂੰ ਇਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਇੱਥੇ ਪੁਲਸ ਹੈੱਡਕੁਆਰਟਰ ਨੇੜੇ ਇਕ ਜਿਊਲਰੀ ਸ਼ੋਅਰੂਮ ’ਚੋਂ 20 ਕਰੋੜ ਰੁਪਏ ਦੇ ਗਹਿਣੇ ਲੁੱਟ ਲਏ ਗਏ। ਗਾਹਕ ਬਣ ਕੇ ਸ਼ੋਅਰੂਮ ’ਚ ਪਹੁੰਚੇ ਅਪਰਾਧੀਆਂ ਨੇ ਦਿਨ-ਦਿਹਾੜੇ ਬੰਦੂਕ ਦੀ ਨੋਕ ’ਤੇ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਮੁਤਾਬਕ ਇਹ ਘਟਨਾ ਰਾਜਪੁਰ ਰੋਡ ’ਤੇ ਸਥਿਤ ’ਰਿਲਾਇੰਸ ਜਿਊਲਰੀ ਸਟੋਰ ’ਚ ਵਾਪਰੀ। ਲੁਟੇਰਿਆਂ ਨੇ ਬੰਦੂਕ ਦੀ ਨੋਕ ’ਤੇ ਸ਼ੋਅਰੂਮ ਦੇ ਕਰਮਚਾਰੀਆਂ ਨੂੰ ਬੰਧਕ ਬਣਾ ਲਿਆ, ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਸਾਰੇ ਗਹਿਣੇ ਆਪਣੇ ਬੈਗ ’ਚ ਰੱਖਣ ਲਈ ਕਿਹਾ। ਫਰਾਰ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਗਾਹਕਾਂ ਅਤੇ ਕਰਮਚਾਰੀਆਂ ਦੇ ਹੱਥ ਬੰਨ੍ਹ ਦਿੱਤੇ ਤੇ ਸਾਰਿਆਂ ਨੂੰ ਸਟੋਰ ਦੀ ਰਸੋਈ ਵਿੱਚ ਬੰਦ ਕਰ ਦਿੱਤਾ।
ਇਹ ਹੈਰਾਨ ਕਰਨ ਵਾਲੀ ਘਟਨਾ ਅਜਿਹੇ ਸਮੇਂ ਵਾਪਰੀ ਹੈ, ਜਦੋਂ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੀ ਮੌਜੂਦਗੀ ਕਾਰਨ ਪੂਰੇ ਸ਼ਹਿਰ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ। ਰਾਸ਼ਟਰਪਤੀ ਨੇ 23ਵੇਂ ਉੱਤਰਾਖੰਡ ਸਥਾਪਨਾ ਦਿਵਸ ਸਮਾਰੋਹ ’ਚ ਹਿੱਸਾ ਲਿਆ, ਜੋ ਪੁਲਸ ਲਾਈਨਜ਼ ’ਚ ਆਯੋਜਿਤ ਹੋਇਆ ਸੀ। ਸਟੋਰ ਮੈਨੇਜਰ ਦੀ ਸ਼ਿਕਾਇਤ ’ਤੇ ਕੋਤਵਾਲੀ ਪੁਲਸ ਨੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਲੁਟੇਰਿਆਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਹੈ।
ਦੇਹਰਾਦੂਨ ਦੇ ਏ.ਐੱਸ.ਪੀ. ਅਜੇ ਸਿੰਘ ਨੇ ਕਿਹਾ, “ਅਸੀਂ ਲੁਟੇਰਿਆਂ ਨੂੰ ਫੜਨ ਲਈ ਵਿਸ਼ੇਸ਼ ਟੀਮ ਬਣਾਈ ਹੈ।” ਉਨ੍ਹਾਂ ਕਿਹਾ ਕਿ ਸਟੋਰ ਦੇ ਨੇੜੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਐੱਸ.ਪੀ. ਕ੍ਰਾਈਮ ਮਿਥਿਲੇਸ਼ ਕੁਮਾਰ ਨੇ ਦੱਸਿਆ, ’’4 ਲੁਟੇਰੇ ਸ਼ੋਅਰੂਮ ’ਚ ਦਾਖਲ ਹੋਏ ਸਨ। ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦਾ ਕੋਈ ਸਾਥੀ ਬਾਹਰ ਸੀ ਜਾਂ ਨਹੀਂ।

Related posts

ਭਾਰਤ ਵਲੋਂ 32,000 ਫੁੱਟ ਦੀ ਉਚਾਈ ‘ਤੇ ਸਵਦੇਸ਼ੀ ਫੌਜੀ ਲੜਾਈ ਪੈਰਾਸ਼ੂਟ ਪ੍ਰਣਾਲੀ ਦਾ ਸਫਲਤਾਪੂਰਵਕ ਟੈਸਟ

admin

ਭਾਰਤੀ ਫੌਜ ਨੂੰ ਆਧੁਨਿਕ ਹਥਿਆਰਾਂ ਨਾਲ ਲੈਸ ਕਰਨ ਲਈ ਦੋ ਸੌਦਿਆਂ ਨੂੰ ਅੰਤਿਮ ਰੂਪ ਦਿੱਤਾ

admin

Emirates Illuminates Skies with Diwali Celebrations Onboard and in Lounges

admin