ਨਵੀਂ ਦਿੱਲੀ – ਦੇਸ਼ ਵਿਚ ਡੇਂਗੂ ਦਾ ਖ਼ਤਰਾ ਲਗਾਤਾਰ ਵਧਦਾ ਹੀ ਜਾ ਰਿਹਾ ਹੈ। ਯੂਪੀ-ਬਿਹਾਰ ਤੇ ਪੰਜਾਬ ਸਣੇ ਕਈ ਸੂਬਿਆਂ ਤੋਂ ਬਾਅਦ ਹੁਣ ਰਾਜਧਾਨੀ ਦਿੱਲੀ ਵਿਚ ਡੇਂਗੂ (Dengue in Delhi) ਦੇ ਮਰੀਜ਼ਾਂ ਦੀ ਗਿਣਤੀ ਅਚਨਕ ਵਧ ਗਈ ਹੈ। ਅੰਕੜੇ ਦੱਸਦੇ ਹਨ ਕਿ ਪਿਛਲੇ ਕੁਝ ਹਫ਼ਤਿਆਂ ਤੋਂ ਵਧੀ ਬਿਮਾਰੀ ਦੇ ਕਾਰਨ ਦਿੱਲੀ ਵਿਚ ਡੇਂਗੂ ਦੇ ਮਰੀਜ਼ਾਂ ਦੀ ਗਿਣਤੀ ਇਕ ਹਜ਼ਾਰ ਦੇ ਪਾਰ ਪਹੁੰਚ ਗਈ ਹੈ ਉੱਥੇ ਹੀ ਐੱਨਸੀਆਰ ਦੇ ਗਾਜੀਆਬਾਦ, ਨੋਇਡਾ ਆਦਿ ਸ਼ਹਿਰਾਂ ਵਿਚ ਮਾਮਲੇ ਹਜ਼ਾਰ ਤੋਂ ਉੱਪਰ ਪਹੁੰਚ ਰਹੇ ਹਨ। ਉੱਤਰ ਪ੍ਰਦੇਸ਼ ਦੀ ਗੱਲ ਕਰੀਏ ਤਾਂ 16 ਹਜ਼ਾਰ ਤੋਂ ਜ਼ਿਆਦਾ ਮਾਮਲੇ ਅਜੇ ਤਕ ਰਿਪੋਰਟ ਹੋ ਚੁੱਕੇ ਹਨ, ਜਦਕਿ ਨੈਸ਼ਨਲ ਵੈਕਟਰ ਬੌਰਨ ਕੰਟਰੋਲ ਪ੍ਰੋਗਰਾਮ (National Vector Borne Disease Control Program (NVBDCP) ਦੇ ਡੇਟਾ ਦੇ ਅਨੁਸਾਰ ਸਿਰਫ਼ ਸਤੰਬਰ ਤਕ 60112 ਮਾਮਲੇ ਡੇਂਗੂ ਦੇ ਆ ਚੁੱਕੇ ਹਨ। ਹਾਲਾਂਕਿ ਦੇਸ਼ ਦੇ ਕਈ ਇਲਾਕਿਆਂ ਵਿਚ ਅਕਤੂਬਰ ਵਿਚ ਡੇਂਗੂ ਦਾ ਗ੍ਰਾਫ ਕਾਫੀ ਤੇਜ਼ੀ ਨਾਲ ਵਧਿਆ ਹੈ।
ਬੀਤੇ ਦੋ ਸਾਲ ਦੇ ਮੁਕਾਬਲੇ ਇਸ ਵਾਰ ਡੇਂਗੂ ਕਾਫੀ ਖ਼ਤਰਨਾਕ ਹੋ ਕੇ ਉਭਰਿਆ ਹੈ। ਇਸ ਦੇ ਨਾਲ ਹੀ ਹਲਾਤਾਂ ਨੂੰ ਨੇੜਿਓਂ ਦੇਖਣ ਵਾਲੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਦੀਵਾਲੀ ਦੇ ਆਸ-ਪਾਸ ਡੇਂਗੂ ਦੇ ਮਾਮਲੇ ਸਿਖਰ ‘ਤੇ ਹੋਣ ਵਾਲੇ ਹਨ ਪਰ ਦੀਵਾਲੀ ਤੋਂ ਬਾਅਦ ਵੀ ਡੇਂਗੂ ਤੋਂ ਰਾਹਤ ਮਿਲਣ ਦੀ ਉਮੀਦ ਬਹੁਤ ਘੱਟ ਹੈ। ਦਿੱਲੀ ਨਗਰ ਨਿਗਮ ਵਿਚ ਡੇਂਗੂ, ਮਲੇਰੀਆ, ਹੈਜ਼ਾ ਲਈ ਸਾਬਕਾ ਵਧੀਕ ਐੱਮਐੱਚਓ ਭਾਵ ਮਿਉਂਸਪਲ ਹੈਲਥ ਅਫਸਰ ਤੇ ਨੋਡਲ ਅਫਸਰ ਡਾ. ਸਤਪਾਲ ਦਾ ਕਹਿਣਾ ਹੈ ਕਿ ਡੇਂਗੂ ਦੇ ਮਾਮਲੇ ਇਸ ਵਾਰ ਪੂਰੇ ਨਵੰਬਰ ਤਕ ਰਹਿਣ ਦੀ ਸੰਭਾਵਨਾ ਹੈ। ਡੇਂਗੂ ਦੇ ਮਾਮਲੇ ‘ਚ ਭਾਵੇਂ ਇਹ ਦੇਖਿਆ ਗਿਆ ਹੈ ਕਿ ਇਹ ਬੀਮਾਰੀ ਹਰ ਦੋ-ਤਿੰਨ ਸਾਲਾਂ ਬਾਅਦ ਆਪਣਾ ਪ੍ਰਕੋਪ ਦਿਖਾਉਂਦੀ ਹੈ ਪਰ ਇਸ ਵਾਰ ਡੇਂਗੂ ਦੇ ਮੱਛਰਾਂ ਤੇ ਲਾਰਵੇ ਦੇ ਵਧਣ ਲਈ ਕਈ ਲਾਪਰਵਾਹੀਆਂ ਤੇ ਚੀਜ਼ਾਂ ਜ਼ਿੰਮੇਵਾਰ ਹਨ। ਹਰ ਸਾਲ ਕੋਰੋਨਾ ਵਰਗੀ ਮੌਸਮੀ ਬਿਮਾਰੀ ਬਣ ਕੇ ਸਾਹਮਣੇ ਆਉਣ ਵਾਲੇ ਡੇਂਗੂ ਨੂੰ ਲੈ ਕੇ ਜੇ ਸਾਵਧਾਨੀ ਵਰਤੀ ਜਾਂਦੀ ਤਾਂ ਇੰਨੀ ਮਾੜੇ ਹਾਲਾਤ ਨਾ ਹੁੰਦੇ।
ਇਸ ਨਾਲ ਹੀ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼) ਦੇ ਸਾਬਕਾ ਡਾਇਰੈਕਟਰ ਡਾਕਟਰ ਐੱਮਸੀ ਮਿਸ਼ਰਾ ਦਾ ਕਹਿਣਾ ਹੈ ਕਿ ਅਗਲੇ ਦੋ ਹਫ਼ਤਿਆਂ ਤੱਕ ਇਸ ਤਰ੍ਹਾਂ ਡੇਂਗੂ ਦੇ ਮਾਮਲੇ ਸਾਹਮਣੇ ਆ ਸਕਦੇ ਹਨ, ਪਰ 15 ਨਵੰਬਰ ਤੋਂ ਬਾਅਦ ਇਸ ਦੇ ਮਾਮਲਿਆਂ ਵਿੱਚ ਕੁਝ ਕਮੀ ਆ ਜਾਂਦੀ ਹੈ। ਦੇਖਿਆ ਜਾ ਸਕਦਾ ਹੈ। ਡੇਂਗੂ ਦਾ ਇਹ ਰੁਝਾਨ ਦਹਾਕਿਆਂ ਤੋਂ ਚੱਲ ਰਿਹਾ ਹੈ, ਪਰ ਅਜੋਕੇ ਸਮੇਂ ਵਿੱਚ ਜੋ ਸਥਿਤੀ ਬਣੀ ਹੋਈ ਹੈ, ਉਸ ਤੋਂ ਬਚਣਾ ਬਹੁਤ ਜ਼ਰੂਰੀ ਹੈ। ਕਿਉਂਕਿ ਡੇਂਗੂ ਇੱਕ ਮੱਛਰ ਤੋਂ ਫੈਲਣ ਵਾਲੀ ਬਿਮਾਰੀ ਹੈ, ਇਸ ਲਈ ਜੇਕਰ ਲੋਕ ਮੱਛਰਾਂ ਤੋਂ ਆਪਣਾ ਬਚਾਅ ਕਰਨ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ।