International

ਦੁਨੀਆ ਦਾ ਸੱਭ ਤੋਂ ਵੱਡਾ ਸਾਈਬਰ ਹਮਲਾ, 995 ਕਰੋੜ ਪਾਸਵਰਡ ਲੀਕ ਕਈ ਮੁਲਾਜ਼ਮਾਂ ਦਾ ਵੀ ਹੋਇਆ ਡਾਟਾ ਲੀਕ

ਵਾਸ਼ਿੰਗਟਨ ਡੀਸੀ – ਸਾਈਬਰ ਸੁਰੱਖਿਆ ਦਾ ਖ਼ਤਰਾ ਦਿਨ-ਬ-ਦਿਨ ਵਧਦਾ ਹੀ ਜਾ ਰਿਹਾ ਹੈ। ਦੁਨੀਆ ’ਚ ਹੁਣ ਤਕ ਦਾ ਸੱਭ ਤੋਂ ਵੱਡਾ ਸਾਈਬਰ ਹਮਲਾ ਹੋਣ ਦੀ ਖ਼ਬਰ ਹੈ। ਲਗਭਗ 995 ਕਰੋੜ ਪਾਸਵਰਡ ਲੀਕ ਹੋ ਗਏ ਹਨ। ‘ਫ਼ੋਰਬਸ’ ਦੇ ਖੋਜਕਾਰਾਂ ਅਨੁਸਾਰ ਇਹ ਹੁਣ ਤਕ ਦਾ ਸੱਭ ਤੋਂ ਵੱਡਾ ਲੀਕ ਹੈ। ‘ਰੌਕੀਯੂ2024’ ’ਚ ਦਰਜ ਅੰਕੜਿਆਂ ਅਨੁਸਾਰ ‘ਓਬਾਮਾਕੇਅਰ’ ਨਾਂਅ ਦੇ ਕਿਸੇ ਹੈਕਰ ਨੇ 995 ਕਰੋੜ ਪਾਸਵਰਡ ਲੀਕ ਕਰ ਦਿਤੇ ਹਨ। ਇਨ੍ਹਾਂ ’ਚ ਕਈ ਫ਼ਿਲਮ ਅਦਾਕਾਰਾਂ ਦੇ ਵੇਰਵੇ ਵੀ ਸ਼ਾਮਲ ਹਨ।ਇਸ ਸਬੰਧੀ ਜਾਰੀ ਰੀਪੋਰਟ ਮੁਤਾਬਕ ਅਦਾਕਾਰਾਂ ਦੇ ਪਾਸਵਰਡ ਕਈ ਆਨਲਾਈਨ ਅਕਾਉਂਟ ’ਤੇ ਨਾਜਾਇਜ਼ ਢੰਗ ਨਾਲ ਅਕਸੈਸ ਲੈਣ ਤੋਂ ਬਾਅਦ ਹਾਸਲ ਕੀਤੇ ਗਏ ਹਨ। ਕਈ ਮੁਲਾਜ਼ਮਾਂ ਦਾ ਡਾਟਾ ਵੀ ਲੀਕ ਹੋਇਆ ਹੈ। ਇਹ ਰੌਕੀਯੂ2024 ਹੀ ਵਿਅਕਤੀਆਂ ਦੀ ਪਛਾਣ ਚੋਰੀ ਕਰਨ ਅਤੇ ਆਰਥਿਕ ਅਪਰਾਧਾਂ ਲਈ ਸੱਭ ਤੋਂ ਜ਼ਿਆਦਾ ਜ਼ਿੰਮੇਵਾਰ ਹੈ। ਪਰ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਇਸ ਦਾ ਹੱਥ ਪਾਸਵਰਡ ਲੀਕ ’ਚ ਸਾਹਮਣੇ ਆਇਆ ਹੈ।ਇਸ ਤੋਂ ਪਹਿਲਾਂ ਹੈਕਰ ਹੁਣ ਤਕ 8.4 ਅਰਬ ਪਲੇਨ ਟੈਕਸਟ ਪਾਸਵਰਡ ਲੀਕ ਕਰ ਚੁਕੇ ਹਨ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin