India

ਦੁਨੀਆ ਨੂੰ ਵੁਹਾਨ ਦੀ ਅਸਲੀਅਤ ਦੱਸਣ ਵਾਲੀ ਨਾਵਲਕਾਰ ’ਤੇ ਚੀਨ ’ਚ ਡਿੱਗੀ ਗਾਜ

ਨਵੀਂ ਦਿੱਲੀ – ਕੋਰੋਨਾ ਮਹਾਮਾਰੀ ਕਾਰਨ ਵੁਹਾਨ ’ਚ ਲੱਗੇ ਲਾਕਡਾਊਨ ਦੌਰਾਨ ਉੱਥੋਂ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਵਾਲੀ ਚੀਨ ਦੀ ਨਾਵਲਕਾਰ ਫਾਂਗ ਫਾਂਗ ’ਤੇ ਗਾਜ ਡਿੱਗ ਗਈ ਹੈ। ਉਨ੍ਹਾਂ ਨੂੰ ਚੀਨੀ ਲੇਖਕ ਸੰਘ (ਸੀਡਬਲਯੂਏ) ਦੀ 10ਵੀਂ ਰਾਸ਼ਟਰੀ ਕਾਨਫਰੰਸ ਤੋਂ ਬਾਹਰ ਕਰ ਦਿੱਤਾ ਗਿਆ ਹੈ। ਉਹ ਇਸ ਦੀ ਮੈਂਬਰ ਸੀ। ਚੀਨ ਦੇ ਵੁਹਾਨ ਸ਼ਹਿਰ ਤੋਂ ਹੀ ਕੋਰੋਨਾ ਮਹਾਮਾਰੀ ਦੀ ਸ਼ੁਰੂਆਤ ਹੋਈ ਸੀ। ਮਹਾਮਾਰੀ ਦੇ ਸਾਹਮਣੇ ਆਉਣ ਤੋਂ ਬਾਅਦ ਸਭ ਤੋਂ ਪਹਿਲਾਂ ਵੁਹਾਨ ’ਚ ਲਾਕਡਾਊਨ ਲਗਾਇਆ ਗਿਆ ਸੀ। ਉਸ ਦੌਰਾਨ ਜਨਵਰੀ ਤੋਂ ਮਾਰਚ 2020 ਤੱਕ ਫਾਂਗ ਫਾਂਗ ਰੈਗੂਲਰ ਤੌਰ ’ਤੇ ਲੋਕਾਂ ਦੇ ਸਾਹਮਣੇ ਆ ਰਹੀਆਂ ਪਰੇਸ਼ਾਨੀਆਂ ’ਤੇ ਲਿਖਿਆ ਕਰਦੀ ਸੀ, ਜਿਸ ਨੂੰ ਬਆੱਦ ’ਚ ‘ਵੁਹਾਨ ਡਾਇਰੀ’ ਦੇ ਨਾਂ ਨਾਲ ਜਾਣਿਆ ਗਿਆ। ਫਾਂਗ ਦਾ ਸਮਰਥਨ ਕਰਨ ਵਾਲੇ ਸੀਡਬਲਯੂਏ ਦੇ ਸਾਬਕਾ ਵਾਇਸ ਪ੍ਰੈਜ਼ੀਡੈਂਟ ਝਾਂਗ ਕਾਂਗਕਾਂਗ ਦਾ ਨਾਂ ਵੀ ਮੈਂਬਰਾਂ ਦੀ ਸੂਚੀ ’ਚ ਨਹੀਂ ਹੈ। ਫਾਂਗ ਤੇ ਕਾਂਗ ਦੋਵੇਂ 2018 ’ਚ ਸੀਡਬਲਯੂਏ ਦੀ ਨੌਵੀਂ ਨੈਸ਼ਨਲ ਕਾਂਗਰਸ ’ਚ ਸ਼ਾਮਿਲ ਸਨ।ਚੀਨ ਫੈਡਰੇਸ਼ਨ ਆਫ ਲਿਟਰੇਰੀ ਐਂਡ ਆਰਟ ਸਰਕਲਿਸ (ਸੀਐੱਫਐੱਲਸੀ) ਦੀ 11ਵੀਂ ਰਾਸ਼ਟਰੀ ਕਾਂਗਰਸ ਤੇ ਸੀਡਬਲਯੂਏ ਦੀ 10ਵੀਂ ਰਾਸ਼ਟਰੀ ਕਾਂਗਰਸ ਦਾ ਮੰਗਲਵਾਰ ਨੂੰ ਉਦਘਾਟਨ ਕਰਦੇ ਹੋਏ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਕਿਹਾ ਕਿ ਸੀ ਲੇਖਕਾਂ ਤੇ ਕਲਾਕਾਰਾਂ ਨੂੰ ਬਾਜ਼ਾਰ ਦਾ ਗ਼ੁਲਾਮ ਨਹੀਂ ਬਣਨਾ ਚਾਹੀਦਾ ਹੈ।

Related posts

ਭਾਰਤ ਦੇ 94 ਸ਼ਹਿਰਾਂ ‘ਚ ਟ੍ਰੈਫਿਕ ਜਾਮ ਦੇ ਹੱਲ ਲਈ ਰਿੰਗ ਰੋਡ ਬਨਾਉਣ ਦੀ ਯੋਜਨਾ !

admin

ਮਹਾਕੁੰਭ: ਮੁਕਤੀ ਦੀ ਭਾਲ ‘ਚ ਸ਼ਰਧਾਲੂਆਂ ਵਲੋਂ ਸੰਗਮ ‘ਚ ਡੁੱਬਕੀਆਂ !

admin

50ਵੇਂ ਦਿਨ ਵੀ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਜਾਰੀ

admin