India

ਦੂਜਿਆਂ ਦੀ ਮਰਦਾਨਗੀ ਨਾਲ ਬਾਪ ਨਹੀਂ ਬਣਿਆ ਜਾਂਦਾ – ਸਾਕਸ਼ੀ ਮਹਾਰਾਜ

ਉਨਾਵ – ਰੂਸ ਵਲੋਂ ਯੂਕ੍ਰੇਨ ‘ਚ ਜੰਗ ਕਾਰਨ ਹਾਲਾਤ ਨਾਜ਼ੁਕ ਬਣੇ ਹੋਏ ਹਨ। ਰੂਸ-ਯੂਕ੍ਰੇਨ ਜੰਗ ਨੂੰ ਲੈ ਕੇ ਭਾਜਪਾ ਸੰਸਦ ਮੈਂਬਰ ਸਾਕਸ਼ੀ ਮਹਾਰਾਜ ਦੀ ਫੇਸਬੁੱਕ ਪੋਸਟ ਚਰਚਾ ‘ਚ ਹੈ। ਉਨ੍ਹਾਂ ਨੇ ਫੇਸਬੁੱਕ ਪੋਸਟ ‘ਚ ਲਿਖਿਆ ਕਿ ਅੱਜ ਯੂਕ੍ਰੇਨ ਦੀ ਹਾਲਤ ਵੇਖ ਕੇ ਸਮਝ ਆ ਗਿਆ ਹੋਵੇਗਾ, ਦੂਜਿਆਂ ਦੀ ਮਰਦਾਨਗੀ ਨਾਲ ਬਾਪ ਨਹੀਂ ਬਣਿਆ ਜਾਂਦਾ ਹੈ। ਉਨ੍ਹਾਂ ਨੇ ਇਸ ਦੇ ਨਾਲ 1991 ਵਾਲੇ ਕਮਜ਼ੋਰ ਰੂਸ ਦੀ ਯਾਦ ਦਿਵਾਉਂਦੇ ਹੋਏ ਪੁਤਿਨ ਦੀ ਤਾਰੀਫ਼ ਵੀ ਕੀਤੀ। ਉਨ੍ਹਾਂ ਨੇ ਉੱਤਰ ਪ੍ਰਦੇਸ਼ ਦੀ ਸਿਆਸਤ ਨੂੰ ਵੀ ਯੂਕ੍ਰੇਨ ਅਤੇ ਰੂਸ ਦੀ ਲੜਾਈ ‘ਚ ਜੋੜ ਦਿੱਤਾ ਹੈ।

ਸਾਕਸ਼ੀ ਮਹਾਰਾਜ ਨੇ ਲਿਖਿਆ ਕਿ ਇਹ ਉਹੀ ਕਮਜ਼ੋਰ ਰੂਸ ਹੈ, ਜਿਸ ਦੇ 1991 ‘ਚ 15 ਟੁਕੜੇ ਹੋ ਗਏ ਸਨ। 2000 ਦੇ ਬਾਅਦ ਇਕ ਮਜ਼ਬੂਤ ਸਰਕਾਰ ਪੁਤਿਨ ਨੇ ਦਿੱਤੀ ਹੈ। 22 ਸਾਲ ਲੱਗੇ ਪੁਤਿਨ ਨੂੰ ਰੂਸ ਨੂੰ ਉਹ ਤਾਕਤਵਰ ਦੇਸ਼ ਬਣਾਉਣ ‘ਚ। 30 ਦੇਸ਼ ਵੀ ਮਿਲ ਕੇ ਰੂਸ ‘ਤੇ ਹਮਲਾ ਨਹੀਂ ਕਰ ਪਾ ਰਹੇ। ਰਾਸ਼ਟਰ ਨੂੰ ਸੁਰੱਖਿਅਤ ਅਤੇ ਖ਼ੁਸ਼ਹਾਲ ਬਣਾਉਣ ਲਈ ਇਕ ਮਜ਼ਬੂਤ ਸਰਕਾਰ ਅਤੇ ਦਮਦਾਰ ਲੀਡਰਸ਼ਿਪ ਵਾਲਾ ਨੇਤਾ ਹੋਣਾ ਚਾਹੀਦਾ ਹੈ। ਪਰਿਵਾਰਵਾਦ ਵੰਸ਼ਵਾਦ ਰਾਸ਼ਟਰ ਲਈ ਵੱਡਾ ਖ਼ਤਰਾ ਹੈ। 2 ਸਾਲ ਤੋਂ ਮੋਦੀ ਜੀ ਆਤਮ ਨਿਰਭਰ ਬਣਨ ਨੂੰ ਬੋਲ ਰਹੇ ਹਨ। ਅੱਜ ਯੂਕ੍ਰੇਨ ਦੀ ਹਾਲਤ ਵੇਖ ਕੇ ਸਮਝ ਆ ਗਿਆ ਹੋਣਾ। ਸਾਕਸ਼ੀ ਮਹਾਰਾਜ ਦੀ ਇਹ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਹੋ ਰਹੀ ਹੈ।

Related posts

HAPPY DIWALI 2025 !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin