Bollywood

ਦੇਵੋਲੀਨਾ ਭੱਟਾਚਾਰਜੀ ਨੇ 15 ਘੰਟੇ ਦੇ ਟਾਸਕ ਦੇ ਬਾਅਦ ਪੈਂਟ ’ਚ ਕੀਤੀ ਟਾਇਲਟ

ਨਵੀਂ ਦਿੱਲੀ – ਟੀਵੀ ਦੇ ਮਸ਼ਹੂਰ ਸ਼ੋਅ ਬਿੱਗ ਬੌਸ 15 ’ਚ ਸਾਰੇ ਮੈਂਬਰਾਂ ’ਚ ਸਖ਼ਤ ਮੁਕਾਬਲਾ ਚਲ ਰਿਹਾ ਹੈ। ਹਰ ਕੋਈ ਇਕ-ਦੂਸਰੇ ਨੂੰ ਹਰਾ ਕੇ ਸ਼ੋਅ ਦੇ ਫਿਨਾਲੇ ’ਚ ਆਪਣੀ ਜਗ੍ਹਾਂ ਬਣਾਉਣਾ ਚਾਹੁੰਦਾ ਹੈ। ਅਜਿਹੇ ’ਚ ਹਰ ਕੋਈ ਦਿੱਤੇ ਟਾਸਕ ਨੂੰ ਪੂਰਾ ਕਰਨ ਲਈ ਆਪਣੀ ਜਾਨ ਲਗਾ ਰਿਹਾ ਹੈ। ਅਜਿਹਾ ਹੀ ਕੁਝ ਹਾਲ ’ਚ ਹੀ ਬਿੱਗ-ਬੌਸ 15 ਦੇ ਘਰ ’ਚ ਹੋਏ ਇਕ ਟਾਸਕ ’ਚ ਦੇਖਣ ਨੂੰ ਮਿਲਿਆ ਹੈ। ਇਸ ਟਾਸਕ ’ਚ ਟੀਵੀ ਅਦਾਕਾਰਾ ਦੇਵੋਲੀਨਾ ਭੱਟਾਚਾਰਜੀ ਤੇ ਰਸ਼ਮੀ ਦੇਸਾਈ ’ਚ ਸਖ਼ਤ ਟੱਕਰ ਦੇਖਣ ਨੂੰ ਮਿਲੀ। ਇਨਾਂ ਹੀ ਨਹੀਂ ਟਾਸਕ ’ਚ ਆਪਣੀ ਸ਼ਾਨਦਾਰ ਪਰਫੋਰਮੈਨਸ ਦੇਣ ਦੀ ਵਜ੍ਹਾਂ ਨਾਲ ਦੇਵੋਲੀਨਾ ਭੱਟਾਚਾਰਜੀ ਆਪਣੀ ਪੈਂਟ ’ਚ ਟਾਇਲਟ ਤਕ ਕਰ ਚੁੱਕੀ ਹੈ। ਦਰਅਸਲ ਹਾਲ ’ਚ ਹੀ ਦੇਵੋਲੀਨਾ ਤੇ ਰਸ਼ਮੀ ’ਚ ਟਿਕਟ ਟੂ ਫਿਨਾਲੇ ਲਈ ਟਾਸਕ ਹੋਇਆ। ਇਸ ਟਾਸਕ ’ਚ ਦੋਵਾਂ ਨੇ ਇਕ ਦੂਜੇ ਨੂੰ ਕੜੀ ਟੱਕਰ ਦਿੱਤੀ।ਟਾਸਕ ’ਚ ਦੋਵੇਂ ਇਕ ਪੂਲ ’ਤੇ ਖੜ੍ਹੀਆਂ ਹੁੰਦੀਆਂ ਹਨ। ਇਨ੍ਹਾਂ ਦੋਨਾਂ ’ਚੋਂ ਜੋ ਵੀ ਸਭ ਤੋਂ ਪਹਿਲਾਂ ਹੇਠਾਂ ਉੱਤਰੇਗਾ ਉਹ ਟਿਕਟ ਟੂ ਫਿਨਾਲੇ ਟਾਸਕ ਜਿੱਤ ਜਾਵੇਗਾ। ਬਿੱਗ ਬੌਗ 15 ਦੇ ਘਰ ’ਚ ਮੌਜੂਦ ਬਾਕੀ ਦੇ ਮੈਂਬਰ ਦੋਵਾਂ ਨੂੰ ਪੋਲ ਤੋਂ ਹੇਠਾਂ ਉਤਾਰਨ ਲਈ ਪਾਊਡਰ, ਤੇਲ,ਪਾਣੀ,ਮਸਾਲੇ ਆਦਿ ਦੀ ਵਰਤੋਂ ਕਰਦੇ ਹਨ। ਉਮਰ ਰਿਆਜ਼ ਜਿੱਥੇ ਰਸ਼ਮੀ ਦੇਸਾਈ ਦਾ ਪੱਖ ਲੈਂਦਾ ਹੈ ਉੱਥੇ ਹੀ ਪ੍ਰਤੀਕ ਸਹਿਜਪਾਲ ਦੇਵੋਲੀਨਾ ਦਾ ਸਾਥ ਦਿੰਦਾ ਹੈ। ਉਮਰ ਰਿਆਜ਼ ਤੇ ਪ੍ਰਤੀਕ ਸਹਿਜਪਾਲ ਦੋਵਾਂ ’ਤੇ ਪਾਣੀ ਵੀ ਸੁੱਟਦੇ ਰਹਿੰਦੇ ਹਨ ਪਰ ਦੇਵੋਲੀਨਾ ਤੇ ਰਸ਼ਮੀ ਹਿੰਮਤ ਨਹੀਂ ਹਾਰਦੀਆਂ। ਉਹ ਦੋਵੇਂ 15 ਘੰਟੇ ਪੋਲ ’ਤੇ ਖੜ੍ਹੀਆਂ ਰਹਿੰਦੀਆਂ ਹਨ। ਇਸ ਟਾਸਕ ਦੌਰਾਨ ਦੇਨੋਲੀਨਾ ਰਾਤ ਭਰ ਆਪਣੇ ਟਾਇਲਟ ਨੂੰ ਰੋਕ ਕੇ ਰੱਖਦੀ ਹੈ ਪਰ ਸਵੇਰ ਹੁੰਦੇ-ਹੁੰਦੇ ਉਹ ਆਪਣੇ-ਆਪ ’ਤੇ ਕੰਟਰੋਲ ਨਹੀਂ ਕਰ ਪਾਉਂਦੀ। ਇਸ ਤੋਂ ਬਾਅਦ ਉਹ ਪ੍ਰਤੀਕ ਸਹਿਜਪਾਲ ਨੂੰ ਆਪਣੇ ’ਤੇ ਪਾਣੀ ਪਾਉਣ ਨੂੰ ਕਹਿੰਦੀ ਹੈ ਤਾਂ ਕਿ ਉਹ ਆਪਣੀ ਪੈਂਟ ’ਚ ਹੀ ਟਾਇਲਟ ਕਰ ਸਕੇ। ਦੇਵੋਲੀਨਾ ਦੀ ਇਸ ਗੱਲ ਨੂੰ ਮੰਨਦੇ ਹੋਏ ਉਹ ਉਂਝ ਹੀ ਕਰਦਾ ਹੈ, ਤੇ ਦੇਵੋਲੀਨਾ ਪੈਂਟ ’ਚ ਹੀ ਟਾਇਲਟ ਕਰ ਲੈਂਦੀ ਹੈ। ਇਸ ਤਰ੍ਹਾਂ ਦੀ ਸ਼ਾਨਦਾਰ ਪ੍ਰਫੋਰਮੈਂਨਸ ਦੀ ਬਿੱਗ ਬੌਸ ਦੇ ਸਾਰੇ ਮੈਂਬਰ, ਬਿੱਗ ਬੌਸ ਆਪ ਵੀ ਦੋਵਾਂ ਦੀ ਤਾਰੀਫ਼ ਕਰਦੇ ਹਨ। ਬਿੱਗ ਬੌਸ 15 ਦੇ ਘਰ ’ਚ ਦੇਵੋਲੀਨਾ ਭੱਟਾਚਾਰਜੀ ਤੇ ਰਸ਼ਮੀ ਦੇਸਾਈ ਨੇ ਵਾਈਲਡ ਕਾਰਡ ਕੰਟੈਂਟਸ ਦੇ ਤੌਰ ’ਤੇ ਐਂਟਰੀ ਕੀਤੀ ਹੈ।

Related posts

ਦਿਲਜੀਤ ਦੋਸਾਂਝ ਦੀ ਫਿਲਮ 120 ਕੱਟ ਲੱਗਣ ਤੋਂ ਬਾਅਦ ਰਿਲੀਜ਼ ਲਈ ਤਿਆਰ !

admin

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਅਤੇ ਆਲੀਆ ਭੱਟ ਆਪਣੀ ਬੇਟੀ ਨਾਲ !

admin

ਮਲਾਇਕਾ ਅਰੋੜਾ ਅਜੀਓ ਲਕਸ ਵੀਕੈਂਡ ਨਾਈਟ ਦੌਰਾਨ !

admin