ਨਵੀਂ ਦਿੱਲੀ – ਬੀਤੇ ਦਿਨੀਂ ਦੇਸ਼ ਓਮੀਕ੍ਰੋਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ । ਦਿੱਲੀ ’ਚ ਜਿੰਮਬਾਵੇ ਤੋਂ ਆਏ ਇਕ ਵਿਅਕਤੀ ਦੇ ਓਮੀਕ੍ਰੋਨ ਇਨਫੈਕਟਡ ਹੋਣ ਦੀ ਪੁਸ਼ਟੀ ਹੋਈ ਹੈ, ਜਿਸਨੂੰ ਦਿੱਲੀ ਦੇ ਐੱਲਐੱਨਜੇਪੀ ’ਚ ਭਰਤੀ ਕਰਵਾਇਆ ਗਿਆ ਹੈ। ਦਿੱਲੀ ’ਚ ਓਮੀਕ੍ਰੋਨ ਦਾ ਇਹ ਦੂਸਰਾ ਮਾਮਲਾ ਹੈ। ਇਸ ਤੋਂ ਪਹਿਲਾਂ ਤੰਜਾਨਿਆ ਤੋਂ ਆਏ ਵਿਅਕਤੀ ’ਚ ਓਮੀਕ੍ਰੋਨ ਦੀ ਪੁਸ਼ਟੀ ਹੋਈ ਸੀ। ਇਸਦੇ ਨਾਲ ਹੀ ਦੇਸ਼ ’ਚ ਓਮੀਕ੍ਰੋਨ ਦੇ ਮਾਮਲੇ ਵੱਧ ਕੇ 33 ਹੋ ਗਏ ਹਨ। ਕੋਰੋਨਾ ਦੇ ਇਸ ਨਵੇਂ ਵੇਰੀਐਂਟ ਦੇ ਖਤਰੇ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਪੱਤਰ ਲਿਖ ਕੇ ਸੁਚੇਤ ਕੀਤਾ ਹੈ। ਕੇਂਦਰ ਨੇ ਵੀ ਮਾਸਕ ਦੀ ਵਰਤੋਂ ਘੱਟ ਹੋਣ ਦਾ ਹਵਾਲਾ ਦਿੰਦਿਆ ਸੁਚੇਤ ਕੀਤਾ ਕਿ ਲੋਕ ਜ਼ੋਖਿਮ ਲੈ ਰਹੇ ਹਨ। ਸਰਕਾਰ ਦਾ ਕਹਿਣਾ ਹੈ ਕਿ ਹਾਲੇ ਮਾਸਕ ਹਟਾਉਣ ਦਾ ਸਮਾਂ ਨਹੀਂ ਹੈ। ਇਸ ਨਾਲ ਅਸੀ ਫਿਰ ਤੋਂ ਖਤਰੇ ਦੀ ਸਥਿਤੀ ’ਚ ਆ ਗਏ ਹਾਂ। ਸਾਨੂੰ ਯਾਦ ਰੱਖਣਾ ਹੋਵੇਗਾ ਕਿ ਵੈਕਸੀਨ ਦੀਆਂ ਦੋਵੇਂ ਖੁਰਾਕਾ ਲੈਣ ਦੇ ਨਾਲ ਮਾਸਕ ਦੀ ਵਰਤੋਂ ਬਹੁਤ ਜ਼ਰੂਰੀ ਹੈ। ਕੇਂਦਰ ਨੇ ਸਾਰੀਆਂ ਸੂਬਾ ਸਰਕਾਰਾਂ ਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਨੂੰ ਨਿਦਰੇਸ਼ ਦਿੱਤੇ ਹਨ ਕਿ ਉਹ ਸਥਿਤੀ ’ਤੇ ਨਜ਼ਰ ਰੱਖਣ ਅਕੇ ਜ਼ਿਲ੍ਹਾ ਪੱਧਰ ਪ੍ਰਯੋਗਾਂ ’ਤੇ ਧਿਆਵ ਦੇਣ। ਕੇਂਦਰ ਦੇ ਸਿਹਤ ਮੰਤਰੀ ਰਾਜੇਸ਼ ਭੂਸ਼ਣ ਨੇ ਕਿਹਾ ਕਿ ਪੂਡੂਚੇਰੀ, ਮਣੀਪੁਰ, ਕੇਰਲ, ਮਿਜੋਰਮ,ਅਰੁਣਾਚਲ ਪ੍ਰਦੇਸ਼ , ਪੱਛਣੀ ਬੰਗਾਲ ਤੇ ਨਾਗਾਲੈਂਡ ਦੇ 19 ਜ਼ਿਲ੍ਹਿਆਂ ’ਚ ਬੀਤੇ 2 ਹਫਤੇ 5 ਤੋਂ 10 ਫੀਸਦੀ ਦੇ ਵਿਚ ਪਾਜ਼ੇਟਿਵ ਦਰ ਦਰਜ ਕੀਤੀ ਗਈ ਹੈ।